ਮਿਤੀ: 30.08.2012
ਗੁਰੂ ਪਿਆਰੇ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਜਦੋਂ ਤੋਂ ਸ੍ਰਿਸ਼ਟੀ ਤੇ ਮਨੁੱਖ ਹੋਂਦ ਵਿਚ ਆਇਆ ਉਦੋਂ ਤੋਂ ਜ਼ਾਲਮ ਤੇ ਮਜ਼ਲੂਮ ਦੀ ਟੱਕਰ ਕਿਸੇ ਨਾ ਕਿਸੇ ਰੂਪ ਵਿਚ ਚਲਦੀ ਆ ਰਹੀ ਹੈ। ਜਦੋਂ ਤੋਂ ਰਾਜਸੀ ਸਿਸਟਮ ਸ਼ੁਰੂ ਹੋਇਆ ਹੈ। ਰਾਜ਼ ਪ੍ਰਬੰਧ ਚਲਾਉਣ ਲਈ ਲੋਕ ਆਪਣੇ ਨੁਮਾਇੰਦੇ ਚੁਣ ਕੇ ਰਾਜ਼ਸੀ ਸਤਾ ਉਹਨਾਂ ਨੁਮਾਇੰਦਿਆਂ ਦੇ ਹੱਥ ਸੌਂਪ ਦਿੰਦੇ ਹਨ। ਪਰਜਾ ਦੇ ਹੱਕਾਂ ਦੀ ਰਾਖੀ ਕਰਨੀ, ਲੋਕਾਂ ਨੂੰ ਇੰਨਸਾਫ ਦੇਣਾ ਇਹਨਾਂ ਰਾਜਸੀ ਸਤਾ ਧਾਰੀਆਂ ਦਾ ਫਰਜ਼ ਹੁੰਦਾ ਹੈ। ਜਿਥੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਹੀ ਇਹਨਾਂ ਕੋਲ ਤਾਕਤ ਵੀ ਹੁੰਦੀ ਹੈ ਪਰ ਇਤਿਹਾਸ ਦਾ ਦੁਖਦਾਇਕ ਪਹਿਲੂ ਇਹ ਰਿਹਾ ਹੈ ਕੇ ਕਈ ਵਾਰੀ ਇਹ ਰਾਜਸੀ ਲੋਕ ਖੁਦ ਉਹਨਾਂ ਲੋਕਾਂ ਉਤੇ ਜ਼ੁਲਮ ਤੇ ਬੇਇੰਨਸਾਫੀ ਕਰਦੇ ਹਨ। ਜਿਹਨਾਂ ਨੂੰ ਉਹਨਾ ਨੇ ਆਪ ਚੁਣਿਆ ਹੁੰਦਾ ਹੈ। ਸੱਚ ਦੇ ਝਰੋਖੇ ਚੋਂ ਫਿਰ ਕੋਈ ਅਵਾਜ਼ ਬੁਲੰਦ ਹੁੰਦੀ ਹੈ ÷ਰਾਜੇ ਸ਼ੀਹ ਮੁਕੱਦਮ ਕੁੱਤੇ ÷ ਤਾਂ ਫਿਰ ਸੱਚ ਦੇ ਪਾਂਧੀਆਂ ਦੇ ਹਿਰਦੇ ਟੁੰਬੇ ਜਾਂਦੇ ਹਨ। ਗੁਰੂ ਸਾਹਿਬ ਤਾਂ ਇਥੋਂ ਤੱਕ ਸੁਚੇਤ ਕਰਦੇ ਹਨ ਕਿ ਜੇ ਅਸੀਂ ਕਿਸੇ ਦਾ ਧੱਕਾ ਕੀਤਾ ਹੋਇਆ ਚੁੱਪ ਕਰਕੇ ਕਬੂਲ ਲੈਦੇ ਹਾਂ ਤਾਂ ਸਾਡੀ ਸੋਚ ਨੂੰ ਗੁਰਮਤਿ ਦੀ ਸੋਚ ਨਹੀ ਸਗੋਂ ਕਲਜ਼ੁਗੀ ਸੋਚ ਸਮਝਿਆ ਜਾਵੇਗਾ ÷ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ”
ਇਸ ਤਰ੍ਹਾਂ ਜਾਗਦੀ ਜ਼ਮੀਰ ਵਾਲੇ ਲੋਕ ਜ਼ਾਲਮ ਹਕੂਮਤਾਂ ਦੇ ਖਿਲਾਫ ਉਠ ਖੜੇ ਹੁੰਦੇ ਹਨ ਜਦੋਂ ਰਾਜ ਦੇ ਨਸ਼ੇ ਵਿਚ ਗ੍ਰਸਤ ਲੋਕ ਕਿਸੇ ਹੀਲੇ ਨਾਲ ਗੱਲ ਨਹੀ ਸੁਣਦੇ ਤਾਂ ਰਾਜਿਆਂ ਦੇ ਤਾਜ਼ ਨੂੰ ਹੱਥ ਪਉਣਾ ਫਿਰ ਹੈਂਕੜ ਬਾਜ਼ਾ ਦੇ ਤਾਜ਼ ਪੈਰਾਂ ਵਿਚ ਰੋਲਣੇ ਪੈਂਦੇ ਹਨ। ਅਜਿਹੇ ਕਾਰਨਾਮੇ ਉਹ ਲੋਕ ਕਰ ਸਕਦੇ ਹਨ ਜਿਹਨਾਂ ਅੰਦਰ ਆਪਾ ਵਾਰਨ ਦਾ ਚਾਹ ਹੁੰਦਾ ਹੈ। ਉਹ ਲੋਕ ਇਕ ਕੁਰਬਾਨੀ ਭਰਿਆ ਇਤਿਹਾਸ ਸਿਰਜਦੇ ਹਨ। ਇਤਿਹਾਸ ਦੇ ਇਹਨਾਂ ਪੰਨਿਆਂ ਉਤੇ ਫਿਰ ਇਕ ਹੋਰ ਸਿਤਾਰਾ ਸਿਰ ਤਲੀ ਤੇ ਰੱਖ ਕੇ ਚਮਕਿਆ ਭਾਈ ਦਿਲਾਵਰ ਸਿੰਘ ਜਿਹਨਾ ਦੀ ਅੱਜ ਆਪਾ ਬਰਸੀ ਮਨਾ ਰਹੇ ਹਾਂ । ਭਾਰਤੀ ਰਾਜ ਸੱਤਾ ਤੇ ਕਾਬਜ਼ ਬ੍ਰਹਮਣਵਾਦੀ ਤਾਕਤ ਅੱਜ ਫਿਰ ਸਿੱਖਾਂ ਦੇ ਖਿਲਾਫ ਹੱਥ ਕੰਡੇ ਵਰਤ ਕੇ ਮਾਰੂ ਵਾਰ ਕਰ ਰਹੇ ਹਨ। ਸਿੱਖ ਕੌਮ ਦੇ ਇਹਨਾ ਦੋਖੀਆਂ ਖਿਲਾਫ ਜੰਗ ਲੜਨੀ ਹੀ ਭਾਈ ਦਿਲਾਵਰ ਸਿੰਘ ਨੂੰ ਸੱਚੀ ਸ਼ਰਧਾਜ਼ਲੀ ਹੋਵੇਗੀ ਜ਼ੁਲਮ ਦੇ ਖਿਲਾਫ ਚੱਲ ਰਹੀ ਜ਼ੰਗ ਤੋਂ ਕਿਨਾਰਾਕਸ਼ੀ ਕਰਕੇ ਕੇਵਲ ਲਫਜ਼ਾ ਨਾਲ ਸ਼ਹੀਦਾ ਨੂੰ ਸ਼ਰ dI brsI qy vDfvਧਾਜ਼ਲੀਆਂ ਨਹੀ ਭੇਂਟ ਕੀਤੀਆਂ ਜ਼ਾਦੀਆਂ । ਆਓ ਆਪਾ ਆਪਸੀ ਮੱਤਭੇਦ ਭੁੱਲ ਕੇ ਇਕੱਠੇ ਹੋ ਕੇ ਆਜ਼ਾਦੀ ਦੇ ਸੰਘਰਸ਼ ਨੂੰ ਪ੍ਰਚੰਡ ਕਰਨ ਲਈ ਆਪਣਾ ਯੋਗ ਹਿੱਸਾ ਪਾਉਣ ਲਈ ਵੱਚਨਬੱਧ ਹੋਈਏ । ਭਾਈ ਦਿਲਾਵਰ ਸਿੰਘ ਦੀ ਸ਼ਹਿਦੀ ਦਿਨ ਤੇ ਜ਼ਾਲਮ ਨੂੰ ਵੰਗਾਰਦਿਆਂ ਕਿਸੇ ਸ਼ਾਇਰ ਦੀਆਂ ਇਹ ਸੱਤਰਾਂ ਯਾਦ ਵਿਚ ਆਈਆਂ।
ਇਧਰ ਆ ਸਿਤਮਗਰ ਹੁਨਰ ਆਜ਼ਮਾਏਂ,
ਤੂੰ ਤੀਰ ਆਜ਼ਮਾਂ ਹਮ ਜ਼ਿਗਰ ਆਜ਼ਮਾਏਂ।
ਗੁਰੂ ਪੰਥ ਦਾ ਦਾਸ
ਵਾਧਾਵਾ ਸਿੰਘ
ਮੁੱਖ ਸੇਵਾਦਾਰ,
ਬੱਬਰ ਖਾਲਸਾ ਇੰਟਰਨੈਸ਼ਨਲ