ਨਵੀਂ ਦਿੱਲੀ – ਅੱਜ ਮਿਤੀ 19-10-12 ਨੂੰ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ, ਨਾਨਕ ਪਿਆਉ ਵਿਖੇ ਦਿੱਲੀ ਸਿੱਖ ਗੁਰੂਦੂਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਨਵੇਂ ਦਸ ਮੀਟਰ ਦੀ ਦੂਰੀ ਤੋਂ ਬੰਦੂਕ ਰਾਹੀ ਨਿਸ਼ਾਨੇ ਬਾਜੀ ਸਿਖਾਉਣ ਦੇ ਕੇਂਦਰ ਦਾ ਉਦਘਾਟਨ ਕੀਤਾ ਗਿਆ, ਜੋ ਕਿ ਇਂਟਰ ਨੈਸ਼ਨਲ ਲੈਵਲ ਤੇ ਪ੍ਰਮਾਣਿਤ ਹੈ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਗੁਰੂਆਂ ਦੀ ਰੂਹਾਨੀ ਬਾਣੀ ਦਾ ਕੀਰਤਨ ਗਾਇਨ ਕਰਕੇ ਕੀਤੀ ਗਈ। ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਸਰਨਾ, ਸੁਰਿੰਦਰ ਪਾਲ ਸਿੰਘ ਬਿਟੂ ( ਐਮ. ਐਲ. ਏ.) ਕੰਵਰ ਕਰਨ ਸਿੰਘ (ਐਮ. ਐਲ. ਏ.) ਸਕੂਲ ਦੇ ਚੇਅਰਮੈਨ ਸ. ਦਵਿੰਦਰ ਸਿੰਘ ਕਵਾਤਰਾ, ਮੈਨੇਜਰ ਸ. ਮਨਜੀਤ ਸਿੰਘ ਸਬਰਵਾਲ, ਸ. ਸਰਨ ਸਿੰਘ, ਸ. ਮਨਜੀਤ ਸਿੰਘ ਸਚਦੇਵਾ, ਸ. ਅਵਤਾਰ ਸਿੰਘ ਅਤੇ ਹੋਰ ਕਈ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ। ਸਕੂਲ ਦੀ ਪ੍ਰਿੰਸੀਪਲ ਸਾਹਿਬਾ ਕਮਲਪ੍ਰੀਤ ਕੌਰ ਜੀ ਵਲੋਂ ਮੁੱਖ ਮਹਿਮਾਨਾਂ ਦਾ ਬੜੇ ਭਰਵੇਂ ਸ਼ਬਦਾਂ ਰਾਹੀ ਨਿੱਘਾ ਸੁਆਗਤ ਕੀਤਾ ਗਿਆ। ਸਰਨਾ ਸਾਹਿਬ ਜੀ ਨੇ ਸਕੂਲ ਦੇ ਚੰਗੇ ਨਤੀਜੇ, ਖੇਡਾਂ ਤੇ ਗੁਰਬਾਣੀ ਵਿੱਚ ਹਮੇਸ਼ਾ ਅੱਗੇ ਰਹਿਣ ਦੀ ਸ਼ਲਾਘਾ ਕਰਦੇ ਹੋਏ ਸਟਾਫ ਤੇ ਵਿਦਿਆਰਥੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ। ਸਰਦਾਰ ਪਰਮਜੀਤ ਸਿੰਘ ਜੀ ਸਰਨਾ ਨੇ ਬੰਦੂਕ ਰਾਹੀ ਪਹਿਲਾ ਨਿਸ਼ਾਨਾ ਲਗਾ ਕੇ ਕੇਂਦਰ ਦਾ ਉਦਘਾਟਨ ਕੀਤਾ। ਸਾਰਾ ਹਾਲ ਗੁਰੂ ਜੀ ਦੇ ਜੈਕਾਰੇ ਨਾਲ ਗੂੰਜ ਉੱਠਿਆ।