ਮੰਡੀ- ਹਿਮਾਚਲ ਪ੍ਰਦੇਸ਼ ਦੀ ਵਿਧਾਨ ਸੱਭਾ ਦੀਆਂ 68 ਸੀਟਾਂ ਲਈ ਹੋ ਰਹੀਆਂ ਚੋਣਾਂ ਕਰਕੇ ਸਿਆਸੀ ਅਖਾੜਾ ਹੋਰ ਮੱਘਦਾ ਜਾ ਰਿਹਾ ਹੈ।ਕਾਂਗਰਸ ਵੱਲੋਂ ਮੰਡੀ ਵਿੱਚ ਕੀਤੀ ਗਈ ਸੱਤਾ ਪ੍ਰੀਵਰਤਣ ਰੈਲੀ ਵਿੱਚ ਸੋਨੀਆ ਗਾਂਧੀ ਨੇ ਬੀਜੇਪੀ ਸਰਕਾਰ ਤੇ ਤਿੱਖੇ ਵਾਰ ਕੀਤੇ। ਉਨ੍ਹਾਂ ਨੇ ਕਿਹਾ ਕਿ ਧੂਮਲ ਸਰਕਾਰ ਨੇ ਰਾਜ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰੀਟੇਲ ਸੈਕਟਰ ਵਿੱਚ ਐਫ਼ਡੀਆਈ ਤੋਂ ਹੋਣ ਵਾਲੇ ਲਾਭਾਂ ਸਬੰਧੀ ਵੀ ਜਾਣਕਾਰੀ ਦਿੱਤੀ। ਮਨਰੇਗਾ ਅਤੇ ਸੂਚਨਾ ਦਾ ਅਧਿਕਾਰ ਸਬੰਧੀ ਕਾਨੂੰਨ ਨੂੰ ਆਪਣੀ ਸਰਕਾਰ ਦੀ ਵੱਡੀ ਉਪਲੱਭਦੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਿਮਾਚਲ ਸਮੇਤ ਪੂਰੇ ਦੇਸ਼ ਵਿੱਚ ਮਨਰੇਗਾ ਦੇ ਤਹਿਤ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾਏ ਗਏ ਹਨ।
ਰਾਜ ਵਿੱਚ ਭਾਜਪਾ ਸਰਕਾਰ ਦੀਆਂ ਨਾਂਕਾਮੀਆਂ ਦਾ ਜਿਕਰ ਕਰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਪ੍ਰਦੇਸ਼ ਦੇ ਸਕੂਲਾਂ ਵਿੱਚ ਅਧਿਆਪਕਾਂ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਹੈ। ਉਨ੍ਹਾਂ ਨੇ ਕਿਹਾ ਕਿ ਹਿਮਾਚੱਲ ਦੇ ਵਿਕਾਸ ਲਈ ਕੇਂਦਰ ਵੱਲੋਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਕਰੋੜਾਂ ਰੁਪੈ ਦਿੱਤੇ ਗਏ ਹਨ ਪਰ ਸੂਬੇ ਵਿੱਚ ਕਿਤੇ ਵੀ ਵਿਕਾਸ ਹੋਇਆ ਵਿਖਾਈ ਨਹੀਂ ਦਿੰਦਾ। ਸੋਨੀਆ ਨੇ ਕਿਹਾ ਕਿ ਸਾਡੀ ਸਰਕਾਰ ਨੇ ਪ੍ਰਦੇਸ਼ ਦੀ ਉਨਤੀ ਲਈ ਦਸ ਹਜ਼ਾਰ ਕਰੋੜ ਰੁਪੈ ਦਿੱਤੇ ਸਨ, ਪਰ ਭਾਜਪਾ ਸਰਕਾਰ ਉਸ ਨੂੰ ਖਰਚ ਹੀ ਨਹੀਂ ਕਰ ਸਕੀ। ਜਿਸ ਕਰਕੇ ਆਮ ਲੋਕਾਂ ਨੂੰ ਉਸ ਦਾ ਕੋਈ ਲਾਭ ਨਹੀਂ ਹੋਇਆ।
ਧੂਮਲ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ-ਸੋਨੀਆ
This entry was posted in ਭਾਰਤ.