ਨਵੀਂ ਦਿੱਲੀ- ਸੋਨੇ ਦੇ ਰੇਟ ਦਿਨੋ ਦਿਨ ਵੱਧਦੇ ਹੀ ਜਾ ਰਹੇ ਹਨ। ਇਸ ਸਮੇਂ ਸੋਨਾ 32 ਹਜ਼ਾਰ ਤੋਂ ਵੀ ਉਪਰ ਪਹੁੰਚ ਗਿਆ ਹੈ। ਸੋਨਾ ਬਾਜ਼ਾਰ ਦੇ ਮਾਹਿਰਾਂ ਦਾ ਵਿਚਾਰ ਹੈ ਕਿ ਦੀਵਾਲੀ ਤੱਕ ਪ੍ਰਤੀ 10 ਗਰਾਮ ਸੋਨੇ ਦੀ ਕੀਮਤ 35 ਹਜ਼ਾਰ ਤੋਂ ਵੀ ਉਪਰ ਪਹੁੰਚ ਜਾਵੇਗੀ। ਸੋਨੇ ਵਿੱਚ ਆ ਰਹੇ ਉਛਾਲ ਦਾ ਕਾਰਣ ਅੰਤਰਰਾਸ਼ਟਰੀ ਮਾਰਕਿਟ ਵਿੱਚ ਅਮਰੀਕੀ ਡਾਲਰ ਅਤੇ ਵਾਅਦਾ ਕਾਰੋਬਾਰ ਵਿੱਚ ਤੇਜ਼ੀ ਨੂੰ ਹਵਾ ਦੇਣ ਵਾਲੇ ਸੱਟਾਬਾਜ਼ਾਂ ਨੂੰ ਦੱਸਿਆ ਜਾ ਰਿਹਾ ਹੈ।
ਰੀਜ਼ਰਵ ਬੈਂਕ ਵੀ ਲੋਕਾਂ ਨੂੰ ਸੋਨੇ ਤੋਂ ਦੂਰ ਰਹਿਣ ਲਈ ਕਹਿ ਚੁੱਕਾ ਹੈ। ਭਾਰਤ ਵਿੱਚ ਹਰ ਸਾਲ 60 ਅਰਬ ਡਾਲਰ ਦਾ ਸੋਨਾ ਆਯਾਤ ਕੀਤਾ ਜਾਂਦਾ ਹੈ ਅਤੇ ਇਹ ਦੇਸ਼ ਦੀ ਮੌਜੂਦਾ ਚਾਲੂ ਖਾਤੇ ਦੇ ਘਾਟੇ ਦੀ ਵੱਡੀ ਵਜ੍ਹਾ ਵੀ ਹੈ। ਵਿਆਜ ਦਰਾਂ ਘੱਟ ਹੋਣ ਕਰਕੇ ਲੋਕ ਸੋਨੇ ਵਿੱਚ ਨਿਵੇਸ਼ ਕਰ ਰਹੇ ਹਨ।