ਨਵੀਂ ਦਿੱਲੀ- ਵਿੱਤਮੰਤਰੀ ਪੀ. ਚਿਦੰਬਰਮ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਹੋਰ ਸੁਧਾਰ ਨਾਂ ਹੋਣ ਤੇ ਦੇਸ਼ ਤੇਜ਼ ਇਕਨਾਮਿਕ ਸਲੋਡਾਊਨ ਦੀ ਗ੍ਰਿਫਤ ਵਿੱਚ ਆ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸੁਧਾਰਾਂ ਦੀ ਰਫ਼ਤਾਰ ਮਜ਼ਬੂਤ ਅਤੇ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਹੀ ਬਣੀ ਰਹੇਗੀ। ਵਿੱਤ ਮੰਤਰੀ ਨੇ ਫਿਸਕਲ ਕੰਸਾਲੀਡੇਸ਼ਨ ਦੇ ਲਈ ਭਰੋਸੇਮੰਦ ਯੋਜਨਾ ਅਤੇ ਟੈਕਸ ਨਾਲ ਜੁੜੇ ਮੁੱਦਿਆਂ ਤੇ ਸਪੱਸ਼ਟਤਾ ਦਾ ਵਾਅਦਾ ਕੀਤਾ।
ਪੀ. ਚਿਦੰਬਰਮ ਨੇ ਕਿਹਾ, ‘ਸਾਨੂੰ ਇਹ ਵਿਸ਼ਵਾਸ਼ ਹੋਣਾ ਚਾਹੀਦਾ ਹੈ ਕਿ ਸਾਡੇ ਵਿੱਚ ਕਿਸੇ ਵੀ ਸੰਕਟ ਵਿੱਚੋਂ ਲੰਘਣ ਦੀ ਯੋਗਤਾ ਹੈ, ਜਿਸ ਤਰ੍ਹਾਂ ਅਸਾਂ 1991,1997 ਅਤੇ 2008 ਵਿੱਚ ਕੀਤਾ……ਬਿਜ਼ਨਸ ਇੰਤਜ਼ਾਰ ਕਰੋ ਅਤੇ ਵੇਖੋ ਮੋੜ ਤੇ ਹੈ….ਮੈਂ ਇਸ ਗੱਲ ਨੂੰ ਲੈ ਕੇ ਆਸ਼ਾਵੰਦ ਹਾਂ ਕਿ ਇਸ ਵਿੱਤੀ ਸਾਲ ਦੇ ਚੌਥੇ ਕਵਾਟਰ ਵਿੱਚ ਇਨਵੈਸਟਮੈਂਟ ਦੀ ਰਫ਼ਤਾਰ ਵਿੱਚ ਤੇਜ਼ੀ ਆਵੇਗੀ।’ ਉਨ੍ਹਾਂ ਨੇ ਕਿਹਾ ਕਿ ਸਰਕਾਰ ਭਰੋਸੇਮੰਦ ਫਿਸਕਲ ਕੰਸਾਲੀਡੇਸ਼ਨ ਪਲਾਨ ਪੇਸ਼ ਕਰੇਗੀ, ਜੋ ਕਿ 12ਵੀਂ ਪੰਜ ਸਾਲਾ ਯੋਜਨਾ ਵਿੱਚ ਚਲੇਗਾ।
ਵਿੱਤਮੰਤਰੀ ਨੇ ਕਿਹਾ ਕਿ ਸਰਕਾਰ ਨੇ ਬਜਟ ਵਿੱਚ ਪੈਟਰੋਲੀਅਮ ਲਈ ਜੋ ਪੈਸਾ ਰੱਖਿਆ ਸੀ, ਉਸ ਵਿੱਚੋਂ ਜਿਆਦਾਤਰ ਪਹਿਲਾਂ ਹੀ ਖਰਚ ਹੋ ਗਿਆ ਹੈ। ਇੰਟਰਨੈਸ਼ਨਲ ਰੇਟਿੰਗ ਏਜੰਸੀਆਂ ਨੇ ਭਾਰਤ ਦੀ ਰੇਟਿੰਗ ਡਾਊਨਗਰੇਡ ਕਰਨ ਦੀ ਧਮਕੀ ਦਿੱਤੀ ਹੈ।ਉਨ੍ਹਾਂ ਨੇ ਕਿਹਾ, ‘ਅਗਰ ਦੇਸ਼ ਦੀ ਫਿਸਕਲ ਸਟੇਬਿਲਟੀ ਨੂੰ ਲੈ ਕੇ ਅਨਿਸ਼ਿਚਤਾ ਬਣੀ ਰਹਿੰਦੀ ਹੈ ਤਾਂ ਇੰਡੀਅਨ ਇਕਾਨਮੀ ਵਿੱਚ ਕਿਸੇ ਦਾ ਭਰੋਸਾ ਨਹੀਂ ਰਹੇਗਾ।’
ਸੁਧਾਰ ਨਾਂ ਹੋਏ ਤਾਂ ਮੰਦੀ ਦਾ ਦੌਰ ਆ ਸਕਦਾ ਹੈ- ਚਿਦੰਬਰਮ
This entry was posted in ਭਾਰਤ.