ਅਲੀਪੋ – ਸੀਰੀਆ ਵਿੱਚ ਮੌਜੂਦਾ ਸਰਕਾਰ ਦੇ ਵਿਰੁੱਧ 14 ਗਰੁਪਾਂ ਦੇ ਬਣੇ ਮੁੱਖ ਸੰਗਠਨ ਸੀਰੀਅਨ ਲੋਕਲ ਕੋਆਰਡੀਨੇਸ਼ਨ ਕਮੇਟੀਜ਼ ਨੇ ਦਾਅਵਾ ਕੀਤਾ ਹੈ ਕਿ ਅਲੀਪੋ ਸ਼ਹਿਰ ਵਿੱਚ ਸੀਰੀਆਈ ਸੈਨਾ ਅਤੇ ਵਿਦਰੋਹੀਆਂ ਵਿੱਚਕਾਰ ਬੁੱਧਵਾਰ ਨੂੰ ਹੋਏ ਕਤਲੇਆਮ ਵਿੱਚ ਸੀਰੀਆਈ ਸੈਨਾ ਨੇ ਘੱਟ ਤੋਂ ਘੱਟ 115 ਲੋਕਾਂ ਨੂੰ ਮਾਰ ਦਿੱਤਾ ਹੈ। ਮਰਨ ਵਾਲਿਆਂ ਵਿੱਚ 25 ਬੱਚੇ ਵੀ ਸ਼ਾਮਿਲ ਹਨ।
ਵਰਨਣਯੋਗ ਹੈ ਕਿ ਸੀਰੀਆ ਵਿੱਚ 18 ਮਹੀਨੇ ਪਹਿਲਾਂ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਇਸ ਗ੍ਰਹਿਯੁੱਧ ਦੌਰਾਨ ਅਗੱਸਤ ਵਿੱਚ ਇੱਥੇ 5,000 ਲੋਕ ਮਾਰੇ ਜਾ ਚੁੱਕੇ ਹਨ। ਮਾਰਚ 2011 ਤੋਂ ਸ਼ੁਰੂ ਹੋਏ ਇਸ ਸੰਘਰਸ਼ ਵਿੱਚ ਹੁਣ ਤੱਕ 26,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।