ਕੋਲਕੱਤਾ- ਯੂਪੀਏ ਸਰਕਾਰ ਵਿੱਚ ਭਾਈਵਾਲ ਤ੍ਰਿਣਮੂਲ ਕਾਂਗਰਸ ਨੇ ਸਰਕਾਰ ਤੋਂ ਸਮਰਥਣ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਮਤਾ ਬੈਨਰਜੀ ਨੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਦੇਸ਼ ਦੇ ਖੁਦਰਾ ਬਾਜ਼ਾਰ ਵਿੱਚ ਵਿਦੇਸ਼ੀ ਨਿਵੇਸ਼ ਨੂੰ ਦਿੱਤੀ ਜਾਣ ਵਾਲੀ ਮਨਜੂਰੀ ਸਬੰਧੀ ਕੇਂਦਰ ਸਰਕਾਰ ਨੂੰ ਮੰਗਲਵਾਰ ਤੱਕ ਦਾ ਸਮਾਂ ਦਿੱਤਾ ਹੋਇਆ ਸੀ। ਕਾਂਗਰਸ ਵੱਲੋਂ ਵੀ ਸਖਤ ਤੇਵਰ ਵਿਖਾਉਣ ਕਰਕੇ ਮਮਤਾ ਯੂਪੀਏ ਸਰਕਾਰ ਤੋਂ ਸਮਰਥੱਣ ਵਾਪਿਸ ਲੈਣ ਦਾ ਕਦਮ ਉ੍ਰਠਾ ਰਹੀ ਹੈ। ਸ਼ੁਕਰਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਸਾਰੇ 6 ਮੰਤਰੀ ਸਰਕਾਰ ਤੋਂ ਅਸਤੀਫ਼ਾ ਦੇ ਦੇਣਗੇ ਅਤੇ ਇਸ ਦੇ ਨਾਲ ਹੀ ਰਸਮੀ ਤੌਰ ਤੇ ਸਮਰਥੱਣ ਵਾਪਿਸ ਲੈਣ ਦਾ ਪੱਤਰ ਵੀ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਜਾਵੇਗਾ। ਮਮਤਾ ਨੇ ਸਪੱਸ਼ਟ ਤੌਰ ਤੇ ਕਹਿ ਦਿੱਤਾ ਕਿ ਊਹ ਹੁਣ ਯੂਪੀਏ ਸਰਕਾਰ ਤੋਂ ਬਾਹਰ ਹੈ ਅਤੇ 20 ਸਤੰਬਰ ਦੇ ਭਾਰਤ ਬੰਦ ਵਿੱਚ ਹਿੱਸਾ ਲਵੇਗੀ।
ਤ੍ਰਿਣਮੂਲ ਦੇ ਲੋਕ ਸੱਭਾ ਵਿੱਚ 19 ਮੈਂਬਰ ਹਨ। ਇਸ ਦੇ ਸਮਰਥੱਣ ਵਾਪਿਸ ਲੈਣ ਨਾਲ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਸਰਕਾਰ ਨੂੰ ਬਾਹਰ ਤੋਂ ਸਮਰਥੱਣ ਦੇ ਰਹੀਆਂ ਹਨ।ਬਸਪਾ ਦੇ 22 ਅਤੇ ਸਪਾ ਦੇ 21 ਸੰਸਦ ਮੈਂਬਰਾਂ ਦਾ ਸਾਥ ਸਰਕਾਰ ਨੂੰ ਮਿਲ ਰਿਹਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਵੀ ਇਸ ਮੁੱਦੇ ਤੇ ਗੱਲਬਾਤ ਕੀਤੀ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮਮਤਾ ਆਪਣਾ ਰਵਈਆ ਬਦਲ ਸਕਦੀ ਹੈ। ਉਹ ਪਹਿਲਾਂ ਵੀ ਕਈ ਵਾਰ ਅਜਿਹੀਆਂ ਧਮਕੀਆਂ ਦੇ ਚੁੱਕੀ ਹੈ ਪਰ ਫਿਰ ਸ਼ਾਂਤ ਹੋ ਜਾਂਦੀ ਹੈ।