ਨਵੀਂ ਦਿੱਲੀ- ਆਸਟ੍ਰੇਲੀਆ ਦੀ ਪ੍ਰਧਾਨਮੰਤਰੀ ਜੂਲੀਆ ਗਿਲਾਰਡ ਨੂੰ ਹਾਈ ਹੀਲ ਦੀ ਸੈਂਡਲ ਪਾਉਣੀ ਮਹਿੰਗੀ ਪੈ ਗਈ। ਜੂਲੀਆ ਗਿਲਾਰਡ ਗਾਂਧੀ ਦੀ ਸਮਾਧ ਰਾਜਘਾਟ ਤੇ ਜਾਂਦੇ ਸਮੇਂ ਜਮੀਨ ਤੇ ਡਿੱਗ ਗਈ। ਰਾਜਘਾਟ ਤੇ ਜਮੀਨ ਗਿੱਲੀ ਹੋਣ ਕਰਕੇ ਪ੍ਰਧਾਨਮੰਤਰੀ ਜੂਲੀਆ ਦੇ ਸੈਂਡਲ ਦੀ ਅੱਡੀ ਜਮੀਨ ਵਿੱਚ ਖੁੱਭ ਗਈ ਤੇ ਅਗਲਾ ਕਦਮ ਰੱਖਣ ਤੋਂ ਪਹਿਲਾਂ ਹੀ ਊਹ ਧੜੱਮ ਕਰਕੇ ਜਮੀਨ ਤੇ ਡਿੱਗ ਪਈ।
ਪ੍ਰਧਾਨਮੰਤਰੀ ਗਿਲਾਰਡ ਦੇ ਹਾਈ ਹੀਲ ਪਹਿਨਣ ਕਰਕੇ ਇਸ ਤਰ੍ਹਾਂ ਦਾ ਹਾਦਸਾ ਤੀਸਰੀ ਵਾਰ ਹੋ ਚੁੱਕਾ ਹੈ। ਆਸਟ੍ਰੇਲੀਆ ਵਿੱਚ ਚੋਣ ਪ੍ਰਚਾਰ ਦੌਰਾਨ ਵੀ ਜੂਲੀਆ ਡਿੱਗ ਚੁੱਕੀ ਹੈ। ਕੈਨਬਰਾ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਵੀ ਭਗਦੜ ਮੱਚ ਜਾਣ ਕਰਕੇ ਵੀ ਪ੍ਰਧਾਨੰਤਰੀ ਦਾ ਪੈਰ ਫਿਸਲ ਗਿਆ ਸੀ ਅਤੇ ਉਹ ਡਿੱਗ ਪਈ ਸੀ। ਦੋਵਾਂ ਹੀ ਮੌਕਿਆਂ ਤੇ ਉਸ ਦੀਆਂ ਜੁੱਤੀਆਂ ਗੁੰਮ ਹੋ ਗਈਆਂ ਸਨ। ਗਿਲਾਰਡ ਨੇ ਕਿਹਾ ਕਿ ਹਾਈ ਹੀਲ ਪਹਿਨਣ ਨਾਲ ਅਕਸਰ ਅਜਿਹਾ ਹੋ ਜਾਂਦਾ ਹੈ। ਖਾਸ ਤੌਰ ਤੇ ਘਾਹ ਵਾਲੀ ਥਾਂ ਤੇ ਇਹ ਸਮੱਸਿਆ ਜਿਆਦਾ ਆਉਂਦੀ ਹੈ।