ਲੁਧਿਆਣਾ: ਪਰਫੈਕਟ ਰੀਅਲ ਅਸਟੇਟ ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ 2012 ਦੇ ਸੈਮੀ ਫਾਈਨਲ ਵਿੱਚ ਪੰਜਾਬ ਨੈਸ਼ਨਲ ਬੈਂਕ, ਬੀ ਪੀ ਸੀ ਐਲ, ਨਾਮਧਾਰੀ ਇਲੈਵਨ ਅਤੇ ਇੰਡੀਅਨ ਆਇਲ ਦੀਆਂ ਟੀਮਾਂ 26 ਅਕਤੂਬਰ ਨੂੰ ਫਾਈਨਲ ਮੁਕਾਬਲੇ ਲਈ ਆਪਸ ਵਿੱਚ ਭਿੜਨਗੀਆਂ। ਪੰਜਾਬ ਨੈਸ਼ਨਲ ਬੈਂਕ ਦੀ ਟੀਮ ਦਾ ਮੁਕਾਬਲਾ 26 ਅਕਤੂਬਰ ਸ਼ਾਮ 4 ਵਜੇ ਬੀ ਪੀ ਸੀ ਐਲ ਨਾਲ ਹੋਵੇਗਾ ਜਦ ਕਿ ਨਾਮਧਾਰੀ ਇਲੈਵਨ ਦਾ ਮੁਕਾਬਲਾ ਸ਼ਾਮੀਂ 8 ਵਜੇ ਇੰਡੀਅਨ ਆਇਲ ਨਾਲ ਫਲੱਡ ਲਾਈਟਾਂ ਵਿੱਚ ਹੋਵੇਗਾ। ਇਹ ਚਾਰ ਟੀਮਾਂ ਲੀਗ ਅਧਾਰ ਤੇ ਅੱਜ ਤੀਕ ਹੋਏ ਮੈਚਾਂ ਵਿੱਚੋਂ ਜੇਤੂ ਰਹਿ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤੀਆਂ ਹਨ।
ਚੌਥੇ ਦਿਨ ਦਾ ਪਹਿਲਾ ਮੈਚ ਇੰਡੀਅਨ ਆਰਮੀ ਅਤੇ ਇੰਡੀਅਨ ਆਇਲ ਵਿਚਕਾਰ 3–3 ਗੋਲਾਂ ਨਾਲ ਬਰਾਬਰ ਰਿਹਾ। ਇੰਡੀਅਨ ਆਇਲ ਵੱਲੋਂ ਪਹਿਲਾ ਗੋਲ 40ਵੇਂ ਮਿੰਟ ਵਿੱਚ ਹਮਜ਼ਾ ਮੁਰਤਜਾ ਨੇ ਪੈਨਲਟੀ ਕਾਰਨਰ ਰਾਹੀਂ ਕੀਤਾ। ਇੰਡੀਅਨ ਆਰਮੀ ਦੇ ਚੰਦਨ ਨੇ 54ਵੇਂ ਮਿੰਟ ਪੈਨਲਟੀ ਕਾਰਨਰ ਰਾਹੀਂ ਗੋਲ ਦਾਗ ਕੇ ਟੀਮ ਨੂੰ ਬਰਾਬਰੀ ਤੇ ਲੈ ਆਂਦਾ ਅਤੇ ਇਸੇ ਖਿਡਾਰੀ ਨੇ 56ਵੇਂ ਮਿੰਟ ਵਿੱਚ ਇਕ ਹੋਰ ਗੋਲ ਕਰਕੇ ਆਪਣੇ ਟੀਮ ਨੂੰ ਇੰਡੀਅਨ ਆਇਲ ਤੇ ਚੜਤ ਕੀਤੀ। ਇੰਡੀਅਨ ਆਇਲ ਦੇ ਖਿਡਾਰੀ ਅਫਜ਼ਲ ਯੂਸਫ ਨੇ 58ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਆਪਣੀ ਟੀਮ ਨੂੰ ਫਿਰ ਬਰਾਬਰੀ ਤੇ ਲੈਆਂਦਾ। ਇੰਡੀਅਨ ਆਇਲ ਦੇ ਸੁਨੀਲ ਯਾਦਵ ਨੇ 62ਵੇਂ ਮਿੰਟ ਵਿੱਚ ਗੋਲ ਦਾਗ ਕੇ ਆਪਣੀ ਟੀਮ ਨੂੰ ਚੜਤ ਦਿਵਾਈ। ਪਰ ਇੰਡੀਅਨ ਆਰਮੀ ਦੇ ਮਿਲਨ ਨੇ 68ਵੇਂ ਮਿੰਟ ਵਿੱਚ ਗੋਲ ਕਰਕੇ ਦੋਹਾਂ ਟੀਮਾਂ ਨੂੰ ਬਰਾਬਰੀ ਤੇ ਲੈਆਂਦਾ।ਮੈਚ ਖਤਮ ਹੋਣ ਤੀਕ ਦੋਹਾਂ ਟੀਮਾਂ ਨੇ ਮੈਚ ਜਿੱਤਣ ਲਈ ਹਮਲਾਵਰ ਰੁਖ ਅਪਣਾਈ ਰੱਖਿਆ।
ਅ¤ਜ ਹੋਏ ਦੂਸਰੇ ਮੈਚ ਵਿੱਚ ਬੀ ਪੀ ਸੀ ਐਲ ਨੇ ਇੰਡੀਅਨ ਏਅਰ ਫੋਰਸ ਨੂੰ 3–2 ਦੇ ਫਰਕ ਨਾਲ ਹਰਾਇਆ। ਪਹਿਲਾ ਗੋਲ ਏਅਰ ਫੋਰਸ ਦੇ ਹਰਵੰਤ ਸਿੰਘ ਨੇ 9ਵੇਂ ਮਿੰਟ ਵਿ¤ਚ ਕੀਤਾ ਪਰ ਬੀ ਪੀ ਸੀ ਐਲ ਦੇ ਗੁਰਪ੍ਰੀਤ ਸਿੰਘ ਨੇ 22ਵੇਂ ਮਿੰਟ ਵਿੱਚ ਗੋਲ ਉਤਾਰ ਕੇ ਟੀਮ ਨੂੰ ਬਰਾਬਰੀ ਦਿਵਾਈ। 37ਵੇਂ ਮਿੰਟ ਵਿੱਚ ਬੀ ਪੀ ਸੀ ਐਲ ਦੇ ਹਰੀ ਪ੍ਰਸ਼ਾਦ ਨੇ ਗੋਲ ਕੀਤਾ ਜਦ ਕਿ ਏਅਰ ਫੋਰਸ ਦੇ ਵਰਿੰਦਰ ਨੇ 43ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਨੂੰ ਬਰਾਬਰੀ ਤੇ ਲੈਆਂਦਾ। ਗੁਰਪ੍ਰੀਤ ਸਿੰਘ ਨੇ ਮੈਚ ਦਾ ਦੂਸਰਾ ਗੋਲ 49ਵੇਂ ਮਿੰਟ ਵਿ¤ਚ ਕਰਕੇ ਟੀਮ ਨੂੰ 3–2 ਨਾਲ ਚੜਤ ਦਿਵਾਈ ਜੋ ਕਿ ਅਖੀਰਲਾ ਸਕੋਰ ਹੋ ਨਿਬੜਿਆ।
ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਮੁਨੀਸ਼ ਤਿਵਾੜੀ ਨੇ ਕਿਹਾ ਕਿ ਕੌਮੀ ਪੱਧਰ ਤੇ ਖੇਡ ਸਭਿਆਰ ਉਸਾਰਨ ਲਈ ਸਮਾਜ ਦੇ ਉਨ੍ਹਾਂ ਵਰਗਾਂ ਨੂੰ ਖੇਡ ਮੈਦਾਨਾਂ ’ਚ ਲਿਆਉਣ ਦੀ ਲੋੜ ਹੈ ਜਿਨ੍ਹਾਂ ਨੂੰ ਸਮਾਜ ਨੇ ਅਜੇ ਤੀਕ ਵਿਕਾਸ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਸਪੋਰਟਸ ਕੌਂਸਲ ਆਫ ਲੁਧਿਆਣਾ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ‘ਏ’ ਗਰੇਡ ਟੂਰਨਾਮੈਂਟ ਲੁਧਿਆਣਾ ਵਿੱਚ ਕਰਵਾ ਕੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੈਦਾਨ ਦੀ ਸਹੀ ਵਰਤੋਂ ਕੀਤੀ ਹੈ।ਸ਼੍ਰੀ ਤਿਵਾੜੀ ਨੇ ਆਖਿਆ ਕਿ ਉਨ੍ਹਾਂ ਕੌਮੀ ਪੱਧਰ ਤੇ ਹੋਣ ਵਾਲੇ ‘ਏ’ ਕਲਾਸ ਟੂਰਨਾਮੈਂਟਾਂ ਲਈ ਪੱਕੀ ਗਰਾਂਟ ਦਾ ਵੀ ਪ੍ਰਬੰਧ ਕਰਵਾਉਣ ਲਈ ਯਤਨ ਕਰਨਗੇ। ਸ਼੍ਰੀ ਤਿਵਾੜੀ ਨੂੰ ਇਸ ਮੌਕੇ ਸਪੋਰਟਸ ਕੌਂਸਲ ਆਫ ਲੁਧਿਆਣਾ ਦੇ ਸਰਪ੍ਰਸਤ ਪ੍ਰੋ: ਗੁਰਭੱਜਨ ਸਿੰਘ ਗਿੱਲ, ਪ੍ਰੋ: ਸੁਖਵੰਤ ਸਿੰਘ ਗਿੱਲ ਬਟਾਲਾ, ਸ: ਕੁਲਵੰਤ ਸਿੰਘ ਸੋਹਲ, ਸ: ਅਜੇ ਪਾਲ ਸਿੰਘ ਪੂਨੀਆਂ, ਸ: ਜੇ ਪੀ ਸਿੰਘ ਪੀ ਸੀ ਐਸ ਅਤੇ ਡਾ:ਦਰਸ਼ਨ ਬੜੀ ਨੇ ਸਨਮਾਨਿਤ ਕੀਤਾ। ਸ਼੍ਰੀ ਤਿਵਾੜੀ ਦੇ ਨਾਲ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਸ਼੍ਰੀ ਪਵਨ ਦੀਵਾਨ, ਸਾਬਕਾ ਕੌਂਸਲਰ ਸਤਵਿੰਦਰ ਸਿੰਘ ਜਵੱਦੀ ਅਤੇ ਸ਼੍ਰੀਮਤੀ ਅੰਮ੍ਰਿਤ ਵਰਸ਼ਾ ਰਾਮਪਾਲ, ਮੇਜਰ ਸਿੰਘ ਮੁੱਲਾਪੁਰ, ਗੁਰਸਿਮਰਨ ਸਿੰਘ ਮੰਡ ਨੇ ਵੀ ਟੂਰਨਾਮੈਂਟ ਦੀ ਰੌਣਕ ਵਧਾਈ।
ਦੂਸਰੇ ਮੈਚ ਦੇ ਮੁ¤ਖ ਮਹਿਮਾਨ ਵਜੋਂ ਸ: ਰਣਜੋਧ ਸਿੰਘ ਮੈਨੇਜਿੰਗ ਡਾਇਰੈਕਟਰ ਜੀ ਐਸ ਰੇਡੀਏਟਰਜ਼ ਪਹੁੰਚੇ। ਉਨ੍ਹਾਂ ਨੇ ਇਸ ਚੈਂਪੀਅਨਸ਼ਿਪ ਲਈ 25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਕ¤ਲ੍ਹ ਨੂੰ ਇਸ ਚੈਂਪੀਅਨਸ਼ਿਪ ਵਿੱਚ ਲੜਕੀਆਂ ਦੇ ਮੁਕਾਬਲੇ ਵੀ ਸ਼ੁਰੂ ਹੋ ਜਾਣਗੇ। ਸਪੋਰਟਸ ਕੌਂਸਲ ਆਫ ਲੁਧਿਆਣਾ ਦੇ ਪ੍ਰਧਾਨ ਸ: ਪ੍ਰਿਥੀਪਾਲ ਸਿੰਘ ਬਟਾਲਾ ਨੇ ਦੱਸਿਆ ਕਿ ਲੜਕੀਆਂ ਦੇ ਮੁਕਾਬਲਿਆਂ ਦਾ ਉਦਘਾਟਨ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਕਰਨਗੇ। ਉਦਘਾਟਨੀ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਮੰਤਰੀ ਸ: ਹੀਰਾ ਸਿੰਘ ਗਾਬੜੀਆ ਅਤੇ ਕੌਂਸਲਰ ਬੀਬੀ ਪਰਮਜੀਤ ਕੌਰ ਸ਼ਿਵਾਲਿਕ ਅਤੇ ਜਥੇਦਾਰ ਜਗਦੇਵ ਸਿੰਘ ਗੋਹੜਵੜੀਆ ਸ਼ਾਮਿਲ ਹੋਣਗੇ। ਕੱਲ੍ਹ ਸ਼ਾਮ 4 ਵਜੇ ਲੜਕੀਆਂ ਦਾ ਪਹਿਲਾ ਮੈਚ ਗਵਾਲੀਅਰ ਇਲੈਵਨ ਅਤੇ ਚੰਡੀਗੜ੍ਹ ਇਲੈਵਨ ਦੀਆਂ ਟੀਮਾਂ ਵਿਚਕਾਰ ਹੋਵੇਗਾ ਅਤੇ ਦੂਸਰਾ ਮੈਚ ਸੈਂਟਰਲ ਰੇਲਵੇ ਮੁੰਬਈ ਤੇ ਰੇਲ ਕੋਚ ਫੈਕਟਰੀ ਕਪੂਰਥਲਾ ਦਰਮਿਆਨ ਹੋਵੇਗਾ। ਫਲੱਡ ਲਾਈਟਾਂ ਵਿੱਚ ਹੋਣ ਵਾਲਾ ਲੜਕੀਆਂ ਦਾ ਇਹ ਪਹਿਲਾ ਮੈਚ ਹੋਵੇਗਾ।
ਇਸ ਮੌਕੇ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਵਿੱਚ ਹਾਕੀ ਦੇ ਉਲੰਪੀਅਨ ਰਮਨਦੀਪ ਸਿੰਘ ਗਰੇਵਾਲ, ਹਰਦੀਪ ਗਰੇਵਾਲ, ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੇਡ ਪੱਤਰਕਾਰ ਪ੍ਰਭਜੋਤ ਸਿੰਘ ਚੰਡੀਗੜ੍ਹ, ਹਰਿੰਦਰ ਸਿੰਘ ਭੁੱਲਰ ਹਾਕੀ ਕੋਚ, ਸ: ਹਰਪ੍ਰੀਤ ਸਿੰਘ ਸ਼ਿਵਾਲਿਕ, ਦਲਜੀਤ ਸਿੰਘ ਗਰੇਵਾਲ ਸਾਬਕਾ ਜਨਰਲ ਮੈਨੇਜਰ ਰੇਲ ਕੋਚ ਫੈਕਟਰੀ, ਕਪੂਰਥਲਾ, ਅੰਤਰਰਾਸ਼ਟਰੀ ਪੱਧਰ ਦੇ ਦੌੜਾਕ ਸ: ਹਰਭਜਨ ਸਿੰਘ ਗਰੇਵਾਲ ਡਾ: ਪਰਮਿੰਦਰ ਸਿੰਘ ਸਿੱਧੂ, ਸ: ਮਨਿੰਦਰ ਸਿੰਘ ਨੱਤ ਸਰਪੰਚ ਕਾਕੋਵਾਲ, ਡਾ: ਗੁਰਸ਼ਰਨ ਸਿੰਘ ਗਿੱਲ, ਸ: ਪਰਮਜੀਤ ਸਿੰਘ ਟੋਰਾਂਟੋ, ਸ: ਜਗਬੀਰ ਸਿੰਘ ਗਰੇਵਾਲ (ਹਾਕੀ ਖਿਡਾਰੀ), ਸ: ਜਗਤਾਰਨ ਸਿੰਘ ਸਿੱਧੂ ਟੋਰਾਂਟੋ, ਸ: ਭੁਪਿੰਦਰ ਸਿੰਘ ਡਿੰਪਲ, ਸ: ਸੁਖਵਿੰਦਰ ਸਿੰਘ ਘੋਨਾ, ਗੁਰਪ੍ਰੀਤ ਸਿੰਘ, ਡਾ: ਸੁਰਿੰਦਰ ਸਿੰਘ ਸੰਧੂ, ਸ: ਦਵਿੰਦਰ ਸਿੰਘ ਕਹਿਲ, ਮਾਸਟਰ ਕਮਿੱਕਰ ਸਿੰਘ, ਤੇਜਾ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ, ਸ: ਭੁਪਿੰਦਰ ਸਿੰਘ ਭਿੰਦਾ ਕੌਂਸਲਰ, ਇੰਦਰਮੋਹਨ ਸਿੰਘ ਕਾਦੀਆਂ, ਹਰਮੀਤ ਸਿੰਘ, ਪਵਿੱਤਰ ਸਿੰਘ ਗਰੇਵਾਲ, ਪ੍ਰਭਜੋਤ ਸਿੰਘ ਧਾਲੀਵਾਲ ਸੀਨੀਅਰ ਅਕਾਲੀ ਆਗੂ, ਰਵਿੰਦਰ ਰੰਗੂਵਾਲ, ਗੁਰਪ੍ਰੀਤ ਸਿੰਘ, ਅਨਿਲ ਪ੍ਰਭਾਤ, ਲਖਵਿੰਦਰ, ਤੇਜਦੀਪ ਭੱਲਾ, ਰਮਿੰਦਰਪਾਲ ਸਿੰਘ ਗਰੇਵਾਲ, ਕੁਲਵਿੰਦਰ ਸਿੰਘ, ਸੁਖਪਾਲ ਸਿੰਘ ਗਰੇਵਾਲ ਅੰਤਰਰਾਸ਼ਟਰੀ ਹਾਕੀ ਖਿਡਾਰੀ, ਬਿੱਟੂ ਗਰੇਵਾਲ, ਤੇਜਿੰਦਰ ਕਾਕਾ, ਸੁਰਿੰਦਰ ਸਿੰਘ, ਰਣਜੀਤ ਸਿੰਘ ਕਾਕਾ, ਕੁਲਵਿੰਦਰ ਰਾਜਨ, ਅਨਿਲ ਸ਼ਰਮਾ, ਆਦਿ ਪ੍ਰਮੁੱਖ ਵਿਅਕਤੀ ਹਾਜ਼ਰ ਸਨ।