ਫਰਾਂਸ,(ਸੁਖਵੀਰ ਸਿੰਘ ਸੰਧੂ) ਇਥੇ ਦੇ ਓਤ ਦਾ ਗਾਰੋਨ ਨਾਂ ਦੇ ਇਲਾਕੇ ਵਿੱਚ ਫਸਟ ਏਡ ਵਾਲਿਆਂ ਦੇ 20 ਵਰਕਰਾਂ ਨੇ 320 ਕਿਲੋ ਭਾਰ ਦੇ ਆਦਮੀ ਨੂੰ ਖਿੜਕੀ ਦੀ ਚੁਗਾਠ ਪੱਟ ਕੇ ਬਾਹਰ ਕੱਢਿਆ ਹੈ।ਜਿਸ ਨੂੰ ਬਾਅਦ ਵਿੱਚ ਟਲੂਜ਼ ਸ਼ਹਿਰ ਦੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਾਇਆ ਗਿਆ ਹੈ।ਇਸ ਨੂੰ ਸਾਹ ਲੈਣ ਵਿੱਚ ਤਕਲੀਫ ਪੇਸ਼ ਆ ਰਹੀ ਸੀ।ਇਹ 48 ਸਾਲ ਦੀ ਉਮਰ ਦਾ ਆਦਮੀ ਤੁਰ ਫਿਰ ਵੀ ਨਹੀ ਸਕਦਾ ਤੇ ਪਿਛਲੇ ਦੋ ਸਾਲਾਂ ਤੋਂ ਆਪਣੇ ਘਰ ਵਿੱਚੋਂ ਬਾਹਰ ਵੀ ਨਹੀ ਗਿਆ ਸੀ।