ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੇ ਬਾਨੀ ਸ .ਜਗਦੇਵ ਸਿੰਘ ਜੱਸੋਵਾਲ ਨੇ ਸਮੂਹ ਸਿਆਂਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਵਿਰਾਸਤੀ ਮੇਲਿਆਂ ਵਿੱਚ ਕਾਨਫਰੰਸਾਂ ਕਰਕੇ ਇੱਕ ਦੂਜੇ ਤੇ ਦੂਸ਼ਣਬਾਜੀ ਨਾਲ ਮੇਲਿਆਂ ਦੇ ਲੋਕ ਰੰਗ ਵਿੱਚ ਭੰਗ ਨਾ ਪਾਈ ਜਾਵੇ । ਉਹਨਾ ਸਪਸ਼ਟ ਕਿਹਾ ਕਿ ਸਾਡੇ ਸਭਿਆਚਾਰ ਦੀ ਇਸ ਕੀਮਤੀ ਪਹਿਚਾਣ ਨੂੰ ਸਿਆਸੀ ਪਾਰਟੀਆਂ ਗ੍ਰਹਿਣ ਨਾ ਲਾਉਣ ।ਸ. ਜੱਸੋਵਾਲ ਨੇ ਕਿਹਾ ਪੰਜਾਬ ਮੇਲਿਆਂ ਦੀ ਧਰਤੀ ਹੈ ਜਿਥੇ ਲੋਹੜੀ , ਵਿਸਾਖੀ , ਹੋਲੀ , ਦੇ ਮੇਲਿਆਂ ਦੇ ਨਾਲ ਨਾਲ ਛਪਾਰ ਦਾ ਮੇਲਾ , ਗੁੱਗਾ ਪੀਰ ਮੇਲਾ , ਅਤੇ ਹਜ਼ਾਰਾਂ ਹੋਰ ਮੇਲੇ ਕਗਦੇ ਹਨ ਅਤੇ ਲੋਕ ਇਹਨਾਂ ਮੇਲਿਆਂ ਵਿੱਚ ਮੇਲੀ ਬਣਕੇ ਜਾਂਦੇ ਹਨ ਅਤੇ ਮਨਪਰਚਾਵਾ ਕਰਦੇ ਹਨ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਇਹਨਾਂ ਮੇਲਿਆਂ ਵਿੱਚ ਹੁੰਦੀਆਂ ਸਿਆਸੀ ਕਾਨਫਰੰਸਾਂ ਨੇ ਹੁਣ ਭੈੜਾ ਰੁੱਖ ਧਾਰਨ ਕਰ ਲਿਆਂ ਹੈ ਜੋ ਇਹਨਾਂ ਲੋਕ ਮੇਲਿਆਂ ਵਿੱਚ ਭੱਦੀਆਂ ਲਗਦੀਆਂ ਹਨ ਅਤੇ ਲੋਕ ਅਣਮੰਨੇ ਮਨ ਨਾਲ ਉਥੇ ਕੁਝ ਸਮਾਂ ਬੈਠ ਕੇ ਉਠ ਖੜਦੇ ਹਨ । ਸ. ਜੱਸੋਵਾਲ ਨੇ ਕਿਹਾ ਕਿ ਲੀਡਰਾਂ ਵੱਲੋਂ ਇੱਕ ਦੂਜੇ ਤੇ ਸਿਟਿਆ ਜਾਂਦਾ ਚਿੱਕੜ ਲੋਕ ਮੇਲਿਆਂ ਦੀ ਮਹਿਜਕ ਨੂੰ ਬਦਬੂ ਵਿੱਚ ਬਦਲ ਦਿੰਦਾ ਹੈ ।
ਸ. ਜੱਸੋਵਾਲ ਨੇ ਕਿਹਾ ਕਿ ਉਹ ਪੈਂਤੀਆਂ ਸਾਲਾਂ ਤੋਂ ਪ੍ਰੋਫੈਸਰ ਮੋਹਨ ਸਿੰਘ ਮੇਲੇ ਦਾ ਅਯੋਜਨ ਕਰ ਰਹੇ ਹਨ ਅੱਜ ਤੱਕ ਮੇਲੇ ਨੂੰ ਸਿਆਸੀ ਰੰਗ ਨਹੀਂ ਚੜਨ ਦਿੱਤਾ ਗਿਆ ਭਾਵੇਂ ਕਿ ਹਰ ਵਾਰ ਅਸੀਂ ਸਿਆਸੀ ਲੀਡਰਾਂ ਨੂੰ ਬੁਲਾਵਾ ਵੀ ਦਿੰਦੇ ਹਾਂ ਅਤੇ ਸਤਿਕਾਰ ਵੀ ਕਰਦੇ ਹਾਂ ਪਰੰਤੂ ਭਾਸ਼ਣਵਾਜੀ ਤੋਂ ਗੁਰੇਜ ਰੱਖਦੀ ਹੈ ।ਸ. ਜੱਸੋਵਾਲ ਨੇ ਸਿਅਸੀ ਪਾਰਟੀਆਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੀ ਭਾਸ਼ਣਵਾਜੀ ਲਈ ਵੱਖਰੇ ਮੇਲੇ ਅਯੋਜਤ ਕਰਨ ਤਾਂ ਕਿ ਪੰਜਾਬ ਦੇ ਵਿਰਾਸਤੀ ਮੇਲੇ ਬਰਕਰਾਰ ਰਹਿ ਸਕਣ ।