ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਿੱਛਲੇ ਸਾਲ ਇਲਾਜ ਲਈ ਅਚਾਨਕ ਅਮਰੀਕਾ ਗਈ ਸੀ। ਉਸ ਸਮੇਂ ਸੋਨੀਆ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਹੀ ਰੱਖਿਆ ਗਿਆ ਸੀ।ਨਿਊਯਾਰਕ ਦੇ ਸਲੋਅਨ-ਕੇਟੇਰਿੰਗ ਕੈਂਸਰ ਹਸਪਤਾਲ ਨੇ ਕਿਹਾ ਹੈ ਕਿ ਸੋਨੀਆ ਗਾਂਧੀ ਹੁਣ ਪੂਰੀ ਤਰ੍ਹਾਂ ਸਿਹਤਮੰਦ ਹੈ। ਇਸ ਸਮੇਂ ਵੀ ਕਾਂਗਰਸ ਪ੍ਰਧਾਨ ਅਮਰੀਕਾ ਵਿੱਚ ਹੈ ਅਤੇ 12ਸਿਤੰਬਰ ਨੂੰ ਵਾਪਿਸ ਦੇਸ਼ ਪਰਤ ਰਹੀ ਹੈ।
ਅਮਰੀਕਾ ਦੇ ਕੈਂਸਰ ਹਸਪਤਾਲ ਨੇ ਮੀਡੀਆ ਵਾਲਿਆਂ ਨੂੰ ਸੋਨੀਆ ਦੀ ਬਿਮਾਰੀ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ।ਰੈਡਿਫ਼ ਕਾਮ ਨੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ, ‘ ਹੁਣ ਸੋਨੀਆ ਗਾਂਧੀ ਪੂਰੀ ਤਰ੍ਹਾਂ ਨਾਲ ਠੀਕ ਹੈ। ਉਨ੍ਹਾਂ ਦਾ ਕੈਂਸਰ ਖਤਮ ਹੋ ਚੁੱਕਿਆ ਹੈ ਅਤੇ ਉਹ ਸਰੀਰ ਦੇ ਕਿਸੇ ਹਿੱਸੇ ਵਿੱਚ ਫੈਲਿਆ ਨਹੀਂ ਹੈ।’ ਹਸਪਤਾਲ ਸੂਤਰਾਂ ਅਨੁਸਾਰ ਸੋਨੀਆ ਦੇ ਕੁਝ ਹੋਰ ਟੈਸਟ ਕੀਤੇ ਜਾਣੇ ਹਨ ਤਾਂ ਜੋ ਕੈਂਸਰ ਦੇ ਭੱਵਿਖ ਵਿੱਚ ਉਭਰਨ ਦੀ ਸੰਭਾਵਨਾ ਦਾ ਪਤਾ ਲਗਾਇਆ ਜਾ ਸਕੇ। ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਪਰੀਵਾਰ ਵੱਲੋਂ ਅਜੇ ਅਧਿਕਾਰਿਕ ਤੌਰ ਤੇ ਸੋਨੀਆ ਗਾਂਧੀ ਦੀ ਬਿਮਾਰੀ ਬਾਰੇ ਕੁਝ ਨਹੀਂ ਦੱਸਿਆ ਗਿਆ।