ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਚ ਸੰਪਨ ਹੋਏ ਬਾਲੀਵੁੱਡ ਫਿਲਮ ਫੈਸਟੀਵਲ ਦੋਰਾਨ ਡਾਕ ਵਿਭਾਗ ਨਾਰਵੇ ਵੱਲੋ ਭਾਰਤੀ ਸਿਨੇਮਾ ਦੇ ਸੋ ਸਾਲ ਪੂਰੇ ਹੋਣ ਤੇ ਪ੍ਰਸਿੱਧ ਅਭਿਨੇਤਰੀ ਹੇਮਾ ਮਾਲਿਨੀ ਦੇ ਸਤਿਕਾਰ ਚ ਡਾਕ ਟਿਕਟ ਜਾਰੀ ਕੀਤੀ ਗਈ। ਜਿਸ ਨੂੰ ਬਾਲੀਵੁੱਡ ਫਿਲਮ ਫੈਸਟੀਵਲ ਨਾਰਵੇ ਦੇ ਆਯੋਜਕ ਜਨਾਬ ਨਸਰੂਲਾ ਕੂਰੇਸ਼ੀ,ਪ੍ਰਡਿਊਸਰ ਸ੍ਰੀ ਰਤਨ ਜੈਨ, ਵਿਕਾਸ ਮੋਹਨ ਆਦਿ ਨੇ ਟਿਕਟ ਦਾ ਪੋਸਟਰ ਰੂਪੀ ਕਾਪੀ ਉਹਨਾ ਨੂੰ ਭੇਟ ਕੀਤੀ, ਅਤੇ ਪ੍ਰੋਗਰਾਮ ਦੌਰਾਨ ਹੋਸਟ ਲਵਲੀਨ ਕੋਰ ਅਤੇ ਸ਼ਾਨ ਸਨ। ਯਾਦ ਰਹੇ ਪਿੱਛਲੇ ਦਸ ਸਾਲਾ ਤੋ ਇਹ ਬਾਲੀਵੁੱਡ ਨਾਰਵੇ ਦੀ ਰਾਜਧਾਨੀ ਓਸਲੋ ਚ ਧੁਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਇਹ ਬੁਲੰਦੀਆ ਨੂੰ ਛੂਹ ਰਿਹਾ ਹੈ। ਇਹ ਬਾਲੀਵੁੱਡ ਫਿਲਮ ਫੈਸਟੀਵਲ ਨਾ ਸਿਰਫ ਭਾਰਤੀ, ਪਾਕਿਸਤਾਨੀ, ਨੇਪਾਲੀ, ਅਫਗਾਨੀ ਜਾ ਬੰਗਲਾਦੇਸ਼ੀ ਦੀ ਪਸੰਦ ਰਹਿ ਗਿਆ ਹੈ ਬਲਕਿ ਇਸ ਦੇ ਦੂਸਰੇ ਹਜ਼ਾਰਾ ਨਾਰਵੀਜੀਅਨ, ਯੂਰਪੀ ਬੰਸ ਦੇ ,ਅਫਰੀਕੀ, ਮੱਧ ਏਸ਼ੀਆ ਆਦਿ ਦੇ ਫਿਲਮ ਪ੍ਰੇਮੀ ਵੀ ਇੱਕ ਹਫਤਾ ਓਸਲੋ ਦੇ ਵੱਖ ਵੱਖ ਸਿਨੇਮਿਆ ਚ ਆਨੰਦ ਮਾਣਦੇ ਹਨ। ਇਸ ਫਿਲਮ ਫੈਸਟੀਵਲ ਦੇ ਪਹਿਲੇ ਦਿਨ ਨਾਰਵੇ ਦੇ ਵਿਦੇਸ਼ ਮੰਤਰੀ ਜੂਨਸ ਗੇਹਰ ਨੇ ਵੀ ਸ਼ਾਮਿਲ ਹੋ ਫੈਸਟੀਵਲ ਦੀ ਰੌਣਕ ਵਧਾਈ। ਬਾਲੀਵੁੱਡ ਫਿਲਮਾ ਨੂੰ ਇਹ ਨਾਰਵੇ ਚ ਮਾਨ ਸਨਮਾਨ ਦਿਵਾਉਣ ਦਾ ਸਿਹਰਾ ਜਨਾਬ ਨਸਰੂਲਾ ਕੂਰੇਸ਼ੀ ਅਤੇ ਸਹਿ ਸਹਿਯੋਗੀਆ ਨੂੰ ਜਾਂਦਾ ਹੈ।