ਨਵੀਂ ਦਿੱਲੀ- ਰਾਹੁਲ ਗਾਂਧੀ ਦੇ ਖਿਲਾਫ਼ ਦਾਇਰ ਕੀਤੀ ਗਈ ਉਸ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ, ਜਿਸ ਵਿੱਚ ਪਟੀਸ਼ਨ ਕਰਤਾ ਨੇ ਰਾਹੁਲ ਗਾਂਧੀ ਅਤੇ ਉਸ ਦੇ ਸਾਥੀਆਂ ਤੇ ਇੱਕ ਲੜਕੀ ਨੂੰ ਅਗਵਾ ਕਰਨ ਅਤੇ ਉਸ ਨਾਲ ਰੇਪ ਕਰਨ ਦੇ ਆਰੋਪ ਲਗਾਏ ਸਨ। ਇਹ ਦਰਖਾਸਤ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਕਿਸ਼ੋਰ ਸਿਮਰਤੇ ਨੇ ਦਾਇਰ ਕੀਤੀ ਸੀ।
ਸੁਪਰੀਮ ਕੋਰਟ ਨੇ ਇਸ ਕੇਸ ਨੂੰ ਪੂਰੀ ਤਰ੍ਹਾਂ ਨਾਲ ਗੱਲਤ ਤੱਥਾਂ ਅਤੇ ਝੂਠੇ ਸਬੂਤਾਂ ਤੇ ਆਧਾਰਿਤ ਦੱਸਿਆ। ਅਦਾਲਤ ਨੇ ਮੰਨਿਆਂ ਕਿ ਅਜਿਹਾ ਰਾਹੁਲ ਗਾਂਧੀ ਦੇ ਪਰੀਵਾਰ ਦਾ ਅਕਸ ਖਰਾਬ ਕਰਨ ਲਈ ਕੀਤਾ ਗਿਆ ਹੈ। ਅਦਾਲਤ ਨੇ ਇਹ ਕੇਸ ਖਾਰਿਜ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਸਬੰਧੀ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕੀਤੇ ਗਏ। ਕੋਰਟ ਨੇ ਸਿਮਰਤੇ ਵੱਲੋਂ ਝੂਠਾ ਮੁਕੱਦਮਾ ਦਾਇਰ ਕਰਨ ਕਰਕੇ ਜੁਰਮਾਨੇ ਦੇ ਤੌਰ ਤੇ 5 ਲੱਖ ਰੁਪੈ ਰਾਹੁਲ ਗਾਂਧੀ ਨੂੰ ਦੇਣ ਲਈ ਕਿਹਾ ਗਿਆ ਹੈ। ਅਦਾਲਤ ਨੇ ਸਿਮਰਤੇ ਤੇ ਲਗਾਏ ਗਏ ਜੁਰਮਾਨੇ ਦੀ ਰਕਮ 50 ਲੱਖ ਤੋਂ ਘਟਾ ਕੇ 10 ਲੱਖ ਰੁਪੈ ਕਰ ਦਿੱਤੀ ਹੈ। 5 ਲੱਖ ਰੁਪੈ ਲੜਕੀ ਦੇ ਪਰੀਵਾਰ ਨੂੰ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਮੁਕੱਦਮੇ ਵਿੱਚ ਸਾਬਕਾ ਵਿਧਾਇਕ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਰਾਹੁਲ ਦੇ ਖਿਲਾਫ਼ ਰੇਪ ਦਾ ਕੇਸ ਝੂਠੇ ਤੱਥਾਂ ਤੇ ਆਧਾਰਿਤ – ਸੁਪਰੀਮ ਕੋਰਟ
This entry was posted in ਭਾਰਤ.