ਪਟਨਾ- ਬਿਹਾਰ ਵਿੱਚ ਜੇਡੀ (ਯੂ) ਅਤੇ ਬੀਜੇਪੀ ਦੀ ਦੋਸਤੀ ਵਿੱਚ ਕੜਵਾਹਟ ਵੱਧਦੀ ਹੀ ਜਾ ਰਹੀ ਹੈ। ਭਾਜਪਾ ਦੇ ਬਿਹਾਰ ਦੇ ਰਾਜ ਪ੍ਰਧਾਨ ਸੀ.ਪੀ. ਠਾਕੁਰ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਲੋਕ ਸੱਭਾ ਚੋਣਾਂ ਵਿੱਚ ਭਾਜਪਾ ਬਿਹਾਰ ਦੀਆਂ ਸਾਰੀਆਂ 40 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਬੇਸ਼ੱਕ ਠਾਕੁਰ ਨੇ ਇਸ ਸਬੰਧੀ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਇੱਕ ਰਾਜਨੀਤਕ ਪਾਰਟੀ ਦੇ ਤੌਰ ਤੇ ਸਾਡੀ ਤਿਆਰੀ ਸੱਭ ਸੀਟਾਂ ਤੇ ਚੋਣ ਲੜਨ ਦੀ ਹੈ, ਪਰ ਇਸ ਦਾ ਮਤੱਲਬ ਇਹ ਨਾਂ ਸਮਝਿਆ ਜਾਵੇ ਕਿ ਗਠਬੰਦਨ ਟੁੱਟ ਰਿਹਾ ਹੈ।
ਬਿਹਾਰ ਵਿੱਚ ਨਤੀਸ਼ ਸਰਕਾਰ ਦੀ ਭਾਈਵਾਲ ਭਾਜਪਾ ਦਾ ਇੱਕ ਧੜਾ ਨਤੀਸ਼ ਦੀਆਂ ਨੀਤੀਆਂ ਦੇ ਖਿਲਾਫ਼ ਚੱਲ ਰਿਹਾ ਹੈ ਅਤੇ ਗਠਜੋੜ ਤੋਂ ਖੁਸ਼ ਨਹੀਂ ਹੈ। ਸੰਸਦ ਮੈਂਬਰ ਉਦੈ ਸਿੰਘ ਨੇ 30 ਸਤੰਬਰ ਨੂੰ ਰਾਜ ਸਰਕਾਰ ਦੇ ਵਿਰੁੱਧ ਵੇਦਨਾ ਰੈਲੀ ਦੇ ਬਹਾਨੇ ਸਰਕਾਰ ਦੇ ਚੰਗਾ ਸਾਸ਼ਨ ਦੇਣ ਦੇ ਦਾਅਵਿਆਂ ਤੇ ਨਿਸ਼ਾਨਾ ਸਾਧਦੇ ਹੋਏ ਮੁੱਖਮੰਤਰੀ ਨਤੀਸ਼ ਕੁਮਾਰ ਦੀ ਲੋਕਪ੍ਰਿਅਤਾ ਤੇ ਵੀ ਸਵਾਲ ਉਠਾਏ ਸਨ।ਗਿਰੀਰਾਜ ਵੀ ਕਈਆਂ ਮੌਕਿਆਂ ਤੇ ਸਰਵਜਨਿਕ ਤੌਰ ਤੇ ਨਤੀਸ਼ ਦੇ ਖਿਲਾਫ਼ ਬਾਗੀ ਤੇਵਰ ਵਿੱਖਾ ਚੁੱਕੇ ਹਨ। ਨਤੀਸ਼ ਕੁਮਾਰ ਵੱਲੋਂ ਬੀਜੇਪੀ ਦੇ ਨੇਤਾ ਨਰੇਂਦਰ ਮੋਦੀ ਦੇ ਖਿਲਾਫ਼ ਦਿੱਤੇ ਜਾ ਰਹੇ ਬਿਆਨਾਂ ਤੋਂ ਵੀ ਪਾਰਟੀ ਨਰਾਜ਼ ਹੈ। ਉਪ ਮੁੱਖਮੰਤਰੀ ਸੁਸ਼ੀਲ ਮੋਦੀ ਨੇ ਉਦੈ ਸਿੰਘ ਦੀ ਰੈਲੀ ਨੂੰ ਉਸ ਦਾ ਨਿਜੀ ਪ੍ਰੋਗਰਾਮ ਦਸਿਆ ਹੈ ਅਤੇ ਉਹ ਯਤਨ ਕਰ ਰਹੇ ਹਨ ਕਿ ਗਠਬੰਧਨ ਨੂੰ ਟੁੱਟਣ ਤੋਂ ਬਚਾਇਆ ਜਾਵੇ।
ਬਿਹਾਰ ‘ਚ ਇੱਕਲਿਆਂ ਹੀ ਚੋਣ ਲੜ ਸਕਦੀ ਹੈ ਬੀਜੇਪੀ
This entry was posted in ਭਾਰਤ.