ਲੁਧਿਆਣਾ – ਸਾਡੀ ਜੱਥੇਬੰਦੀ ਕਿਸੇ ਦੇ ਰਾਜਨੀਤਿਕ ਦਬਾਅ ਹੇਠ ਕੰਮ ਨਹੀਂ ਕਰਦੀ ਸਗੋਂ ਸਮਾਜਿਕ ਹਿੱਤਾਂ ਲਈ ਅੱਗੇ ਹੋ ਕੇ ਸੰਘਰਸ਼ ਕਰਦੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਿਵਾ ਜੀ ਨਗਰ ਵਿਖੇ ਫੀਡ ਫਾਊਂਡੇਸ਼ਨ ਦੇ ਕੌਮੀ ਮੀਤ ਪ੍ਰਧਾਨ ਦਿਲਜੀਤ ਸਿੰਘ ਧੁੱਗੜ ਨੇ ਆਪਣੇ ਦਫ਼ਤਰ ਵਿੱਚ ਰੱਖੀ ਪ੍ਰੈਸ ਵਾਰਤਾ ਦੋਰਾਨ ਫਾਊਂਡੇਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਹੋਬੀ ਦੇ ਮੌਜ਼ੂਦਗਰੀ ਵਿੱਚ ਪੱਤਰਕਾਰਾਂ ਨੇ ਕਹੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਸਾਡੇ ਵਲੋਂ ਮਹਾਂਨਗਰ ਵਿੱਚ ਧਾਰਮਿਕ ਸਥਾਨਾਂ ਦੇ ਨੇੜੇ ਬਣੀਆ ਸ਼ਰਾਬ ਅਤੇ ਕਬਾਬ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਸੀ। ਜਿਸ ਉ¤ਪਰ ਕਾਰਵਾਈ ਹੋਣ ਦੀ ਅਸੀਂ ਉਡੀਕ ਕਰ ਰਹੇ ਸੀ। ਪਰ ਇੱਕ ਪੰਜਾਬੀ ਅਖ਼ਬਾਰ ਵਲੋਂ ਫਾਊਂਡੇਸ਼ਨ ਪ੍ਰਤੀ ਇਹ ਖ਼ਬਰ ਛਾਪੀ ਗਈ ਕਿ ਰਾਜਨੀਤਿਕ ਦਬਾਅ ਦੇ ਚਲਦਿਆ ਫੀਡ ਫਾਊਂਡੇਸ਼ਨ ਨੇ ਆਪਣੇ ਕੀਤੇ ਐਲਾਨਾਂ ਤੋਂ ਪਾਸਾ ਵੱਟ ਲਿਆ ਹੈ। ਜਿਸ ਦੇ ਸਪੱਸ਼ਟੀਕਰਨ ਲਈ ਅਸੀਂ ਅੱਜ ਇਹ ਪ੍ਰੈਸ ਵਾਰਤਾ ਰੱਖੀ ਹੈ। ਅਸੀਂ ਇਹ ਗੱਲ ਸਵੀਕਾਰ ਕਰਦੇ ਹਾਂ ਕਿ ਸਾਡੇ ਵਲੋਂ ਜੋ ਮੁੱਦਿਆ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ ਅਤੇ ਕਾਰਵਾਈ ਨਾ ਹੋਣ ਤੇ ਹੋਰ ਤਿੱਖਾ ਸੰਘਰਸ਼ ਕਰਨ ਅਤੇ ਹਾਈਕੋਰਟ ਵਿੱਚ ਕੇਸ ਲਾਉਣ ਦੀ ਗੱਲ ਕੀਤੀ ਗਈ ਸੀ ਉਸਨੂੰ ਸ਼ਹਿਰ ਦੇ ਕੁੱਝ ਧਾਰਮਿਕ ਅਤੇ ਰਾਜਨੀਤਿਕ ਮੁੱਖੀਆ ਅਤੇ ਆਗੂਆ ਨੇ ਪ੍ਰਭਾਵਿਤ ਕਰਨ ਦੀ ਜਰੂਰ ਕੋਸ਼ਿਸ ਕੀਤੀ। ਪਰ ਉਨ੍ਹਾ ਦੇ ਕਾਰਨ ਨਾ ਤਾਂ ਅਸੀਂ ਆਪਣੇ ਮੁੱਦਿਆਂ ਤੋਂ ਪਿੱਛੇ ਹੋਏ ਹਾਂ ਅਤੇ ਨਾਂ ਹੀ ਸਾਡੇ ਜੁਝਾਰੂ ਜਰਨੈਲ ਪਿੱਛੇ ਹੱਟਣਗੇ। ਅਸੀਂ ਜੋ ਐਲਾਨ ਕੀਤਾ ਉਸਨੂੰ ਪੂਰਾ ਕਰਕੇ ਰਹਾਂਗੇ। ਸਾਡੇ ਵਲੋਂ ਹਾਈਕੋਰਟ ਵਿੱਚ ਮਾਮਲਾ ਲਿਜਾਣ ਲਈ ਵਕੀਲ ਕਰਕੇ ਸਾਰਾ ਕੇਸ ਤਿਆਰ ਕਰ ਲਿਆ ਗਿਆ ਤੇ ਆਉਂਦੇ ਕੁੱਝ ਹੀ ਦਿਨਾਂ ਵਿੱਚ ਇਹ ਕੇਸ ਹਾਈਕੋਰਟ ਵਿੱਚ ਦਰਜ਼ ਕੀਤਾ ਜਾਵੇਗਾ। ਜਦੋਂ ਫੀਡਫਾਊਂਡੇਸ਼ਨ ਦੇ ਪ੍ਰਧਾਨ ਤੋਂ ਪੱਤਰਕਾਰਾਂ ਨੇ ਪੁੱਛਿਆ ਕਿ ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਅਤੇ 9 ਹੋਰ ਮੰਗ ਪੱਤਰ ਜੋ ਪੰਜਾਬ ਸਰਕਾਰ ਉਪ ਮੁੱਖ ਮੰਤਰੀ ਪੰਜਾਬ, ਐਸ.ਜੀ.ਪੀ.ਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਜੱਥੇਦਾਰ ਅਕਾਲ ਤਖ਼ਤ, ਹਿੰਦੂ ਧਰਮ ਦੇ ਮੁੱਖੀਆ, ਹਰਨਾਮ ਸਿੰਘ ਧੁੰਮਾ ਪ੍ਰਧਾਨ ਦਮਦਮੀ ਟਕਸਾਲ ਅਤੇ ਕਈ ਹੋਰ ਥਾਵਾਂ ਤੇ ਭੇਜੇ ਸਨ ਉ¤ਪਰ ਕੀ ਕਾਰਵਾਈ ਹੋਣੀ ਤਾਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਨਿਗਮ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਕਸਾਈਜ ਵਿਭਾਗ ਨੂੰ ਇਹ ਅਗਲੇਰੀ ਕਾਰਵਾਈ ਲਈ ਭੇਜੇ ਸਨ। ਪਰ ਇਨ੍ਹਾਂ ਉ¤ਪਰ ਕੋਈ ਵੀ ਕਾਰਵਾਈ ਨਹੀਂ ਹੋਈ ਅਤੇ ਇਸ ਤੋਂ ਬਿਨ੍ਹਾਂ 9 ਵੱਖ-ਵੱਖ ਹੋਰ ਥਾਵਾਂ ਤੇ ਭੇਜੇ ਪੱਤਰਾਂ ਉ¤ਪਰ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਸਾਡੇ ਵਲੋਂ ਹੁਣ ਸਿਰਫ਼ ਕਾਨੂੰਨ ਤੋਂ ਬਿਨ੍ਹਾਂ ਕਿਸੇ ਉ¤ਪਰ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ ਸੋ ਅਸੀਂ ਹੁਣ ਇਹ ਮਾਮਲਾ ਹਾਈ ਕੋਰਟ ਵਿੱਚ ਲਿਜਾਵਾਂਗੇ ਕਿਉਂ ਸਾਨੂੰ ਕਾਨੂੰਨ ਤੇ ਪੁਰਾ ਭਰੋਸਾ ਹੈ। ਇਸ ਤੋਂ ਬਿਨ੍ਹਾਂ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਡੇ ਵਲੋਂ ਐਨ.ਜੀ.ਓ. ਨੂੰ ਖ਼ਤਮ ਕਰ ਪੰਜਾਬ ਪੱਧਰੀ ਯੂਥ ਫੈਡਰੇਸ਼ਨ ਬਣਾਉਣ ਵਿੱਚ ਕਿੰਨੀ ਕੁ ਸਚਾਈ ਹੈ ਤਾਂ ਉਨ੍ਹਾਂ ਉ¤ਤਰ ਦਿੱਤਾ ਕਿ ਸਾਡੇ ਵਲੋਂ ਜੋ ਮੁੱਦੇ ਚੁੱਕੇ ਗਏ ਸਨ ਉਨ੍ਹਾਂ ਉਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਪੂਰੇ ਪੰਜਾਬ ਵਿੱਚ ਸਾਡੇ ਨਾਲ ਜੁੜੇ ਨੌਜਵਾਨ ਹਿਤਾਸ਼ ਹੋਏ ਹਨ ਜਿੰਨ੍ਹਾਂ ਨੇ ਸਾਨੂੰ ਲਿਖਤੀ ਸੁਝਾਅ ਭੇਜੇ ਹਨ ਕਿ ਐਨ.ਜੀ.ਓ. ਦੇ ਇੱਕ ਵਿੰਗ ਦੇ ਰੂਪ ਵਿੱਚ ਪੰਜਾਬ ਪੱਧਰ ਦੀ ਇੱਕ ਯੂਥ ਫੈਡਰੇਸ਼ਨ ਬਣਾ ਅਜਿਹੇ ਮੁੱਦਿਆ ਤੇ ਤਿੱਖੇ ਸੰਘਰਸ਼ ਕੀਤੇ ਜਾਣ ਅਤੇ ਦੋਸ਼ੀਆ ਨੂੰ ਸਬਕ ਸਿਖਾਇਆ ਜਾਵੇ। ਜਿਸ ਨੂੰ ਸਾਡੇ ਵਲੋਂ ਸਵਿਕਾਰ ਕਰ ਲਿਆ ਗਿਆ ਹੈ। ਪਰ ਐਨ.ਜੀ.ਓ. ਦੇ ਨਾਲ ਫੈਡਰੇਸ਼ਨ ਅਲੱਗ ਤੋਂ ਇੱਕ ਵਿੰਗ ਦੇ ਰੂਪ ਵਿੱਚ ਬਣਾਈ ਜਾਵੇਗੀ। ਇਸ ਮੌਕੇ ਤੇ ਦਿਲਪ੍ਰੀਤ ਸਿੰਘ ਜਨਰਲ ਸਕੱਤਰ, ਸੂਰੀਆ ਮਿੱਢਾ ਸੰਯੁਕਤ ਸਕੱਤਰ, ਗੁਰਵਿੰਦਰ ਪਾਲ ਸਿੰਘ ਪ੍ਰਧਾਨ ਧਾਰਮਿਕ ਵਿੰਗ, ਵਰਪ੍ਰੀਤ ਸਿੰਘ ਬੰਟੀ, ਟੀਟੂ ਗੁੰਬਰ, ਪਵਨ ਵਰਮਾ, ਨਿਤਿਸ਼, ਪੁਨੀਤ ਕੁਮਾਰ, ਗੁਰਜੀਤ ਸੇਠੀ, ਰਾਕੇਸ਼ ਤਿਵਾੜੀ ਆਦਿ ਹਾਜ਼ਰ ਸਨ।
ਧਾਰਮਿਕ ਸਥਾਨਾ ਦੇ ਨੇੜੇ ਬਣੇ ਸ਼ਰਾਬ ਅਤੇ ਕਬਾਬ ਦੇ ਅੱਡਿਆਂ ਖਿਲਾਫ਼ ਪਾਇਆ ਜਾਵੇਗਾ ਹਾਈਕੋਰਟ ਵਿੱਚ ਮਾਮਲਾ
This entry was posted in ਪੰਜਾਬ.