ਲੁਧਿਆਣਾ, (ਗੁਰਪ੍ਰੀਤ ਮਹਿਦੂਦਾਂ)- ਦਲਿਤ ਸਮਾਜ ਵਿੱਚੋਂ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਵਿੱਚ ਚੁਣ ਕੇ ਗਏ ਦਲਿਤ ਆਗੂਆ ਬਾਰੇ ਡਾ: ਭੀਮ ਰਾਓ ਅੰਬੇਡਕਰ ਸਾਹਿਬ ਨੇ ਕਿਹਾ ਸੀ ਕਿ ਇਨ੍ਹਾਂ ਦਾ ਮੂੰਹ ਇਨ੍ਹਾਂ ਥਾਵਾਂ ਅੰਦਰ ਸਿਰਫ਼ ਓਬਾਸੀ ਲੈਣ ਲਈ ਖੁੱਲਦਾ ਹੈ ਜੇਕਰ ਇਹੀ ਆਗੂ ਆਪਣਾ ਮੂੰਹ ਆਪਣੇ ਸਮਾਜ ਦੇ ਲੋਕਾਂ ਦੇ ਅਧਿਕਾਰਾਂ ਅਤੇ ਹੱਕਾਂ ਪ੍ਰਤੀ ਖੋਲਣਾ ਸ਼ੁਰੂ ਕਰ ਦੇਣ ਤਾਂ ਦਲਿਤ ਅਤੇ ਪਿਛੜੇ ਸਮਾਜ ਦੀ ਦੁਰਦਸ਼ਾ ਵਿੱਚ ਸੁਧਾਰ ਹੋਣਾ ਲਾਜਮੀ ਸੀ। ਪਰ ਇਨ੍ਹਾਂ ਦੀ ਕਾਰਜਸ਼ੈਲੀ ਕਾਰਨ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੁਆਰਾ ਕੋਈ ਭਲਾ ਹੋਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਪ੍ਰਕਾਸ਼ ਸਿੰਘ ਜੰਡਾਲੀ ਨੇ ਵਿਸ਼ਕਰਮਾ ਨਗਰ ਵਿਖੇ ਰੱਖੀ ਇੱਕ ਵਿਸ਼ੇਸ ਮੀਟਿੰਗ ਦੋਰਾਨ ਕੀਤਾ। ਇਸ ਤੋਂ ਬਿਨ੍ਹਾਂ ਉਨ੍ਹਾਂ ਕਿਹਾ ਕਿ ਅੱਜ ਰਾਜ ਸਭਾ ਵਿੱਚ ਅਨਸੂਚਿਤ ਜਾਤੀ, ਅਨੁਸੂਚਿਤ ਜਨ ਜਾਤੀ ਦੇ ਦੇ ਮੁਲਾਜ਼ਮਾ ਨੂੰ ਜਾਤ ਦੇ ਅਧਾਰਤ ਤਰੱਕੀ ਮਿਲਣ ਵਾਲਾ ¦ਮੇ ਸਮੇਂ ਤੋਂ ਲੱਟਕਿਆ ਬਿੱਲ ਸਰਕਾਰ ਵਲੋਂ ਪਾਸ ਕਰ ਦਿੱਤਾ ਗਿਆ ਪਰ ਉਸ ਦੇ ਵਿਰੋਧ ਵਿੱਚ ਇੱਕ ਦਲਿਤ ਵਿਰੋਧੀ ਰਾਜ ਸਭਾ ਮੈਂਬਰ ਵਲੋਂ ਜਦੋਂ ਇਸ ਨੂੰ ਪਾੜਨ ਦੀ ਨੀਤੀ ਨਾਲ ਆਪਣਾ ਵਿਵਹਾਰ ਕਰਨ ਦਾ ਕੌਸ਼ਿਸ ਕੀਤੀ ਤਾਂ ਬਸਪਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਦਲੇਰੀ ਦਿਖਾਉਂਦਿਆ ਉਸ ਦੀ ਕੌਸ਼ਿਸ ਨੂੰ ਨਾ ਕਾਮਯਾਬ ਕਰ ਦਿੱਤਾ ਜਿਸ ਕਾਰਨ ਅੱਜ ਸ: ਅਵਤਾਰ ਸਿੰਘ ਕਰੀਮਪੁਰੀ ਦੀ ਭਾਰਤ ਦੇ ਸਮੁੱਚੇ ਪਿਛਲੇ ਵਰਗ ਵਿੱਚ ਸ਼ਲਾਘਾ ਹੋ ਰਹੀ ਹੈ। ਸ: ਕਰੀਮਪੁਰੀ ਵਲੋਂ ਕੀਤੇ ਇਸ ਸ਼ਲਾਘਾ ਯੋਗ ਕੰਮ ਕਾਰਨ ਭੈਣ ਕੁਮਾਰੀ ਮਾਇਆਵਤੀ ਸੁਪਰੀਮੋ ਬਹੁਜਨ ਸਮਾਜ ਪਾਰਟੀ ਨੇ ਜੋ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਉਣ ਦਾ ਸਨਮਾਨ ਦਿੱਤਾ ਸੀ ਅੱਜ ਕਰੀਮਪੁਰੀ ਵਲੋਂ ਉਸ ਦਾ ਮੁੱਲ ਮੋੜ ਦਿੱਤਾ ਗਿਆ ਹੈ। ਜਿਸ ਨਾਲ ਅੱਜ ਉਨ੍ਹਾਂ ਦਾ ਕੱਦ ਉ¤ਚਾ ਹੋਇਆ ਹੈ। ਇਸ ਤੋਂ ਅੱਗੇ ਸ: ਜੰਡਾਲੀ ਨੇ ਕਿਹਾ ਕਿ ਜਦੋਂ ਦਾ ਦੇਸ਼ ਅਜ਼ਾਦ ਹੋਇਆ ਹੈ ਜੇਕਰ ਉਸ ਸਮੇਂ ਤੋਂ ਹੀ ਚੁਣ ਕੇ ਗਏ ਦਲਿਤ ਸਮਾਜ ਦੇ ਆਗੂ ਸੀਰੀਪਣਾ ਛੱਡ ਆਪਣਾ ਮੂੰਹ ਪਿਛੜੇ ਸਮਾਜ ਦੇ ਲੋਕਾਂ ਲਈ ਖੋਲਦੇ ਤਾਂ ਅੱਜ ਇਨ੍ਹਾਂ ਦੀ ਕਿਸਮਤ ਬਦਲ ਜਾਣੀ ਸੀ। ਇਸ ਮੌਕੇ ਸ਼ਿਵ ਚੰਦ ਗੋਗੀ, ਬਲਵਿੰਦਰ ਬਿੱਟਾ,ਮਹਿੰਦਰ ਸਿੰਘ, ਲਾਭ ਸਿੰਘ ਭਾਮੀਆ, ਕੁਲਵੰਤ ਚਾਪੜਾ, ਨਰਿੰਦਰ ਚੌਂਤਾ, ਲਾਲ ਜੀ ਪ੍ਰਤਾਪ ਗੌਤਮ, ਕੇਵਲ ਜਮਾਲਪੁਰ, ਬਲਜੀਤ ਨੱਥੂਭੈਣੀ, ਅਮਰੀਕ ਸਿੰਘ ਘੁਲਾਲ, ਨੇਤਰ ਸਿੰਘ ਸੈਣੀ, ਰਾਮ ਲੋਕ, ਅੰਮ੍ਰਿਤਸਰੀਆ ਜਨਾਗਲ, ਭਾਨੂੰ ਯਾਦਵ ਅਤੇ ਹੋਰ ਬਸਪਾ ਵਰਕਰ ਹਾਜ਼ਰ ਸਨ।