ਅੰਮ੍ਰਿਤਸਰ- ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁਣ ਸੰਗਤ ਲਈ ਲੰਗਰ ਸੂਰਜੀ ਊਰਜਾ ਨਾਲ ਤਿਆਰ ਹੋਵੇਗਾ। ਮੁੰਬਈ ਦੇ ਐਂਪਰ ਗਰੁੱਪ ਵੱਲੋਂ ਇਸ ਪ੍ਰੋਜੈਕਟ ਤੇ ਇੱਕ ਕਰੋੜ ਪੰਜਾਹ ਲੱਖ ਰੁਪੈ ਖਰਚ ਕੀਤੇ ਜਾ ਰਹੇ ਹਨ।ਇਸ ਪ੍ਰੋਜੈਕਟ ਦੀ ਮੱਦਦ ਨਾਲ ਲੰਗਰ ਘਰ ਵਿੱਚ ਲੰਗਰ ਤਿਆਰ ਕੀਤਾ ਜਾਵੇਗਾ। ਸਿਤੰਬਰ 10 ਨੂੰ ਆਨੰਦਪੁਰ ਸਾਹਿਬ ਵਿੱਚ ਹੋਣ ਵਾਲੀ ਬੈਠਕ ਵਿੱਚ ਇਸ ਪ੍ਰੋਜੈਕਟ ਨੂੰ ਮਨਜੂਰੀ ਦਿੱਤੀ ਜਾਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਮੱਥਾ ਟੇਕਣ ਆਂਉਦੇ ਹਨ। ਸੂਰਜੀ ਉਰਜਾ ਦੀ ਸਹਾਇਤਾ ਨਾਲ ਲੱਖਾਂ ਲੋਕਾਂ ਦੇ ਲਈ ਪ੍ਰਤੀਦਿਨ ਦਾਲ ਸਬਜੀਆਂ, ਚਾਹ ਅਤੇ ਹੋਰ ਲੰਗਰ ਵਿੱਚ ਵਰਤੇ ਜਾਣ ਵਾਲੇ ਪਦਾਰਥ ਤਿਆਰ ਕੀਤੇ ਜਾ ਸਕਣਗੇ।ਉਨ੍ਹਾਂ ਨੇ ਕਿਹਾ ਕਿ ਐਮਪਰ ਗਰੁੱਪ ਦੇ ਚੇਅਰਮੈਨ ਰਵਿੰਦਰ ਲੈਂਡ ਨੇ ਇਸ ਪ੍ਰੋਜੈਕਟ ਦੀ ਸੇਵਾ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਇਹ ਪ੍ਰੋਜੈਕਟ 3-4 ਮਹੀਨਿਆਂ ਵਿੱਚ ਸਥਾਪਿਤ ਹੋ ਜਾਵੇਗਾ। ਪੰਜਾਬ ਅਨੈਰਜ਼ੀ ਵਿਕਾਸ ਏਜੰਸੀ ਵੀ ਇਸ ਨੂੰ ਸਥਾਪਿਤ ਕਰਨ ਵਿੱਚ ਸਹਿਯੋਗ ਦੇ ਰਹੀ ਹੈ।