ਲੰਡਨ- ਸ੍ਰੀ ਹਰਿਮੰਦਰ ਸਾਹਿਬ ਤੇ 1984 ਵਿੱਚ ਕੀਤੇ ਗਏ ਬਲਿਊ ਸਟਾਰ ਅਪਰੇਸ਼ਨ ਦੀ ਅਗਵਾਈ ਕਰਨ ਵਾਲੇ ਰੀਟਾਇਰ ਜਨਰਲ ਕੇ. ਐਸ. ਬਰਾੜ ਤੇ ਲੰਡਨ ਵਿੱਚ ਕੁਝ ਲੋਕਾਂ ਨੇ ਚਾਕੂਆਂ ਨਾਲ ਜਾਨਲੇਵਾ ਹਮਲਾ ਕਰਕੇ ਜਖਮੀ ਕਰ ਦਿੱਤਾ। ਬਰਾੜ ਨੂੰ ਜੈਡ ਕਲਾਸ ਦੀ ਸੁਰੱਖਿਆ ਮਿਲੀ ਹੋਣ ਦੇ ਬਾਵਜੂਦ ਅਣਪਛਾਤੇ ਚਾਰ ਲੋਕਾਂ ਨੇ ਇੱਕ ਹੋਟਲ ਦੇ ਬਾਹਰ ਉਸ ਤੇ ਹਮਲਾ ਕਰ ਦਿੱਤਾ। ਇਸ ਵਾਰਦਾਤ ਸਮੇਂ ਬਰਾੜ ਦੀ ਪਤਨੀ ਨੇ ਅਲਾਰਮ ਵਜਾ ਦਿੱਤਾ। ਅਲਾਰਮ ਵਜਦੇ ਹੀ ਹਮਲਾਵਰਾਂ ਨੇ ਉਸ ਨੂੰ ਧੱਕਾ ਦੇ ਕੇ ਥੱਲੇ ਜਮੀਨ ਤੇ ਸੁੱਟ ਦਿੱਤਾ।ਲੰਡਨ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ। 78 ਸਾਲਾ ਬਰਾੜ ਹੁਣ ਖਤਰੇ ਤੋਂ ਬਾਹਰ ਹੈ।
ਬਰਾੜ ਆਪਣੀ ਨਿਜੀ ਯਾਤਰਾ ਤੇ ਲੰਡਨ ਆਇਆ ਹੈ। 1984 ਵਿੱਚ ਕੇਂਦਰ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਤੇ ਕਰਵਾਏ ਗਏ ਹਮਲੇ ਦੀ ਕਮਾਂਡ ਬਰਾੜ ਨੇ ਸੰਭਾਲੀ ਸੀ। ਇਸ ਲਈ ਸਿੱਖ ਹਿਰਦਿਆਂ ਵਿੱਚ ਉਸ ਬਾਰੇ ਨਫਰਤ ਹੈ। ਕਈ ਸਿੱਖ ਖਾੜਕੂਆਂ ਦੀ ਹਿੱਟ ਲਿਸਟ ਵਿੱਚ ਵੀ ਉਸ ਦਾ ਨਾਂ ਸ਼ਾਮਿਲ ਸੀ।ਇਹ ਘਟਨਾ ਹਾਇਡੇ ਪਾਰਕ ਦੇ ਕੋਲ ਓਲਡ ਕਿਊਬਿਕ ਸਟਰੀਟ ਤੇ ਇੱਕ ਵਜੇ ਦੇ ਕਰੀਬ ਵਾਪਰੀ। ਬਰਾੜ ਦੀ ਹਾਲਤ ਭਾਂਵੇ ਗੰਭੀਰ ਹੈ ਪਰ ਖਤਰੇ ਤੋਂ ਬਾਹਰ ਹੈ।
ਬਲਿਊ ਸਟਾਰ ਦੇ ਹਮਲਾਵਰ ਬਰਾੜ ਤੇ ਹੋਇਆ ਜਾਨਲੇਵਾ ਹਮਲਾ
This entry was posted in ਅੰਤਰਰਾਸ਼ਟਰੀ.