‘ਜ਼ਮੀਰ’ : ਹਰਪ੍ਰੀਤ ਸਿੰਘ

ਚੋਰੀ ਕਰਨ ਦੇ ਇਰਾਦੇ ਨਾਲ ਕੁਝ ਬੰਦੇ ਇਕ ਘਰ ਵਿਚ ਜਾ ਵੜੇ, ਘਰ ਵਿਚ ਮਕਾਨ ਮਾਲਕਿਨ ਤੇ ਉਸ ਦੀ ਜਵਾਨ ਧੀ ਹੀ ਸੀ, ਉਸ ਦਾ ਮਾਲਿਕ ਕਿਸੇ ਕੰਮ ਲਈ ਸ਼ਹਿਰੋਂ ਬਾਹਰ ਗਿਆ ਹੋਇਆ ਸੀ,ਰਾਤ ਨੂੰ ਚੋਰਾਂ ਨੇ ਮਕਾਨ ਮਾਲਕਿਨ ਦੀ ਕਨਪਟੀ ਤੇ ਦੇਸੀ ਕੱਟਾ ਰਖ ਸਭ ਕੁਝ ਸਾਹਮਨੇ ਲਿਆਉਣ ਲਈ ਦਬਾਅ ਬਣਾਇਆ, ਸਾਰੇ ਗਹਣੇ,ਨਕਦੀ ਤੇ ਹੋਰ ਸਾਮਾਨ ਇਕੱਠਾ ਕਰ ਜਦੋ ਉਹ ਜਾਣ ਲਗੇ ਤਾਂ ਉਹਨਾਂ ਵਿਚੋ ਇਕ ਦੀ ਨਜਰ ਮਕਾਨ ਮਾਲਕਿਨ ਦੀ ਜਵਾਨ ਧੀ ਤੇ ਪਈ, ਉਸ ਖੋਟੀ ਨੀਯਤ ਚੋਰ ਨੇ ਕੁੜੀ ਨਾਲ ਜਬਰਦਸਤੀ ਕਰਨੀ ਚਾਹੀ, ਮਕਾਨ ਮਾਲਕਿਨ ਨੇ ਉਸ ਚੋਰ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਰੱਬ ਦਾ ਵਾਸਤਾ ਪਾ ਕੁੜੀ ਨੂੰ ਛੱਡ ਦੇਣ ਦੀ ਬੇਨਤੀ ਕੀਤੀ

ਚੱਲ-ਚੱਲ ਪਰੇ ਹੋ, ਜਿਆਦਾ ਬਕਵਾਸ ਕੀ ਤੋ ਯਹੀਂ ਪਰ ਦਫ਼ਨਾ ਦੁੰਗਾ..

ਮਕਾਨ ਮਾਲਕਿਨ ਨੇ ਚੋਰਾਂ ਦੇ ਆਗੂ ਨੂੰ ਬੜੇ ਤਰਲੇ ਕੀਤੇ, ਰੱਬ ਦਾ ਵਾਸਤਾ ਪਾਇਆ, ਲੇਲੜੀਆਂ ਕਢੀਆਂ। ਇਥੋਂ ਤੱਕ ਕਿਹਾ……

‘ਆਪਣੇ ਘਰ ਧੀਆਂ-ਭੈਣਾਂ ਵਲ ਵੇਖੋ ਇਹ ਵੀ ਤਾਂ ਤੁਹਾਡੀ ਧੀ-ਭੈਣ ਵਰਗੀ ਏ, ਅਜਿਹਾ ਕਹਿਰ ਨਾ ਕਰੋ, ਇਸ ਵਿਚਾਰੀ ਦੀ ਇਜੱਤ ਨਾ ਰੋਲੋ, ਇਸ ਤਰਾਂ ਤਾਂ ਇਹ ਜਿੰਦੇ ਜੀ ਮਰ ਜਾਵੇਗੀ, ਜੇਕਰ ਮਾਰਨਾ ਹੀ ਏ ਤਾਂ ਸਾਨੂੰ ਦੋਹਾਂ ਨੂੰ ਥਾਂ ਤੇ ਹੀ ਮਾਰ ਦੇਉ , ਘਟੋ-ਘ¤ਟ ਸਾਡੀ ਇਜੱਤ ਤਾਂ ਬੱਚ ਜਾਵੇਗੀ, ਐਵੇਂ ਬਾਅਦ ਵਿਚ ਬਦਖੋਈ ਤਾਂ ਨਹੀ ਹੋਵਗੀ, ਜੋ ਕੁਝ ਮੇਰੇ ਕੋਲ ਸੀ ਉਹ ਸੱਭ ਤੁਹਾਨੂੰ ਦੇ ਦਿਤਾ ਏ,ਇਥੋਂ ਤੱਕ ਕਿ ਇਸ ਦੇ ਵਿਆਹ ਲਈ ਤਿਆਰ ਕੀਤਾ ਸਾਮਾਨ ਵੀ ਤੁਸਾਂ ਲੈ ਲਿਆ ਏ, ਖ਼ੁਦਾ ਦੇ ਕਹਿਰ ਤੋਂ ਡਰੋਂ……’

ਅਜੇਹੀ ਬਾਤਾਂ ਸੁਣ ਚੋਰੀ ਕਰਣ ਆਏ ਬੰਦਿਆਂ ਵਿਚੋਂ ਇਕ ਦਾ ਮਨ ਪਸੀਜ ਗਿਆ ਅਤੇ ਉਸ ਨੇ ਅਪਣੀ ਜ਼ਮੀਰ ਦੀ ਆਵਾਜ ਸੁਣ ਅਪਣੇ ਉਸ ਵਹਿਸ਼ੀ ਸਾਥੀ ਨੂੰ ਕਿਹਾ

‘ਨਾਸੀਰ ਛੋਡ ਇਸਕੋ ਹਮ ਸਿਰਫ ਮਾਲ ਲੁਟਨੇ ਆਏ ਥੇ ਕਿਸੀ ਕੀ ਇਜੱਤ ਲੁਟਨੇ ਨਹੀਂ……….।’

ਭਾਈ ਜਾਨ ਯੇ ਭੀ ਤੋ ਮਾਲ ਹੀ ਹੈ,ਖਰਾ ਸੋਨਾ……, ਇਸਕੋ ਸਾਥ ਹੀ ਲੇ ਚਲਤੇ ਹੈਂ, ਆਰਾਮ ਸੇ ਮਿਲ ਬਾਂਟ ਕਰ ਲੁਟੇਂਗੇ..।

ਓਏ ਬੇਸ਼ਰਮ, ਬੇਹਿਆ ਕੁਛ ਸੋਚ, ਖੁਦਾ ਕੇ ਖੋਫ਼ ਸੇ ਡਰ, ਕੁੜੀਓ ਔਰ ਚਿੜੀਓ ਕਾ ਕਿਆ ਹੈ ਯੇ ਤੋਂ ਅਬਲਾ ਹੈਂ, ਪਰਾਇਆ ਧਨ ਹੈਂ, ਸੋ ਕੁਕਰਮ ਛੋਡ ਔਰ ਆ ਚਲੇ ਬਾਕੀ ਸਭੀ ਸਾਥੀ ਬਾਹਰ ਚਲੇ ਗਏ ਹੈਂ, ਕਹੀਂ ਪਕੜੇ ਗਏ ਤੋ ਮੁਸ਼ਿਕਲ ਹੋ ਜਾਏਗੀ, ਪਰ ਉਹ ਵਹਸ਼ੀ ਚੋਰ ਅਪਣੇ ਮੁੱਖੀ ਦੀ ਪਰਵਾਹ ਕੀਤੇ ਬਗੈਰ ਦਰਿੰਦਗੀ ਤੇ ਆ ਗਿਆ।

ਨਾ..ਸੀ..ਰ………………..।

ਆਪ ਜਾਓ ਭਾਈ ਜਾਨ.. ਮੈਂ ਅਭੀ ਆਤਾ ਹੂੰ।

ਇਧਰ ਠਾਹ……… ਠਾਹ…… ਠਾਹ…… ਦੀ ਆਵਾਜ ਆਈ ਤੇ ਉਧੱਰੋ ਨਾਸੀਰ ਚਿਖਿੱਆ ਭਾ……..।

ਹੁਣ ਕਮਰੇ ਵਿੱਚ ਉਸ ਦੀ ਲਾਸ਼ ਪਈ ਸੀ, ਸੰਨਾਟਾ ਛਾ ਗਿਆ, ਬਾਹਰਲੇ ਸਾਥੀ ਵੀ ਗੋਲੀ ਦੀ ਆਵਾਜ ਅੰਦਰ ਆ ਗਏ, ਸਾਹਮਨੇ ਨਾਸੀਰ ਦੀ ਲਾਸ਼ ਵੇਖ ਇਕ-ਦੁਜੇ ਵ¤ਲ ਸਵਾਲੀਆ ਨਜਰਾਂ ਨਾਲ ਵੇਖਣ ਲਗੇ, ਚੋਰਾਂ ਦੇ ਮੁੱਖੀ ਨੇ ਕੁਝ ਇਸ਼ਾਰਾ ਕੀਤਾ,ਵਹਸ਼ੀ ਨਾਸੀਰ ਦੇ ਚਿਹਰੇ ਅਤੇ ਸ਼ਰੀਰ ਤੇ ਕੋਈ ਤਰਲ ਪਦਾਰਥ ਪਾਕੇ ਉਸਨੂੰ ਸਾੜ ਦਿਤਾ ਤਾਂਕਿ ਉਸ ਦੀ ਪਹਿਚਾਣ ਨਾ ਹੋ ਸਕੇ। ਅਜਿਹਾ ਕਾਰਨਾਮਾ ਕਰ ਚੋਰ ਆਪਣੇ ਸਾਥੀ ਨੂੰ ਓਥੇ ਛੱਡ ਚਲੇ ਗਏ ।

ਸਵੇਰ ਤ¤ਕ ਇਹ ਵਾਰਤਾ ਜੰਗਲ ਦੀ ਅੱਗ ਵਾਂਗ ਚੁਫੇਰੇ ਫੈਲ ਗਈ, ਜਿੱਥੇ ਲੋਕ ਇਕ ਪਾਸੇ ਚੋਰਾਂ ਨੂੰ ਲਾਹਨਤਾਂ ਪਾ ਰਹੇ ਸੀ ਉਥੇ ਦੁਜੇ ਪਾਸੇ ਕੁਝ ਕੁ ਲੋਕ ਓਸ ਚੋਰ ਮੁੱਖੀ ਵਲੋਂ ਜ਼ਮੀਰ ਦੀ ਆਵਾਜ ਤੋਂ ਲਏ ਗਏ ਫੈਸਲੇ ਦੀ ਮਨੋ ਸ਼ਲਾਘਾ ਵੀ ਕਰ ਰਹੇ ਸਨ।

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>