ਲੁਧਿਆਣਾ - ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੋਸਾਇਟੀ ਫਰੀਦਕੋਟ ਵੱਲੋਂ ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸ. ਜਗਦੇਵ ਸਿੰਘ ਜੱਸੋਵਾਲ ਨੂੰ ਇਸ ਵਰ੍ਹੇ ਦਾ ਭਗਤ ਪੂਰਨ ਸਿੰਘ ਅਵਾਰਡ ਦੇਣ ਦਾ ਫੇਸਲੇ ਦਾ ਸਵਾਗਤ ਕਰਦਿਆਂ ਸਾਹਿਤਕ ਅਤੇ ਸਭਿਆਚਾਰਕ ਹਲਕਿਆਂ ਵੱਲੋਂ ਖੁਸ਼ੀ ਦਾ ਪਰਗਟਾਵਾ ਕੀਤਾ ਗਿਆ ਹੈ । ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸ. ਇੰਦਰਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਵਿੱਚ ਹੋਈ ਇੱਕਤਰਤਾ ਵਿੱਚ ਸਰਬਸੰਮਤੀ ਨਾਲ ਹੋਏ ਇਸ ਫੇਸਲੇ ਅਨੁਸਾਰ 23 ਸਤੰਬਰ ਨੂੰ 11 ਵਜੇ ਸਵੇਰੇ ਗੁਰਦੂਆਰਾ ਗੋਦੜੀ ਸਾਜਿਬ ਦੇ ਦੀਵਾਨ ਹਾਲ ਵਿਖੇ ਗੁਰੁ ਗ੍ਰੰਥ ਸਾਹਿਬ ਜੀ ਹਾਜ਼ਰੀ ਵਿੱਚ ਜੁੜਨ ਵਾਲੇ ਭਾਰੀ ਸੰਗਤ ਇਕੱਠ ਵਿੱਚ ਸ. ਜੱਸੋਵਾਲ ਨੂੰ ਇਹ ਪੁਰਸ ਕਾਰ ਪ੍ਰਦਾਨ ਕੀਤਾ ਜਾਵੇਗਾ ਜਿਸ ਵਿੱਚ ਸੋਰੋਪਾ ਸਾਹਿਬ , ਦੋਸ਼ਾਲਾ , ਸਾਈਟੇਸ਼ਨ ਅਤੇ ਪੰਜਾਹ ਹਜ਼ਾਰ ਰੁਪੈ ਦੀ ਰਾਸ਼ੀ ਸ਼ਾਮਲ ਹੋਵੇਗੀ ।ਸ. ਸੇਖੋਂ ਨੇ ਦਸਿਆ ਕਿ ਸ. ਜੱਸੋਵਾਲ ਵੱਲੋਂ ਸਮਾਜ ਉਸਾਰੀ , ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਦੇ ਖੇਤਰ ਵਿੱਚ ਪਾਏ ਅਹਿਮ ਯੋਗਦਾਨ ਲਈ ਜੀਵਨ ਪ੍ਰਪਾਤੀ ਵਜੋਂ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ ।
ਉਘੇ ਰੰਗਕਰਮੀ ਅਤੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਡੇਂਸ਼ਨ ਦੇ ਜਨਰਲ ਸਕੱਤਰ ਡਾ . ਨਿਰਮਲ ਜੌੜਾ ਨੇ ਦਸਿਆ ਕਿ ਸ. ਇੰਦਰਜੀਤ ਸਿੰਘ ਸੇਖੋਂ ਵੱਲੋਂ ਸ. ਜੱਸੋਵਾਲ ਨੂੰ ਲਿਖੇ ਪੱਤਰ ਵਿੱਚ ਸੋਸਾਇਟੀ ਦੇ ਫੈਸਲੇ ਤੋਂ ਜਾਣੂ ਕਰਵਾਇਆ ਗਿਆ ਹੈ । ਡਾ .ਨਿਰਮਲ ਜੌੜਾ ਨੇ ਦਸਿਆ ਕਿ ਬਾਬਾ ਫਰੀਦ ਸੋਸਾਇਟੀ ਵੱਲੋਂ ਹਰ ਸਾਲ ਇਹ ਪੁਰਸਕਾਰ ਬਾਬਾ ਫਰੀਦ ਜੀ ਦੇ ਜਨਮ ਦਿਨ ਤੇ ਦਿੱਤਾ ਜਾਂਦਾ ਹੈ ਜੋ ਹੁਣ ਤੱਕ ਬੀਬੀ ਇੰਦਰਜੀਤ ਕੌਰ ਪਿੰਗਲਵਾੜਾ ਵਾਲੇ , ਸ . ਗੁਰਸ਼ਰਨ ਸਿੰਘ ਨਾਟਕਕਾਰ , ਮਹੰਤ ਤੀਰਥ ਦਾਸ ਗੋਨੇਆਣਾ , ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਡਾ ਹਰਸ਼ਿੰਦਰ ਕੌਰ ਜੀ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ ।
ਪਦਮਸ਼੍ਰੀ ਡਾ. ਸੁਰਜੀਤ ਪਾਤਰ , ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ ਐਸ ਪੀ ਸਿੰਘ , ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਡੇਂਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਜਨਰਲ ਸਕੱਤਰ ਡਾ . ਨਿਰਮਲ ਜੌੜਾ , ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਸ. ਹਰਦਿਆਂਲ ਸਿੰਘ ਅਮਨ , ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ , ਜਨਮੇਜਾ ਸਿੰਘ ਜੋਹਲ , ਲੋਕ ਗਾਇਕ ਹਰਭਜਨ ਮਾਨ , ਰਵਿੰਦਰ ਗਰੇਵਾਲ , ਸੁਖਵਿੰਦਰ ਸੁਖੀ , ਮਨਜੀਤ ਰੂਪੋਵਾਲੀਆ , ਜਸਵੰਤ ਸੰਦੀਲਾ , ਪਾਲੀ ਦੇਤਵਾਲੀਆ , ਜਸਮੇਰ ਸਿੰਘ ਢੱਟ, ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ ਸੁਖਦੇਵ ਸਿੰਘ, ਪੰਜਾਬੀ ਨਾਟ ਅਕਾਡਮੀ ਦੇ ਪਰਧਾਨ ਸੰਤੋਖ ਸਿੰਘ ਸੁਖਾਣਾ , ਪ੍ਰੋ ਗੁਣਵੰਤ ਸਿੰਘ ਦੂਆ ,ਹਰਪਾਲ ਸਿੰਘ ਮਾਂਗਟ , ਸ. ਕੁਲਵੰਤ ਸਿੰਘ ਦੁਖੀਆ , ਮਾਸਟਰ ਸਾਧੂ ਸਿੰਘ ਗਰੇਵਾਲ , ਗੁਰਨਾਮ ਸਿੰਘ ਧਾਲੀਵਾਲ , ਇਕਬਾਲ ਸਿੰਘ ਰੁੜਕਾ , ਸੋਹਨ ਸਿੰਘ ,ਗੁਰਨਾਮ ਸਿੰਘ ਰਾਜਨ , ਨੇ ਸ. ਜਗਦੇਵ ਸਿੰਘ ਜੱਸੋਵਾਲ ਨੂੰ ਮੁਬਾਰਕਬਾਦ ਦੇਣ ਦੇ ਨਾਲ ਨਾਲ ਬਾਬਾ ਫਰੀਦ ਸੋਸਾਇਟੀ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਸੇਖੋਂ ਦਾ ਇਸ ਇਤਿਹਾਸਕ ਫੇਸਲੇ ਲਈ ਧੰਨਵਾਦ ਵੀ ਕੀਤਾ ਹੈ ।