ਨਵੀਂ ਦਿੱਲੀ – ਭਾਰਤ ਵਿੱਚ 2014 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਪ੍ਰਧਾਨਮੰਤਰੀ ਪਦ ਦਾ ਦਾਅਵਾ ਕਰਨ ਵਾਲੇ ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਨੂੰ ਸੰਘ ਅਤੇ ਰਾਜਗ ਨੇ ਕਰਾਰਾ ਝਟਕਾ ਦਿੱਤਾ ਹੈ। ਆਰਐਸਐਸ ਨੇ ਮੋਦੀ ਦੀ ਪ੍ਰਧਾਨਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਖਾਰਿਜ਼ ਕਰਦੇ ਹੋਏ ਕਿਹਾ ਹੈ ਕਿ ਮੋਦੀ ਨੂੰ ਪੀਐਮ ਐਲਾਨਣ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਪਾਰਟੀ ਮੈਂਬਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਪਾਰਟੀ ਵੱਲੋਂ ਮੋਦੀ ਨੂੰ ਨੁਕਰੇ ਲਗਾਉਣ ਦੇ ਕਈ ਕਾਰਣ ਹਨ। ਸੱਭ ਤੋਂ ਵੱਡੀ ਵਜਾ ਤਾਂ ਇਹ ਹੈ ਕਿ ਰਾਜਗ ਵਿੱਚ ਸ਼ਾਮਿਲ ਕੁਝ ਦੱਲ ਪ੍ਰਧਾਨਮੰਤਰੀ ਮੁੱਦੇ ਤੇ ਮੋਦੀ ਦੇ ਨਾਂ ਤੇ ਸਹਿਮੱਤ ਨਹੀਂ ਹਨ।ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਤਾਂ ਪਹਿਲਾਂ ਹੀ ਸਪੱਸ਼ਟ ਤੌਰ ਤੇ ਧਮਕੀ ਦੇ ਦਿੱਤੀ ਹੈ ਕਿ ਮੋਦੀ ਦਾ ਨਾਂ ਪ੍ਰਧਾਨਮੰਤਰੀ ਦੇ ਤੌਰ ਤੇ ਐਲਾਨਣ ਤੇ ਜਦਯੂ , ਐਨਡੀਏ ਤੋਂ ਵੱਖ ਹੋ ਜਾਵੇਗੀ।ਰਾਜਗ ਨੂੰ ਇਹ ਵੀ ਡਰ ਹੈ ਕਿ ਕਾਂਗਰਸ ਸਮੇਤ ਹੋਰ ਪਾਰਟੀਆਂ ਵੀ ਧਰਮ ਨਿਰਪੱਖਤਾ ਦੇ ਮੁੱਦੇ ਤੇ ਘੇਰ ਸਕਦੀਆਂ ਹਨ। ਇਸ ਲਈ ਪਿੱਛਲੇ ਕਈ ਦਿਨਾਂ ਤੋਂ ਸੰਘ ਦੀ ਭਾਜਪਾ ਦੇ ਉਚ ਨੇਤਾਵਾਂ ਨਾਲ ਗੱਲਬਾਤ ਚੱਲ ਰਹੀ ਸੀ ਤੇ ਆਖਿਰਕਾਰ ਮਜਬੂਰ ਹੋ ਕੇ ਉਨ੍ਹਾਂ ਨੇ ਮੋਦੀ ਨੂੰ ਖੂੰਜੇ ਲਗਾ ਦਿੱਤਾ।