ਫਤਹਿਗੜ੍ਹ ਸਾਹਿਬ – “ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਚਾਹੁੰਦਾ ਹੈ ਕਿ ਏਸੀਆ ਖਿੱਤੇ ਦੀਆਂ ਤਿੰਨ ਪ੍ਰਮਾਣੂ ਤਾਕਤਾਂ ਹਿੰਦ, ਚੀਨ ਅਤੇ ਪਾਕਿਸਤਾਨ ਦੀ ਫ਼ੌਜੀ ਸ਼ਕਤੀ ਵਿਚ ਸੰਤੁਲਨ ਕਾਇਮ ਚਾਹੀਦਾ ਹੈ । ਕੋਈ ਵੀ ਮੁਲਕ ਫ਼ੌਜੀ ਸ਼ਕਤੀ ਵਿਚ ਇਕ ਦੂਸਰੇ ਦੇ ਕੰਮਜੋਰ ਨਹੀ ਹੋਣਾ ਚਾਹੀਦਾ । ਤਦ ਹੀ ਏਸੀਆਂ ਖਿੱਤੇ ਦੇ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਿਆ ਜਾ ਸਕਦਾ ਹੈ ਅਤੇ ਇਸ ਏਸੀਆ ਖਿੱਤੇ ਦੀਆਂ ਤਿੰਨ ਪ੍ਰਮਾਣੂ ਉਪਰੋਕਤ ਤਾਕਤਾਂ ਦੇ ਵਿਚਕਾਰ ਸਿੱਖ ਕੌਮ ਦੀ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਨੂੰ ਮੈਦਾਨੇ ਜੰਗ ਬਣਨ ਅਤੇ ਸਿੱਖ ਕੌਮ ਦੀ ਨਸਲਕੁਸੀ ਹੋਣ ਤੋ ਰੋਕਿਆ ਜਾ ਸਕਦਾ ਹੈ ।”
ਇਹ ਵਿਚਾਰ ਸ.ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵੱਲੋਂ ਬੀਤੇ ਕੱਲ੍ਹ ਪ੍ਰਮਾਣੂ ਸਮਰੱਥਾਂ ਨਾਲ ਲੈਂਸ ਕਰੂਜ ਮਿਜ਼ਾਈਲ “ਬਾਬਰ” ਦੇ ਕੀਤੇ ਗਏ ਸਫ਼ਲ ਪ੍ਰੀਖਣ ਉਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਹ ਬਾਬਰ ਮਿਜ਼ਾਈਲ ਜਿਸ ਦੀ ਰੇਜ 700 ਕਿਲੋਮੀਟਰ ਹੈ, ਦਾ ਪਾਕਿਸਤਾਨ ਵੱਲੋਂ ਇਜ਼ਾਦ ਕਰਨ ਤੇ ਹੁਣ ਇਹ ਦੋਵੇ ਏਸੀਆਂ ਖਿੱਤੇ ਦੀਆਂ ਪ੍ਰਮਾਣੂ ਤਾਕਤਾਂ ਵਿਚ ਮਿਲਟਰੀ ਸ਼ਕਤੀ ਦਾ ਬਰਾਬਰ ਦਾ ਸੰਤੁਲਨ ਹੋ ਗਿਆ ਹੈ । ਜਿਸ ਨਾਲ ਦੋਵੇ ਪ੍ਰਮਾਣੂ ਮੁਲਕ ਕਦੀ ਵੀ ਜੰਗ ਬਾਰੇ ਸੋਚਣ ਦੀ ਗੱਲ ਨਹੀ ਕਰਨਗੇ । ਕਿਉਂਕਿ ਦੋਵਾਂ ਕੋਲ ਬਰਾਬਰ ਦੀ ਮਿਲਟਰੀ ਸ਼ਕਤੀ ਅਤੇ ਮਿਜ਼ਾਈਲਾਂ ਦੀ ਸ਼ਕਤੀ ਹੋ ਗਈ ਹੈ । ਜਦੋ ਦੋ ਬਰਾਬਰ ਦੀਆਂ ਤੇਜ ਤਲਵਾਰਾਂ ਹੋਣ, ਤਾਂ ਕੋਈ ਵੀ ਦੁਸ਼ਮਣ ਇਕ ਦੂਸਰੇ ਉਤੇ ਵਾਰ ਕਰਨ ਲਈ ਆਪਣੀਆਂ ਤਲਵਾਰਾਂ ਨੂੰ ਮਿਆਨ ਵਿਚੋ ਨਹੀ ਕੱਢਦਾ ਅਤੇ ਸਦਾ ਲਈ ਅਮਨ-ਚੈਨ ਵਾਲੇ ਹਾਲਾਤ ਬਣੇ ਰਹਿੰਦੇ ਹਨ ।
ਅਫਗਾਨਿਸਤਾਨ ਦਾ ਇਲਾਕਾ ਜੋ ਬੀਤੇ ਸਮੇਂ ਵਿਚ ਸਿੱਖ ਰਾਜ ਦੀਆਂ ਹੱਦਾ ਵਿਚ ਆਉਦਾ ਸੀ, ਉਥੇ ਤਾਲੀਬਾਨ ਲੜਾਕੂਆਂ ਵੱਲੋਂ ਅਮਰੀਕਾ ਤੇ ਨਾਟੋ ਫੌਜਾਂ ਦੇ ਅਫਗਾਨਿਸਤਾਨ ਦੇ ਐਲਮਡ ਸੂਬੇ ਦੇ ਕੈਪ ਵਿਚ ਬਣਾਏ ਗਏ ਵੱਡੇ ਤੇ ਸੁਰੱਖਿਅਤ ਮਿਲਟਰੀ ਬੇਸ ਬੈਸਟੀਯਨ ਵਿਖੇ ਬੀਤੀ ਰਾਤ ਹਮਲਾ ਕਰਕੇ ਅਮਰੀਕਾ ਤੇ ਨਾਟੋ ਫੌਜਾਂ ਦੇ ਏ.ਵੀ-8ਬੀ ਤੇ ਹੈਰੀਅਰ ਜੈਡਸ਼ ਲੜਾਕੂ ਜ਼ਹਾਜਾਂ ਨੂੰ ਅਤੇ ਜ਼ਹਾਜੀ ਤੇਲ ਭਰਨ ਵਾਲੇ ਤਿੰਨ ਸੈਟਰਾਂ ਨੂੰ ਤਬਾਹ ਕਰਨ ਦੇ ਹੋਏ ਵਰਤਾਰੇ ਉਤੇ ਸ. ਮਾਨ ਨੇ ਆਪਣਾ ਪ੍ਰਤੀਕਰਮ ਜਾਹਿਰ ਕਰਦੇ ਹੋਏ ਕਿਹਾ ਕਿ ਬੀਤੇ 12 ਸਾਲਾਂ ਤੋ ਅਮਰੀਕਾ ਤੇ ਨਾਟੋ ਫੌਜਾਂ ਉਥੇ ਆਪਣੀਆਂ ਕਾਰਵਾਈਆਂ ਕਰ ਰਹੀਆਂ ਹਨ । ਅੱਜ ਤੱਕ ਉਥੇ ਅਮਨ-ਚੈਨ ਕਿਉਂ ਕਾਇਮ ਨਹੀ ਹੋ ਸਕਿਆ ? ਉਥੇ ਸਥਾਈ ਤੌਰ ਤੇ ਲੋਕਾਂ ਦੀ ਆਪਣੀ ਹਕੂਮਤ ਕਿਉਂ ਕਾਇਮ ਨਹੀ ਹੋ ਸਕੀ ? ਉਹਨਾਂ ਕਿਹਾ ਕਿ ਹਿੰਦ ਵੱਲੋਂ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਵਿਚ ਅਮਰੀਕਾ ਅਤੇ ਹੋਰ ਮੁਲਕਾਂ ਕੀਤੀਆਂ ਜਾਣ ਵਾਲੀਆਂ ਜੰਗੀ ਮਸਕਾਂ ਅਤੇ ਹਿਮਾਚਲ ਸੂਬੇ ਦੇ ਚੀਨ ਵਾਲੀਆਂ ਸਰਹੱਦਾਂ ਉੱਤੇ ਜੋ ਅਮਰੀਕਾ ਨਾਲ ਸਾਂਝੀਆਂ ਜੰਗੀ ਮਸਕਾਂ ਕਰ ਰਿਹਾ ਹੈ ਅਜਿਹੇ ਅਮਲ ਪ੍ਰਮਾਣੂ ਤਾਕਤ ਨਾਲ ਲੈਂਸ ਵੱਡੇ ਮੁਲਕ ਚੀਨ ਨੂੰ ਚਿੜਾਉਣ ਵਾਲੀਆਂ ਕਾਰਵਾਈਆਂ ਹਨ । ਅਜਿਹਾ ਹੋਣ ਦੀ ਸੂਰਤ ਵਿਚ ਚੀਨ ਤੇ ਹਿੰਦ ਵਿਚਕਾਰ ਕਿਸੇ ਸਮੇਂ ਵੀ ਜੰਗ ਦੀਆਂ ਸੰਭਾਵਨਾਵਾਂ ਨੂੰ ਪ੍ਰਫੁੱਲਿਤ ਕਰ ਸਕਦੀਆਂ ਹਨ । ਜਦੋਕਿ ਚੀਨ, ਪਾਕਿਸਤਾਨ ਅਤੇ ਹਿੰਦ ਦੀ ਤ੍ਰਿਕੋਣ ਦੇ ਵਿਚਕਾਰ ਵੱਸਣ ਵਾਲੀ ਸਿੱਖ ਕੌਮ ਦਾ ਇਨ੍ਹਾਂ ਤਿੰਨਾਂ ਪ੍ਰਮਾਣੂ ਮੁਲਕਾਂ ਜਾਂ ਉਥੋ ਦੇ ਬਸਿੰਦਿਆਂ ਨਾਲ ਕਿਸੇ ਤਰ੍ਹਾਂ ਦਾ ਵੀ ਵੈਰ-ਵਿਰੋਧ ਨਹੀ ਹੈ । ਫਿਰ ਇਨ੍ਹਾਂ ਤਿੰਨਾਂ ਮੁਲਕਾਂ ਵਿਚਕਾਰ ਕਿਸੇ ਦਾ ਵੀ ਯੁੱਧ ਜਾ ਜੰਗ ਹੋਣ ਨਾਲ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਂਨ, ਜੰਮੂ-ਕਸ਼ਮੀਰ, ਲੇਹ-ਲਦਾਂਖ ਆਦਿ ਨੂੰ ਮੈਦਾਨੇ ਜੰਗ ਬਣਾਉਣ ਦੇ ਅਮਲ ਕਿਉਂ ਹੋ ਰਹੇ ਹਨ ? ਸਿੱਖ ਕੌਮ ਤਾਂ ਏਸੀਆਂ ਖਿੱਤੇ ਵਿਚ ਅਜਿਹਾ ਮਾਹੌਲ ਸਿਰਜਣ ਦੇ ਹੱਕ ਵਿਚ ਹੈ, ਕਿ ਨਾ ਤਾਂ ਏਸੀਆਂ ਖਿੱਤੇ ਦੇ ਅਮਨ-ਚੈਨ ਨੂੰ ਕੋਈ ਖ਼ਤਰਾਂ ਪਹੁੰਚੇ ਅਤੇ ਨਾ ਹੀ ਸਿੱਖ ਵਸੋਂ ਵਾਲੇ ਇਲਾਕੇ ਵਿਚ ਇਹ ਤਿੰਨੋਂ ਪ੍ਰਮਾਣੂ ਤਾਕਤਾਂ ਵਾਲੇ ਮੁਲਕ ਆਪਣੀਆਂ ਕਿਸੇ ਤਰ੍ਹਾਂ ਦੀ ਫ਼ੌਜੀ ਸ਼ਕਤੀ ਦੀ ਵਰਤੋਂ ਕਰਕੇ ਇਸ ਖੇਤਰ ਵਿਚ ਜੰਗ ਵਾਲਾ ਮਾਹੌਲ ਪੈਦਾ ਕਰਨ । ਇਸ ਲਈ ਸਿੱਖ ਕੌਮ ਦੀ ਅਮਰੀਕਾ ਅਤੇ ਨਾਟੋ ਮੁਲਕਾਂ ਅਤੇ ਯੂਐਨ ਦੀ ਸਕਿਊਰਟੀ ਕਾਉਂਸਲ ਨੂੰ ਇਹ ਪੁਰਜੋਰ ਅਪੀਲ ਹੈ ਕਿ ਸਮੁੱਚੇ ਏਸੀਆਂ ਖਿੱਤੇ ਦੇ ਅਮਨ-ਚੈਨ ਅਤੇ ਜ਼ਮਹੂਰੀਅਤ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਕੌਮਾਂਤਰੀ ਪੱਧਰ ਤੇ ਅਜਿਹਾ ਪ੍ਰਬੰਧ ਕਰਨ ਕਿ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਂਨ, ਜੰਮੂ-ਕਸ਼ਮੀਰ, ਲੇਹ-ਲਦਾਂਖ ਆਦਿ ਉਤੇ ਕਿਸੇ ਵੀ ਮੁਲਕ ਦੇ ਜੰਗੀ ਜ਼ਹਾਜ, ਜੰਗੀ ਮਿਜ਼ਾਈਲਾਂ ਜਾਂ ਹੋਰ ਹਵਾਈ ਉਪਕਰਨ ਹਵਾਈ ਉਡਾਣਾਂ ਭਰਨ ਦੀ ਮਨਾਹੀ ਹੋਵੇ । ਅਜਿਹਾ ਇਸ ਉਪਰੋਕਤ ਸਿੱਖ ਵਸੋਂ ਵਾਲੇ ਖਿੱਤੇ ਨੂੰ ਨੋ ਫਲਾਈ ਜੋਨ ਐਲਾਣਕੇ ਹੀ ਕੀਤਾ ਜਾ ਸਕਦਾ ਹੈ । ਅਮਰੀਕਾ, ਨਾਟੋ ਮੁਲਕ ਅਤੇ ਯੂਐਨ ਸਕਿਊਰਟੀ ਕਾਊਂਸਲ ਇਸ ਇਲਾਕੇ ਦੇ ਅਮਨ-ਚੈਨ ਨੂੰ ਕਾਇਮ ਰੱਖਣ ਲਈ ਨੋ ਫਲਾਈ ਜੋਨ ਵਾਲਾ ਐਲਾਣ ਕਰਨ ।