ਲੁਧਿਆਣਾ – ਪਿਛਲੇ ਲੰਮੇ ਸਮੇਂ ਤੋਂ ਬਿਜਲੀ ਬੋਰਡ ਵਿੱਚ ਨੌਕਰੀ ਦੀ ਮੰਗ ਕਰਦੀ ਆ ਰਹੀ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਵਲੋਂ ਗਠਜੋੜ ਸਰਕਾਰ ਦੀ ਵਾਦਾਫਰੋਤੀ ਨੀਤੀ ਨੂੰ ਦੇਖਦਿਆ ਦੁਬਾਰਾ ਫਿਰ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਗਿਆ ਹੈ। ਦੱਸਣ ਯੋਗ ਹੈ ਕਿ ਪਹਿਲਾ ਕੀਤੇ ਸੰਘਰਸ਼ ਦੇ ਚੱਲਦਿਆ ਪੰਜਾਬ ਸਰਕਾਰ ਨੂੰ ਮਜ਼ਬੂਰ ਹੋ ਕੇ 5 ਹਜ਼ਾਰ ਲਾਈਨਮੈਂਨਾ ਦੀ ਭਰਤੀ ਦਾ ਪਿਛਲੇ ਸਾਲ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਸੀ ਇਸ ਤੋਂ ਬਆਦ 1 ਹਜ਼ਾਰ ਲਾਈਨਮੈਨਾਂ ਨੂੰ ਨਿਯੁੱਕਤੀ ਪੱਤਰ ਦੇ 4 ਹਜ਼ਾਰ ਲਾਈਨਮੈਨਾ ਦੀ ਭਰਤੀ ਨੂੰ ਪੰਜਾਬ ਸਰਕਾਰ ਵਲੋਂ ਪੀ.ਡਬਲਿਯੂ.ਸੀ ਦੀ ਰਿਪੋਰਟ ਦਾ ਬਹਾਨਾ ਬਣਾ ਕੇ ਹਾਈਕੋਰਟ ਦੇ ਕੇਸਾਂ ਦੀ ਤਾਣੀ ਵਿੱਚ ਉਲਝਾਅ ਦਿੱਤਾ। ਇਸ ਕਾਰਨ ਖਫਾ ਹੋਈ ਯੂਨੀਅਨ ਵਲੋਂ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਨੂੰ ਇਹ ਰਿਪੋਰਟ ਖਾਰਿਜ ਕਰਵਾ ਰਹਿੰਦੇ 4 ਹਜ਼ਾਰ ਲਾਈਨਮੈਨਾਂ ਨੂੰ ਤੁਰੰਤ ਨਿਯੁੱਕਤੀ ਪੱਤਰ ਦੇਣ ਦੀ ਅਪੀਲ ਕੀਤੀ ਗਈ ਅਤੇ ਇਸ ਨੂੰ ਨਜ਼ਰ ਅੰਦਾਜ ਕਰਨ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਗਈ। ਪਰ ਪੰਜਾਬ ਸਰਕਾਰ ਵਲੋਂ ਇਸ ਵੱਲ ਧਿਆਨ ਨਾ ਦੇਣ ਤੇ ਯੂਨੀਅਨ ਵਲੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਖਡੂਰ ਸਾਹਿਬ, ਤਰਨਤਾਰਨ, ਮੋੜ ਮੰਡੀ ਅਤੇ ਅੱਜ ਛਪਾਰ ਵਿਖੇ ਹੋ ਰਹੀ ਮਹਾਂ ਰੈਲੀ ਵਿੱਚ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਮੁੱਖ ਮੰਤਰੀ ਪੰਜਾਬ ਨੂੰ ਸਟੇਜ ਤੋਂ ਬੋਲਣ ਨਾ ਦਿੱਤਾ। ਲੋਕਾਂ ਵਲੋਂ ਬਾਦਲ ਨੂੰ ਸੁਣਨਾ ਛੱਡ ਬੇਰਜ਼ੁਗਾਰਾ ਦੀ ਹੋ ਰਹੀ ਕੁੱਟਮਾਰ ਨੂੰ ਦੇਖਣਾ ਸ਼ੁਰੂ ਕਰਨ ਤੇ ਮੁੱਖ ਮੰਤਰੀ ਨੇ ਸਟੇਜ ਤੋਂ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਵਾਰ ਵਾਰ ਇਹ ਗੱਲ ਆਖੀ ਕਿ ਇਹ ਕਾਂਗਰਸ ਵਲੋਂ ਮਾਹੌਲ ਨੂੰ ਖ਼ਰਾਬ ਕਰਨ ਵਾਸਤੇ ਭੇਜੇ ਗਏ ਏਜੰਟ ਹਨ। ਸਮਾਰੋਹ ਵਿੱਚ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਨ ਵਾਲੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਅਕਾਲੀ ਦਲ ਦੇ ਵਰਕਰਾਂ ਵਲੋਂ ਉਨ੍ਹਾਂ ਦੀਆ ਉਤਾਰ ਵਾਲਾ ਤੋਂ ਫੜ ਘੜੀਸਿਆ ਗਿਆ ਅਤੇ ਜਮ ਕੇ ਕੁੱਟਮਾਰ ਕੀਤੀ ਗਈ ਅਤੇ ਮੀਡੀਆ ਕਰਮੀਆ ਵਲੋਂ ਜਦੋਂ ਉਨ੍ਹਾਂ ਦੀ ਫ਼ੋਟੋਆ ਖਿੱਚਣ ਦੀ ਕ੍ਯੌਸ਼ਿਸ ਕੀਤੀ ਗਈ ਤਾਂ ਉਨ੍ਹਾਂ ਦੇ ਅਕਾਲੀ ਵਰਕਰਾਂ ਵਲੋਂ ਕੈਮਰੇ ਤੱਕ ਖੋਹਣ ਦੀ ਕੌਸ਼ਿਸ ਕੀਤੀ ਗਈ। ਇਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਪੰਜਾਬ ਪੁਲਿਸ ਕੁੱਟਦੀ ਹੋਈ ਪੰਡਾਲ ਤੋਂ ਬਾਹਰ ਲੈ ਗਈ ਜਿੱਥੇ ਇਨ੍ਹਾਂ ਦੀ ਕੁੱਟਮਾਰ ਹੁੰਦੀ ਵੇਖ ਬਾਹਰ ਖੜੇ ਹੋਰ ਲਾਈਨਮੈਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਘੋੜਿਆ ਤੇ ਸਵਾਰ ਪੁਲਿਸ ਮੁਲਾਜ਼ਮਾ ਵਲੋਂ ਜਬਰਦਸਤ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਮੇਲਾ ਦੇਖਣ ਆਏ ਆਮ ਲੋਕ ਵੀ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ।
ਸੂਬਾ ਪ੍ਰਧਾਨ ਨੇ ਬਾਦਲ ਦੇ ਲਗਾਏ ਦੋਸ਼ਾ ਨੂੰ ਨਕਾਰਿਆ ਅਤੇ ਅਕਾਲੀ ਵਰਕਰਾਂ ਵਲੋਂ ਕੀਤੀ ਕੁੱਟਮਾਰ ਦੀ ਨਿਖੇਧੀ ਕੀਤੀ
ਅੱਜ ਬੇਰੁਜ਼ਗਾਰ ਲਾਈਨਮੈਂਨ ਯੂਨੀਅਨ ਵਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੌਥੀ ਵਾਰ ਛਪਾਰ ਵਿਖੇ ਚਲ ਰਹੀ ਮਹਾਂ ਰੈਲੀ ਦੇ ਅੰਦਰ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰ ਘੇਰਿਆ ਗਿਆ। ਇਸ ਮੌਕੇ ਪੁਲਿਸ ਵਲੋਂ 30 ਦੇ ਕਰੀਬ ਬੇਰੁਜ਼ਗਾਰ ਲਾਈਨਮੈਨਾਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਕਿਸੇ ਅਣਜਾਣੀ ਜਗ੍ਹਾਂ ਤੇ ਲੈਜਾਇਆ ਗਿਆ। ਇਸ ਰੈਲੀ ਵਿੱਚ ਵੀ ਪਿਛਲੀਆ ਰੈਲੀਆ ਵਾਂਗ ਮੁੱਖ ਮੰਤਰੀ ਵਲੋਂ ਨਾਅਰੇਬਾਜ਼ੀ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਕਾਂਗਰਸ ਵਲੋਂ ਮਾਹੋਲ ਖਰਾਬ ਕਰਨ ਲਈ ਭੇਜੇ ਗਏ ਏਜੰਟ ਕਿਹਾ। ਇਨ੍ਹਾਂ ਬੇਬੁਨਿਆਦ ਦੋਸ਼ਾ ਨੂੰ ਨਕਾਰਦਿਆ ਸੂਬਾ ਪ੍ਰਧਾਨ ਪਿਰਮਲ ਸਿੰਘ ਨੇ ਕਿਹਾ ਕਿ ਯੂਨੀਅਨ ਵਲੋਂ ਜਦੋਂ 2003 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਸੰਘਰਸ਼ ਕੀਤਾ ਜਾ ਰਿਹਾ ਸੀ ਤਾਂ ਉਸ ਸਮੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੱਕ ਮੰਗਦੇ ਇਨ੍ਹਾਂ ਨੌਜਵਾਨਾਂ ਨੂੰ ਅਕਾਲੀ ਦਲ ਵਲੋਂ ਭੇਜੇ ਏਜੰਟ ਕਿਹਾ ਜਾਂਦਾ ਸੀ ਅਤੇ ਹੁਣ ਅਕਾਲੀ ਦਲ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਨ੍ਹਾਂ ਨੂੰ ਕਾਂਗਰਸ ਦੇ ਏਜੰਟ ਕਿਹਾ ਜਾ ਰਿਹਾ ਹੈ। ਜਦੋਂ ਕਿ ਸਾਰਿਆ ਨੂੰ ਪਤਾ ਹੈ ਕਿ ਪਿਛਲੇ 15 ਸਾਲਾ ਤੋਂ ਬੇਰੁਜ਼ਗਾਰ ਲਾਈਨਮੈਂਨ ਯੂਨੀਅਨ ਵਲੋਂ ਆਪਣੀਆ ਸਵਿਧਾਨਕ ਮੰਗਾਂ ਲਈ ਲੜਾਈ ਲੜੀ ਜਾ ਰਹੀ ਹੈ। ਅਸੀਂ ਅੱਜ ਇਹ ਦੱਸਣਾ ਚਾਹੁੰਦੇ ਹਾਂ ਜਦੋਂ ਤੱਕ 4 ਹਜ਼ਾਰ ਲਾਈਨਮੈਨਾਂ ਨੂੰ ਨਿਯੁੱਕਤੀ ਪੱਤਰ ਨਹੀਂ ਦਿੱਤੇ ਜਾਂਦੇ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰ ਸਰਕਾਰ ਦਾ ਵਿਰੋਧ ਜਾਰੀ ਰੱਖਾਂਗੇ। ਇਸ ਮੌਕੇ ਸੂਬਾ ਜਨਰਲ ਸਕੱਤਰ ਜਗਤਾਰ ਸਿੰਘ ਮਾਹੀ ਨੰਗਲ ਨੇ ਕਿਹਾ ਕਿ ਕੱਲ੍ਹ ਮੀਡੀਆ ਰਾਹੀਂ ਇੱਕ ਵਿਧਾਇਕ ਵਲੋਂ ਯੂਨੀਅਨ ਦਾ ਹੌਂਸਲਾ ਪਸਤ ਕਰਨ ਲਈ ਇਹ ਬਿਆਨ ਦਿੱਤਾ ਸੀ ਕਿ ਇਨ੍ਹਾਂ ਲੋਕਾਂ ਨੂੰ ਹੁਣ ਅਕਾਲੀ ਦਲ ਦੇ ਵਰਕਰ ਹੀ ਸਬਕ ਸਿਖਾਉਣਗੇ ਜਿਸ ਤੇ ਚਲਦਿਆ ਅੱਜ ਅਕਾਲੀ ਦਲ ਦੇ ਗੁੰਡਿਆ ਵਲੋਂ ਬੇਰੁਜ਼ਗਾਰ ਲਾਈਨਮੈਨਾਂ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ 30 ਦੇ ਕਰੀਬ ਨੌਜਵਾਨਾਂ ਨੂੰ ਕਿਸੇ ਅਣਦੱਸੀ ਜਗ੍ਹਾਂ ਉ¤ਪਰ ਲਿਜਾਇਆ ਗਿਆ ਇਸ ਤੋਂ ਪਹਿਲਾ ਮੌੜ ਮੰਡੀ ਵਿਖੇ ਗ੍ਰਿਫਤਾਰ ਕੀਤੇ ਸਾਥੀਆ ਨੂੰ ਵੀ ਅਕਾਲੀ ਦਲ ਦੇ ਆਗੂਆ ਵਲੋਂ ਪੁਲਿਸ ਦੀ ਮਦਦ ਨਾਲ ਕਿਸੇ ਅਣਦੱਸੀ ਜਗ੍ਹਾਂ ਉਪਰ ਲਿਜਾ ਕੇ ਭਾਰੀ ਕੁੱਟਮਾਰ ਕੀਤੀ ਗਈ ਸੀ ਅਤੇ ਅੱਜ ਗ੍ਰਿਫਤਾਰ ਕੀਤੇ ਸਾਥੀਆ ਨੂੰ ਵੀ ਇਸੇ ਤਰ੍ਹਾਂ ਕੁੱਟ ਕਰਨ ਦਾ ਸਾਨੂੰ ਸਮਾਚਾਰ ਪ੍ਰਾਪਤ ਹੋਇਆ ਹੈ ਜਿਸਦੀ ਅਸੀਂ ਸਖ਼ਤ ਸ਼ਬਦਾ ਵਿੱਚ ਨਿੰਦਾ ਕਰਦੇ ਹਾਂ ਅਤੇ ਅਕਾਲੀ ਦਲ ਵਲੋਂ ਕੀਤੀ ਕਿਸੇ ਵੀ ਪ੍ਰਕਾਰ ਦੀ ਗੁੰਡਾਗਰਦੀ ਸਾਡੇ ਹੌਂਸਲੇ ਨਹੀਂ ਢਾਹ ਸਕਦੀ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਗ੍ਰਿਫਤਾਰ ਕੀਤੇ ਬੇਰੁਜ਼ਗਾਰ ਲਾਈਨਾਂ ਸਬੰਧੀ ਜਦੋਂ ਥਾਣਾ ਜੋਧਾਂ ਦੇ ਇੰਚਾਰਜ ਰਛਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕੋਈ ਠੋਸ ਜੁਆਬ ਨਾ ਦੇ ਗੱਲ ਟਾਲ ਦਿੱਤੀ। ਕੀ ਅਕਾਲੀ ਦਲ ਦੇ ਆਗੂ ਇਸ ਤਰ੍ਹਾਂ ਦੀ ਗੁੰਡਾਗਰਦੀ ਕਰ ਸੁਖਬੀਰ ਬਾਦਲ ਦਾ ਪੰਜਾਬ ਉ¤ਪਰ 25 ਸਾਲ ਰਾਜ ਕਰਨ ਦਾ ਸੁਪਨਾ ਸਕਾਰ ਕਰਨ ਦੇਣਗੇ?