ਪੈਰਿਸ,(ਸੁਖਵੀਰ ਸਿੰਘ ਸੰਧੂ)- ਇਥੋਂ ਦੇ ਹਿਸਟਰੀ ਆਫ ਦੀ ਨੇਚਰ ਮਿਉਜ਼ੀਅਮ ਵਿੱਚੋਂ ਇਸ ਮਹੀਨੇ ਦੀ ਅੱਠ ਤਰੀਕ ਨੂੰ ਦੋ ਦੁਰਲੱਭ ਕਿਸਮ ਦੀ ਨਸਲ ਦੇ ਕੰਛੂਕੁੰਮੇ ਚੋਰੀ ਹੋ ਗਏ ਸਨ।ਜਿਹਨਾਂ ਦੀ ਮਾਰਕੀਟ ਵਿੱਚ ਦਸ ਹਜ਼ਾਰ ਐਰੋ ਦੇ ਕਰੀਬ ਕੀਮਤ ਪਾਈ ਜਾਦੀ ਹੈ।ਕਿਸੇ ਅਗਿਆਤ ਵਿਆਕਤੀ ਨੇ ਇੰਟਰਨੈਟ ਤੇ ਇਹਨਾਂ ਨੂੰ ਵੇਚਣ ਲਈ ਲਾਇਆ, ਤਾਂ ਪੁਲਿਸ ਦੇ ਬਾਜ਼ ਅੱਖ ਨੇ ਮੌਕੇ ਉਪਰ ਹੀ ਆਕੇ ਦਬੋਚ ਲਿਆ।ਕਿਉ ਕਿ ਉਹਨਾਂ ਦੀ ਆਈ ਡੀ ਵਾਸਤੇ ਇੱਕ ਇਲੈਕਟ੍ਰਿਕ ਬਟਨ ਫਿੱਟ ਕੀਤਾ ਹੋਇਆ ਸੀ।ਜਿਹੜਾ ਕੱਛੁਕੁੰਮੇ ਬਾਰੇ ਸਾਰੀ ਜਾਣਕਾਰੀ ਰੱਖਦਾ ਸੀ।ਪੁਲਿਸ ਨੇ ਉਸ ਨੌਜੁਆਨ ਨੂੰ ਚੋਰੀ ਅਤੇ ਗੈਰਕਨੂੰਨੀ ਤਰੀਕੇ ਨਾਲ ਜਾਨਵਰ ਵੇਚਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਅਦਭੁੱਤ ਜਾਤੀ ਦੀ ਨਸਲ ਦੇ ਕੱਛੁਕੁੰਮੇ ਇਸ ਧਰਤੀ ਉਪਰ ਖਤਮ ਹੋਣ ਦੇ ਕੰਢੇ ਤੇ ਹਨ, ਜਿਹਨਾਂ ਨੂੰ ਮਾਰਨ ਦੀ ਸਖਤ ਮਨਾਹੀ ਕੀਤੀ ਹੋਈ ਹੈ।