ਵਿਸਕਾਂਸਿਨ – ਅਮਰੀਕਾ ਦੀ ਫੈਡਰਲ ਅਦਾਲਤ ਦੁਆਰਾ ਜਾਰੀ ਕੀਤੇ ਗਏ ਸਮਨਾਂ ਤੇ ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇਸ ਨੂੰ ਰੱਦ ਕਰਨ ਜਾਂ ਬਚਾਅ ਲਈ 90 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ। ਵਿਸਕਾਂਸਿਨ ਸਟੇਟ ਦੀ ਇੱਕ ਜਿਲ੍ਹਾ ਅਦਾਲਤ ਨੇ 8 ਅਗੱਸਤ ਨੂੰ ਬਾਦਲ ਦੇ ਖਿਲਾਫ਼ ਇਹ ਸਮਨ ਜਾਰੀ ਕੀਤੇ ਸਨ।
ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਤੇ ਕਥਿਤ ਰੂਪ ਵਿੱਚ ਹਿਰਾਸਤ ਦੌਰਾਨ ਪ੍ਰਤਾੜਿਤ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਕਰਨ ਵਾਲੇ ਜਿੰਮੇਵਾਰ ਅਧਿਕਰੀਆਂ ਦਾ ਬਚਾਅ ਕਰਨ ਦਾ ਆਰੋਪ ਹੈ। ਬਾਦਲ ਦੇ ਵਕੀਲ ਨੇ ਕੋਰਟ ਵਿੱਚ ਜਵਾਬ ਦਾਖਿਲ ਕਰਦੇ ਹੋਏ ਕਿਹਾ ਹੈ ਕਿ ਇਹ ਸਮਨ ਉਚਿਤ ਢੰਗ ਨਾਲ ਜਾਰੀ ਨਹੀਂ ਕੀਤੇ ਗਏ। ਇਨ੍ਹਾਂ ਸਮਨਾਂ ਨੂੰ ਰੱਦ ਕਰ ਦਿੱਤਾ ਜਾਵੇ ਜਾਂ ਆਪਣਾ ਪੱਖ ਰੱਖਣ ਲਈ 90 ਦਿਨਾਂ ਦਾ ਹੋਰ ਸਮਾਂ ਦਿੱਤਾ ਜਾਵੇ। ਬਾਦਲ ਪਿੱਛਲੇ ਦਿਨੀਂ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਅਮਰੀਕਾ ਗਏ ਸਨ।