ਅੰਮ੍ਰਿਤਸਰ- ਬਾਦਲ ਸਰਕਾਰ ਦੇ ਮੰਤਰੀ ਪਦ ਤੋਂ ਅਸਤੀਫ਼ਾ ਦੇ ਚੁੱਕੇ ਗੁਲਜਾਰ ਸਿੰਘ ਰਣੀਕੇ ਦੇ ਪੁੱਤਰ ਤੇ ਵੀ ਘੋਟਾਲਿਆਂ ਵਿੱਚ ਸ਼ਾਮਿਲ ਹੋਣ ਦੇ ਆਰੋਪ ਲਗ ਰਹੇ ਹਨ। ਉਨ੍ਹਾਂ ਦੇ ਪੀਏ ਸਰਵਦਿਆਲ ਸਿੰਘ ਤੇ ਅੰਮ੍ਰਿਤਸਰ ਦੇ ਸਿਵਿਲ ਲਾਈਨ ਥਾਣੇ ਵਿੱਚ ਪੇਂਡੂ ਵਿਕਾਸ ਦੇ ਫੰਡਾਂ ਵਿੱਚ ਘਪਲੇਬਾਜ਼ੀ ਕਰਨ ਸਬੰਧੀ ਕੇਸ ਦਰਜ਼ ਹੈ।ਪੀਏ ਇਸ ਸਮੇਂ ਰੂਪੋਸ਼ ਹੈ।
ਰਣੀਕੇ ਦੇ ਪੁੱਤਰ ਗੁਰਿੰਦਰਪਾਲ ਸਿੰਘ ਲਾਲੀ ਅਤੇ ਪੀਏ ਤੇ ਆਰੋਪ ਹੈ ਕਿ ਉਨ੍ਹਾਂ ਨੇ ਮਨਰੇਗਾ, ਪੇਂਡੈ ਵਿਕਾਸ ਫੰਡ, ਬਾਰਡਰ ਡੀਵਲਪਮੈਂਟ ਫੰਡ,ਪੰਜਾਬ ਇੰਫਰਾਸਟਰਕਚਰ ਫੰਡ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਫੰਡ, ਸਰਵ ਸਿੱਖਿਆ ਸਬੰਧੀ ਫੰਡ, ਫਰਜੀ ਸਰਪੰਚ ਬਣਾਉਣ ਲਈ ਜਾਰੀ ਕੀਤੇ ਗਏ ਪਛਾਣ ਪੱਤਰ, ਗਰੀਬਾਂ ਨੂੰ ਮਕਾਨ ਬਣਾਉਣ ਲਈ ਵੰਡੇ ਗਏ ਫੰਡ, ਜਲ ਸਪਲਾਈ ਯੋਜਨਾ,ਪੈਨਸ਼ਨ ਯੋਜਨਾ ਅਤੇ ਸਗਨ ਸਕੀਮ ਫੰਡਾਂ ਵਿੱਚ ਕਾਫ਼ੀ ਘੱਪਲੇ ਹੋਏ ਹਨ।