ਚੰਡੀਗੜ੍ਹ- ਰਾਹੁਲ ਗਾਂਧੀ ਨੇ ਆਪਣੇ ਪੰਜਾਬ ਦੇ ਦੌਰੇ ਦੌਰਾਨ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪੰਜਾਬ ਵਿੱਚੋਂ ਨਸ਼ਿਆਂ ਦੀ ਰੋਕਥਾਮ ਵਿੱਚ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ। ਇੱਥੇ 10 ਵਿੱਚੋਂ 7 ਨੌਜਵਾਨ ਨਸ਼ੇ ਦੀ ਲਪੇਟ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਨੇ ਨਾਂ ਤਾਂ ਸਿੱਖਿਆ ਦੇ ਉਚਿਤ ਪ੍ਰਬੰਧ ਕੀਤੇ ਹਨ ਤੇ ਨਾਂ ਹੀ ਬੇਰੁਜਗਾਰੀ ਨੂੰ ਘੱਟ ਕਰਨ ਲਈ ਕੋਈ ਯੋਜਨਾ ਬਣਾਈ ਹੈ। ਕੇਂਦਰ ਦੁਆਰਾ ਐਸਸੀ ਅਤੇ ਐਸਟੀ ਵਿਦਿਆਰਥੀਆਂ ਲਈ ਭੇਜੀ ਜਾਣ ਵਾਲੀ ਸਕਾਲਿਰਸ਼ਿਪ ਦਾ ਪੰਜਾਬ ਵਿੱਚ ਇਸਤੇਮਾਲ ਹੀ ਨਹੀਂ ਹੁੰਦਾ। ਪੰਜਾਬ ਸਰਕਾਰ ਇਹ ਪੈਸਾ ਵਾਪਿਸ ਭੇਜ ਦਿੰਦੀ ਹੈ।ਇਸ ਬਾਰੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਹੀ ਸੋਚਣਾ ਹੋਵੇਗਾ।
ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਨੌਜਵਾਨਾਂ ਦੇ ਅੱਗੇ ਆਉਣ ਨਾਲ ਹੀ ਰਾਜਨੀਤੀ ਵਿੱਚ ਸਫਾਈ ਹੋਵੇਗੀ। ਦੇਸ਼ ਵਿੱਚੋਂ ਬੇਰੁਜਗਾਰੀ, ਨਸ਼ਿਆਂ ਅਤੇ ਵਿਕਾਸ ਆਦਿ ਦੇ ਮੁੱਦਿਆਂ ਦੇ ਹਲ ਖੁਦ ਨੌਜਵਾਨਾਂ ਨੇ ਹੀ ਅੱਗੇ ਆ ਕੇ ਖੋਜਣੇ ਹੋਣਗੇ। ਰਾਹੁਲ ਵੀਰਵਾਰ ਨੂੰ ਪੰਜਾਬ ਕਾਂਗਰਸ ਭਵਨ ਵਿੱਚ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਜਿਲ੍ਹਾ ਪ੍ਰਧਾਨਾਂ ਨਾਲ ਪਾਰਟੀ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਆਏ ਹੋਏ ਸਨ।ਰਾਹੁਲ ਨੇ ਨਰਾਜ਼ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ।