ਲੁਧਿਆਣਾ-ਤੀਸਰੇ ਵਿਸ਼ਵ ਕਬੱਡੀ ਕੱਪ ਵਿਚ ਸ਼ਮੂਲੀਅਤ ਨੂੰ ਲੈ ਕੇ ਤਿਆਰੀ ਕਰ ਰਹੀਂ ਅਫਰੀਕਾ ਮਹਾਦੀਪ ਦੇ ਦੇਸ਼ ਸੀਆਰਾਲਿਓਨ ਦੀ ਟੀਮ ਨੂੰ ਕਬੱਡੀ ਦੀ ਟੈਕਨੀਕਲ ਟ੍ਰੇਨਿੰਗ ਦੇਣ ਲਈ ਕਬੱਡੀ ਦੇ ਉਚ ਕੋਟੀ ਦੇ ਕੋਚ ਗੁਰਮੇਲ ਸਿੰਘ ਦਿੜਬਾ ਦਾ ਸੀਆਰਾਲਿਓਨ ਪਹੁੰਚਣ ਤੇ ਕਬੱਡੀ ਦੇ ਖਿਡਾਰੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕੋਚ ਗੁਰਮੇਲ ਸਿੰਘ ਦਿੜਬਾ ਨੇ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵਿਦੇਸ਼ਾਂ ’ਚ ਮਾਣ ਮਿਲਣਾ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ। ਕਿਉਂਕਿ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੀ ਕਬੱਡੀ ਨੂੰ ਵਿਦੇਸ਼ਾਂ ਵਿਚ ਪ੍ਰਫੁਲਿਤ ਕਰਨ ਲਈ ਜਿਹੜਾ ਉਪਰਾਲਾ ਕੀਤਾ ਸੀ, ਉਸਨੂੰ ਹਰ ਪੰਜਾਬੀ ਐਨ.ਆਰ.ਆਈ ਨੇ ਆਪਣਾ ਟੀਚਾ ਬਣਾਉਂਦੇ ਹੋਏ ਇਸ ਨੂੰ ਵਿਦੇਸ਼ਾਂ ’ਚ ਪਹੁੰਚਿਆ। ਇਸ ਦੀ ਤਾਜ਼ਾ ਮਿਸਾਲ ਲੁਧਿਆਣਾ ’ਚ ਸਥਿਤ ਦੁੱਗਰੀ ਇਲਾਕੇ ਦੇ ਰਹਿਣ ਵਾਲੇ ਰਵਿੰਦਰ ਸਿੰਘ ਜੱਸਲ ਨੇ ਅਫਰੀਕਾ ਮਹਾਦੀਪ ਦੇ ਦੇਸ਼ ਸੀਆਰਾਲਿਓਨ ਦੀ ਡਾਇਰੈਕਟਰ ਸਪੋਰਟਸ ਦੀ ਸਹਿਮਤੀ ਨਾਲ ਸੀਆਰਾਲਿਓਨ ਦੀ ਕਬੱਡੀ ਟੀਮ ਬਣਾਈ ਗਈ। ਸ੍ਰੀ ਦਿੜਬਾ ਨੇ ਕਿਹਾ ਕਿ ਅਫਰੀਕਾ ਮਹਾਦੀਪ ਦੇ ਦੇਸ਼ ਸੀਆਰਾਲਿਓਨ ਦੇ ਨੌਜਵਾਨ ਖਿਡਾਰੀ ਚਾਹੇ ਸਰੀਰਿਕ ਤੌਰ ਤੇ ਤੜਕੇ ਹਨ, ਤਕਨੀਕ ਤੋਂ ਬਿਨ੍ਹਾਂ ਅਧੂਰੇ ਹਨ। ਜਿਸ ਲਈ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਕਬੱਡੀ ਖੇਡਣ ਲਈ ਤਕਨੀਕ ਦੀ ਲੋੜ ਹੈ। ਜਿਸ ਲਈ ਅਫਰੀਕਾ ਮਹਾਦੀਪ ਦੇ ਸੀਆਰਾਲਿਓਨ ਦੇਸ਼ ਦੇ ਡਾਇਰੈਕਟਰ ਸਪੋਰਟਸ ਵਿਭਾਗ ਨੇ ਉਨ੍ਹਾਂ ਨੂੰ ਕੋਚਿੰਗ ਦੇਣ ਲਈ ਵਿਸ਼ੇਸ ਤੋਰ ਤੇ ਸੱਦਿਆ ਹੈ। ਇਸ ਮੋਕੇ ਕੋਚ ਗੁਰਮੇਲ ਸਿੰਘ ਦਿੜਬਾ ਨੂੰ ਸੀਆਰਾਲਿਓਨ ਦੇ ਸਟੇਡੀਅਮ ’ਚ ਖਿਡਾਰੀਆਂ ਤੇ ਕਬੱਡੀ ਪ੍ਰੋਮਟਰ ਰਵਿੰਦਰ ਸਿੰਘ ਜੱਸਲ ਤੇ ਸਥਾਨਕ ਕੋਚ ਨੇ ਸਨਮਾਨਤ ਕੀਤਾ