ਨਿਊਯਾਰਕ- ਭਾਰਤ ਸਰਕਾਰ ਦੁਆਰਾ ਵਿਦੇਸ਼ੀ ਨਿਵੇਸ਼ ਨੂੰ ਰੀਟੇਲ ਖੇਤਰ ਵਿੱਚ 51% ਦੀ ਮਨਜੂਰੀ ਦਿੱਤੇ ਜਾਣ ਸਬੰਧੀ ਰਿਪੋਰਟ ਜਾਰੀ ਹੁੰਦੇ ਹੀ ਦੁਨੀਆਭਰ ਵਿੱਚ ਆਪਣੇ ਸਟੋਰ ਖੋਲ੍ਹਣ ਵਾਲੀ ਅਮਰੀਕੀ ਕੰਪਨੀ ਵਾਲਮਾਰਟ ਨੇ ਭਾਰਤ ਵਿੱਚ ਡੇਢ ਸਾਲ ਦੇ ਅੰਦਰ ਅੰਦਰ ਆਪਣੇ ਸਟੋਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ।
ਵਾਲਮਾਰਟ ਯੂਪੀਏ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਸੂਚਨਾ ਜਾਰੀ ਹੋਣ ਦਾ ਹੀ ਇੰਤਜਾਰ ਕਰ ਰਿਹਾ ਸੀ। ਐਫ਼ਡੀਆਈ ਨੂੰ ਕੇਂਦਰ ਸਰਕਾਰ ਵੱਲੋਂ ਹਰੀ ਝੰਡੀ ਮਿਲਦੇ ਹੀ ਵਾਲਮਾਰਟ ਨੇ ਭਾਰਤ ਵਿੱਚ ਸਟੋਰ ਖੋਲ੍ਹਣ ਦੀ ਘੋਸ਼ਣਾ ਕਰ ਦਿੱਤੀ ਹੈ।ਵਾਲਮਾਰਟ ਸਟੋਰਜ਼ ਦੇ ਏਸ਼ੀਆ ਖਿੱਤੇ ਦੇ ਸੀਈਓ ਸਕਾਟ ਪਰਾਈਸ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਭਾਰਤ ਵਿੱਚ 12 ਤੋਂ 18 ਮਹੀਨੇ ਦੇ ਵਿੱਚ-ਵਿੱਚ ਸਟੋਰ ਖੋਲ੍ਹਣ ਦੇ ਸਮਰੱਥ ਹੈ ਅਤੇ ਜਿਹੜੇ ਰਾਜ ਪਹਿਲਾਂ ਹੀ ਵਾਲਮਾਰਟ ਖੋਲ੍ਹਣ ਬਾਰੇ ਸੰਕੇਤ ਦੇ ਚੁੱਕੇ ਹਨ, ਉਨ੍ਹਾਂ ਰਾਜਾਂ ਵਿੱਚ ਮਨਜੂਰੀ ਪਹਿਲਾਂ ਲਈ ਜਾਵੇਗੀ।