ਦਰਾਮਨ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਦਰਾਮਨ ਇਲਾਕੇ ਦੀ ਇੱਕ ਧਾਰਮਿਕ ਸੰਸਥਾ(ਦੀ ੳ ਟੀ ਐਲ,ਐਨ ੳ) ਜੋ ਕਿ ਸੱਭ ਧਰਮਾਂ ਦੀ ਭਲਾਈ ਲਈ ਕੰਮ ਤੇ ਫਿਰਕੂਵਾਦ,ਰੰਗ ਨਸਲਭੇਦ ਆਦਿ ਦੇ ਖਿਲਾਫ ਕੰਮ ਕਰਦੀ ਹੈ ਅਤੇ ਮਾਨਵਤਾ ਨੂੰ ਮੁੱਖ ਰੱਖ ਹਮੇਸ਼ਾ ਲੋਕ ਭਲਾਈ ਦੇ ਕੰਮਾਂ ‘ਚ ਮੋਹਰੀ ਰਹਿੰਦੀ ਹੈ ਦੇ ਵੱਲੋ ਨਾਰਵੇ ਦੇ ਸ਼ਹਿਰ ਦਰਾਮਨ ਵਿਖੇ ਵੱਖ ਵੱਖ ਧਰਮਾਂ ਨੂੰ ਸਾਂਝੇ ਪਲੇਟਫਾਰਮ ਤੇ ਇੱਕਠਾ ਕਰ ਇੱਕ ਸਰਬ ਧਰਮ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਧਰਮਾਂ ਦੇ ਲੋਕਾਂ ਨੇ ਆਪਣੇ ਧਰਮ ਬਾਰੇ ਜਾਣਕਾਰੀ ਦੁਸਰੇ ਗੈਰ ਧਰਮ ਵਾਲਿਆਂ ਨਾਲ ਸਾਂਝੀ ਕੀਤੀ ਅਤੇ ਇੱਕ ਦੂਜੇ ਦੇ ਧਰਮਾਂ ਨੂੰ ਨੇੜੇ ਤੋ ਜਾਣਿਆ,ਇਸ ਤੋ ਇਲਾਵਾ ਦੁਨੀਆਂ ਭਰ ਦੇ ਕਈ ਹੋਰ ਮੁੱਲਕਾਂ ਦੇ ਹੁਣ ਨਾਰਵੇ ਵੱਸਦੇ ਲੋਕਾਂ ਨੇ ਆਪਣੇ ਮੁੱਲਕਾਂ ਸਬੰਧੀ ਜਾਣਕਾਰੀ ਪਹਿਰਾਵਾ, ਰਹਿਣ ਸਹਿਣ, ਬੋਲੀ ਸਭਿਆਚਾਰ ਆਦਿ ਨੁੰ ਸਾਂਝਾ ਕੀਤਾ। ਨਾਰਵੇ ਦੇ ਸਿੱਖ ਭਾਈਚਾਰੇ ਵੱਲੋ ਓਸਲੋ ਅਤੇ ਦਰਾਮਨ ਇਲਾਕੇ ਤੋ ਪੂਰਨ ਗੁਰਸਿੱਖ ਵੀਰਾਂ ਅਤੇ ਨੌਜਵਾਨ ਲੜਕੀਆਂ ਜਿਹਨਾ ‘ਚ ਸ੍ਰ ਹਰਵਿੰਦਰ ਸਿੰਘ ਤਰਾਨਬੀ, ਸੁਖਵਿੰਦਰ ਸਿੰਘ(ਸੂਲਬਰਗ) ਸ੍ਰ ਰਾਜਪ੍ਰੀਤ ਸਿੰਘ ਪੰਨੂ(ਤਰਾਨਬੀ) ਸ੍ਰ ਸੁਮੀਤ ਸਿੰਘ(ੳਸਲੋ) ਆਦਿ ਸ਼ਾਮਿਲ ਸਨ ਨੇ ਸਿੱਖ ਧਰਮ ਤੇ ਦਸਤਾਰ ਸਬੰਧੀ ਜਾਣਕਾਰੀ ਦਿੱਤੀ ਅਤੇ ਇਸ ਸਮਾਰੋਹ ਨੂੰ ਦਸਤਾਰ ਦਿਵਸ ਦਿਨ ਵੱਜੋ ਵੀ ਮਨਾਇਆ।ਜਿਸ ਦੌਰਾਨ ਨਾਰਵੀਜੀਅਨ ਅਤੇ ਦੂਸਰੇ ਧਰਮਾਂ ਦੇ ਲੋਕਾਂ ਨੇ ਆਪਣੇ ਸਿਰਾ ਤੇ ਦਸਤਾਰਾ ਸਜਾ ਆਪਣੇ ਆਪ ਨੂੰ ਫਖਰ ਚ ਮਹਿਸੂਸ ਕੀਤਾ।
ਦਰਾਮਨ ਦੀ ਨਾਰਵੀਜੀਅਨ ਧਾਰਮਿਕ ਸੰਸਥਾ ਦੇ ਸਮਾਰੋਹ ਦੌਰਾਨ ਸਿੱਖ ਪਗੜੀ ਦਿਵਸ ਮਨਾਇਆ ਗਿਆ
This entry was posted in ਸਰਗਰਮੀਆਂ.