ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੋ ਦੇ ਪੁਲਿਸ ਹੈਡ ਕੁਆਟਰ ਦੇ ਚੀਫ ਮਿਸਟਰ ਬੇਰਨਾਰਡ ਬੁਕੋਲਟ ਨੇ ਪੈਰਿਸ ਵਿੱਚ ਸਕਿਉਰਟੀ ਵਧਾਉਣ ਦੀ ਹਦਾਇਤ ਕੀਤੀ ਹੈ।ਕਿਉਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਸੜਕਾਂ ਉਪਰ ਪਾਰਕਿੰਗ ਕੀਤੇ ਹੋਏ ਸਕੂਟਰ ਮੋਟਰ ਸਾਈਕਲਾਂ ਨੂੰ ਅੱਗਾਂ ਲਾਉਣ ਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।ਹਾਲੇ ਪਿਛਲੇ ਹਫਤੇ ਹੀ 11 ਸਕੂਟਰਾਂ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਾਕੇ ਸਾੜ ਦਿੱਤਾ ਸੀ।ਮਈ ਮਹੀਨੇ ਤੋਂ ਹੁਣ ਤੱਕ 20 ਸਕੂਟਰਾਂ ਨੂੰ ਅੱਗ ਦੀ ਭੇਂਟ ਕੀਤਾ ਗਿਆ ਹੈ।ਪੁਲਿਸ ਚੀਫ ਨੇ ਇਹੋ ਜਿਹੀਆਂ ਵਾਰਦਾਤਾਂ ਕਰਨ ਵਾਲੇ ਅਨਸਰਾਂ ਨੂੰ ਪਕੜ ਕੇ ਕਨੂੰਨ ਦੇ ਕਟਿਹਰੇ ਵਿੱਚ ਖੜੇ ਕਰਨ ਦੀ ਗੱਲ ਕਰਦਿਆਂ ਕਿਹਾ ਹੈ ਕਿ ਇਹੋ ਜਿਹੀਆਂ ਅਨਸਰਾਂ ਨੂੰ ਜਲਦੀ ਠੱਲ ਪਾਉਣੀ ਚਾਹੀਦੀ ਹੈ।
ਪੈਰਿਸ ਵਿੱਚ ਪਾਰਕਿੰਗ ਕੀਤੇ ਹੋਏ ਸਕੂਟਰ ਮੋਟਰ ਸਾਈਕਲਾਂ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਾਈ
This entry was posted in ਅੰਤਰਰਾਸ਼ਟਰੀ.