ਇਸਲਾਮਾਬਾਦ- ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਦੋ ਪੁੱਤਰਾਂ ਅਤੇ ਹੋਮ ਮਨਿਸਟਰ ਰਹਿਮਾਨ ਮਲਿਕ ਸਮੇਤ 154 ਵਿਧਾਇਕਾਂ ਅਤੇ ਸਾਂਸਦਾਂ ਦੀ ਮੈਂਬਰਸ਼ਿਪ ਅਸਥਾਈ ਤੌਰ ਤੇ ਬਰਖਾਸਤ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਦੇ ਖਿਲਾਫ਼ ਇਸ ਕਰਕੇ ਕਾਰਵਾਈ ਕੀਤੀ ਹੈ ਕਿ ਇਹ ਆਪਣੀ ਸੰਪਤੀ ਦਾ ਬਿਓਰਾ ਦੇਣ ਵਿੱਚ ਅਸਫਲ ਰਹੇ ਹਨ।
ਨੈਸ਼ਨਲ ਅਸੈਂਬਲੀ (ਸੰਸਦ ਦਾ ਹੇਠਲਾ ਸਦਨ) ਦੇ 31,ਸੈਨੇਟ ਦੇ 8 ਅਤੇ 4 ਸੂਬਿਆਂ ਦੀ ਅਸੈਂਬਲੀ ਦੇ 115 ਮੈਂਬਰਾਂ ਦੇ ਵਿਰੁੱਧ ਚੋਣ ਕਮਿਸ਼ਨ ਨੇ ਸਖਤ ਕਾਰਵਾਈ ਕਰਦੇ ਹੋਏ ਸਸਪੈਂਡ ਕਰ ਦਿੱਤਾ ਹੈ। ਸਿੰਧ, ਬਲੋਚਿਸਤਾਨ, ਪੰਜਾਬ ਅਤੇ ਖੈਬਰ- ਪਖਤੂਨਖਾ ਆਦਿ ਸੂਬੇ ਇਸ ਵਿੱਚ ਸ਼ਾਮਿਲ ਹਨ। ਕਮਿਸ਼ਨ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਸੰਸਦ ਮੈਂਬਰ ਜਾਂ ਵਿਧਾਇਕ ਮੁਅੱਤਲ ਹਨ, ਤਦ ਤੱਕ ਇਹ ਆਪਣੇ ਅਹੁਦੇ ਦੀ ਵਰਤੋਂ ਨਹੀਂ ਕਰ ਸਕਦੇ। ਉਨ੍ਹਾਂ ਨੂੰ ਸਦਨ ਦੀ ਕਿਸੇ ਵੀ ਕਾਰਵਾਈ ਵਿੱਚ ਹਿੱਸਾ ਲੈਣ ਦਾ ਅਧਿਕਾਰ ਨਹੀਂ ਹੈ। ਇਨ੍ਹਾਂ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ 30 ਸਤੰਬਰ ਤੱਕ ਆਪਣੀ ਅਤੇ ਆਪਣੇ ਪਰੀਵਾਰਿਕ ਮੈਂਬਰਾਂ ਦੀ ਸੰਪਤੀ ਦਾ ਬਿਓਰਾ ਜਮਾਂ ਕਰਵਾਉਣਾ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਬਿਓਰਾ ਜਮਾਂ ਕਰਵਾਉਣ ਤੇ ਹੀ ਊਹ ਆਪਣੀ ਰਾਜਨੀਤਕ ਸ਼ਕਤੀ ਦਾ ਇਸਤੇਮਾਲ ਕਰ ਸਕਣਗੇ।
ਪਾਕਿਸਤਾਨ ,ਚ 154 ਸਾਂਸਦ ਅਤੇ ਵਿਧਾਇਕ ਮੁਅੱਤਲ
This entry was posted in ਅੰਤਰਰਾਸ਼ਟਰੀ.