ਲੁਧਿਆਣਾ – ਪਿਛਲੇ ¦ਮੇ ਸਮੇਂ ਤੋਂ ਬਿਜਲੀ ਨਿਗਮ ਵਿੱਚ ਨੌਕਰੀ ਦੀ ਮੰਗ ਕਰਦੀ ਆ ਰਹੀ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਵਲੋਂ ਵਿੱਢੇ ਤਿੱਖੇ ਸੰਘਰਸ਼ ਦੀ ਜਾਣਕਾਰੀ ਦੇਣ ਲਈ ਸੂਬਾ ਪ੍ਰਧਾਨ ਪਿਰਮਲ ਸਿੰਘ ਅੱਜ ਵਿਸ਼ੇਸ ਤੌਰ ਤੇ ਪੱਤਰਕਾਰਾਂ ਦੇ ਰੂਬਰੂ ਹੋਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੀ.ਡਬਲਿਯੂ. ਸੀ ਦੀ ਰਿਪੋਰਟ ਨੂੰ ਰੱਦ ਕਰਵਾ 4 ਹਜ਼ਾਰਾ ਲਾਈਨਮੈਨਾਂ ਦੇ ਨਿਯੁੱਕਤੀ ਪੱਤਰਾਂ ਲਈ ਸ਼ੁਰੂ ਕੀਤੀ ਸਰਕਾਰ ਵਿਰੋਧੀ ਲੜਾਈ ਵਿੱਚ ਯੂਨੀਅਨ ਦੇ ਜੁਝਾਰੂ ਸਾਥੀ ਬਹੁਤ ਹੀ ਨਿਡਰਤਾ ਨਾਲ ਰੋਲ ਅਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾ ਹੀ ਇਸ ਰਿਪੋਰਟ ਨੂੰ ਰੱਦ ਕਰਵਾਉਣ ਲਈ ਸਾਡੇ ਵਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਹਰ ਸਟੇਜ਼ ਤੋਂ ਘੇਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੇ ਸਾਥੀਆ ਵਲੋਂ ਪਹਿਰਾ ਦਿੰਦਿਆ ਹੋਇਆ ਖੰਡੂਰ ਸਾਹਿਬ, ਤਰਨਤਾਰਨ, ਮੋੜ ਮੰਡੀ ਅਤੇ ਛਪਾਰ ਦੀ ਮਹਾਂ ਰੈਲੀ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਗਿਆ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰ 110 ਸਾਥੀਆ ਨੇ ਗ੍ਰਿਫਤਾਰੀਆ ਦਿੱਤੀਆ। ਇਨ੍ਹਾਂ ਦਾ ਹੌਂਸਲਾ ਤੋੜਨ ਲਈ ਲੁਧਿਆਣੇ ਦੇ ਇੱਕ ਵਿਧਾਇਕ ਵਲੋਂ ਪੁਲਿਸ ਦੀ ਥਾਂ ਸਾਡੇ ਨਾਲ ਖ਼ੁਦ ਨਜਿੱਠਣ ਦਾ ਜੋ ਅਖ਼ਬਾਰੀ ਡਰਾਵਾ ਦਿੱਤਾ ਗਿਆ ਸੀ ਉਸ ਦੀ ਪ੍ਰਵਾਹ ਕੀਤੇ ਬਿਨ੍ਹਾਂ ਸਾਥੀਆ ਨੇ 4 ਵਾਰ ਨਾਅਰੇਬਾਜ਼ੀ ਕਰ 17 ਸਾਥੀਆ ਗ੍ਰਿਫਤਾਰੀ ਦਿੱਤੀ। ਜਿਸ ਨੇ ਸਾਬਿਤ ਕਰ ਦਿੱਤਾ ਕਿ ਸਾਥੀਆ ਤੇ ਹੌਂਸਲੇ ਪੂਰੀ ਤਰ੍ਹਾਂ ਬੁ¦ਦ ਹਨ ਅਤੇ ਉਨ੍ਹਾਂ ਆਪਣੀ ਮੰਜਿਲ ਤੇ ਪਹੁੰਚਣ ਲਈ ਕਿਸੇ ਵੀ ਭਿਆਨਕ ਨਤੀਜੇ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹਨ। ਸਾਥੀਆ ਦੇ ਬੁ¦ਦ ਹੌਂਸਲੇ ਅਤੇ ਚੜ੍ਹਦੀ ਕਲਾਂ ਦੀ ਗੱਲ ਕਰਦਿਆ ਉਨ੍ਹਾਂ ਦੱਸਿਆ ਕਿ ਬਠਿੰਡਾ ਜੇਲ੍ਹ ਵਿੱਚ 5 ਅਤੇ ਅੰਮ੍ਰਿਤਸਰ ਜੇਲ੍ਹ ਵਿੱਚ 10 ਸਾਥੀ ਪਿਛਲੇ 2 ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਤੇ ਬੈਠੇ ਹਨ ਅਤੇ ਪਠਾਨਕੋਟ ਜ਼ਿਲ੍ਹਾਂ ਪ੍ਰਧਾਨ ਦਾ ਅੰਮ੍ਰਿਤਸਰ ਜੇਲ੍ਹ ਵਿੱਚ ਮਰਨ ਵਰਤ ਦੂਸਰੇ ਦਿਨ ਦਾਖਿਲ ਹੋ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ਅਤੇ ਫਰੀਦਕੋਰਟ ਵਿੱਚ ਬੰਦ ਸਾਥੀਆ ਨੇ ਵੀ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੇਰੁਜ਼ਗਾਰ ਲਾਈਮੈਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਗੁੱਸੇ ਦਾ ਲਾਵਾ ਭਰ ਗਿਆ ਹੈ ਜੋ ਮੁੱਖ ਮੰਤਰੀ ਦੇ ਕਿਸੇ ਵੀ ਅਗਲੇ ਪ੍ਰੋਗਰਾਮ ਵਿੱਚ ਫੱਟ ਸਕਦਾ ਹੈ ਅਤੇ ਯੂਨੀਅਨ ਵਲੋਂ ਵੀ ਇਹ ਸਮੂਹਿਕ ਫੈਸਲਾ ਲਿਆ ਗਿਆ ਹੈ ਕਿ ਕਰੋ ਜਾ ਮਰੋਂ ਦੀ ਨੀਤੀ ਤਹਿਤ ਸਵਿਧਾਨਕ ਹੱਕਾਂ ਲਈ ਜਾਨ ਦੀ ਬਾਜ਼ੀ ਲਗਾਉਣੀ ਪਈ ਤਾਂ ਪਿੱਛੇ ਨਹੀਂ ਹਟਿਆ ਜਾਵੇਗਾ।
ਪੀ.ਡਬਲਿਯੂ.ਸੀ ਦੀ ਰਿਪੋਰਟ ਰੱਦ ਕਰਵਾਉਣ ਲਈ ਜਾਨ ਦੀ ਬਾਜ਼ੀ ਵੀ ਲਗਾਈ ਜਾ ਸਕਦੀ ਹੈ-ਸੂਬਾ ਪ੍ਰਧਾਨ
This entry was posted in ਪੰਜਾਬ.