ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਿਤ ਅੰਤਰ ਕਾਲਜ ਯੁਵਕ ਮੇਲੇ ਦੇ ਚੌਥੇ ਦਿਨ ਕੁਇਜ਼ ਅਤੇ ਥੀਏਟਰ ਆਦਿ ਮੁਕਾਬਲੇ ਹੋਏ। ਇਸ ਮੌਕੇ ਡਾ: ਏ ਐਮ ਨਰੂਲਾ, ਜ਼ੋਨਲ ਪ੍ਰੋਜੈਕਟ ਡਾਇਰੈਕਟਰ, ਭਾਰਤੀ ਖੇਤੀ ਖੋਜ ਪ੍ਰੀਸ਼ਦ, ਜ਼ੋਨ-1 ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਸਫ਼ਲਤਾ ਦੀਆਂ ਸਿਖ਼ਰਾਂ ਨੂੰ ਛੋਹਣ ਲਈ ਸੁਹਜਵਾਦੀ ਬਣਨ ਦੇ ਨਾਲ ਨਾਲ ਆਪਣੇ ਅੰਦਰ ਕਲਾਤਮਕ ਅਤੇ ਉਸਾਰੂ ਰੁਚੀਆਂ ਪੈਦਾ ਕਰਨ ਦੀ ਲੋੜ ਹੈ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ ਕਿ ਆਤਮ ਵ੍ਯਿਸ਼ਵਾਸ, ਦ੍ਰਿੜ ਇਰਾਦੇ ਅਤੇ ਬੁ¦ਦ ਹੌਂਸਲਿਆਂ ਨਾਲ ਯੁਵਕ ਮੇਲਿਆਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਸ਼ਾਮ ਦੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਜਤਿੰਦਰਪਾਲ ਸਿੰਘ, ਸਹਾਇਕ ਕਮਿਸ਼ਨਰ, ਲੁਧਿਆਣਾ ਨੇ ਯੁਵਕ ਮੇਲੇ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਦੀ ਕਲਾ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਆਪਣੇ ਮਹਾਨ ਸਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਡਾ: ਦਵਿੰਦਰ ਸਿੰਘ ਚੀਮਾ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਯੁਵਕ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਮੇਲਿਆਂ ਰਾਹੀਂ ਸਾਨੂੰ ਪੰਜਾਬ ਦੇ ਨਾਲ ਨਾਲ ਹੋਰਨਾਂ ਰਾਜਾਂ ਦੇ ਸਭਿਆਚਾਰ ਦੀ ਝਾਕੀ ਵੀ ਵੇਖਣ ਨੂੰ ਮਿਲਦੀ ਹੈ। ਇਸ ਮੌਕੇ ਸ਼ਬਦ ਗਾਇਣ (ਸੋਲੋ, ਗਰੁੱਪ), ਕੁਇਜ਼, ਇਕ ਅੰਗੀ ਨਾਟਕ, ਮਾਈਮ ਅਤੇ ਮਮਿੱਕਰੀ ਆਦਿ ਮੁਕਾਬਲੇ ਹੋਏ, ਜਿਨ੍ਹਾਂ ਵਿਚੋਂ ਇੰਡੀਅਨ ਗਰੁੱਪ ਸੌਂਗ ਮੁਕਾਬਲਿਆਂ ਵਿਚੋਂ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਪਹਿਲੇ ਸਥਾਨ, ਹੋਮ ਸਾਇੰਸ ਕਾਲਜ ਦੂਜੇ ਸਥਾਨ ਅਤੇ ਬੇਸਿਕ ਸਾਇੰਸਜ਼ ਅਤੇ ਹਿਊਮੈਨੀਜ਼ ਕਾਲਜ ਤੀਜੇ ਸਥਾਨ ਤੇ ਰਿਹਾ। ਵੈਸਟਰਨ ਗਰੁੱਪ ਸੌਂਗ ਮੁਕਾਬਲਿਆਂ ਵਿੱਚ ਹੋਮ ਸਾਇੰਸ ਕਾਲਜ ਪਹਿਲੇ ਸਥਾਨ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੂਜੇ ਸਥਾਨ ਅਤੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਤੀਜੇ ਸਥਾਨ ਤੇ ਰਿਹਾ। ਵੈਸਟਰਨ ਸੋਲੋ ਮੁਕਾਬਲਿਆਂ ਵਿੱਚ ਹਰਮਨ ਮਹਿਤਾ (ਖੇਤੀਬਾੜ ਕਾਲਜ) ਪਹਿਲੇ ਸਥਾਨ, ਜਸਰਿਮਾਨ ਸਿੰਘ (ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ) ਦੂਜੇ ਸਥਾਨ ਅਤੇ ਮਨਕਿਰਨ ਕੌਰ (ਹੋਮ ਸਾਇੰਸ ਕਾਲਜ) ਤੀਜੇ ਸਥਾਨ ਤੇ ਰਹੇ। ਲਾਈਟ ਵੋਕਲ ਸੋਲੋ ਮੁਕਾਬਲਿਆਂ ਵਿੱਚ ਸੁਨੰਦਾ (ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ) ਪਹਿਲੇ ਸਥਾਨ, ਯੋਗਰਾਜ ਸਿੰਘ ( ਖੇਤੀਬਾੜੀ ਕਾਲਜ) ਦੂਜੇ ਸਥਾਨ ਅਤੇ ਰਮਨੀਕ ਸਿੰਘ (ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ) ਤੀਜੇ ਸਥਾਨ ਤੇ ਰਹੇ। ਕੁਇਜ਼ ਮੁਕਾਬਲਿਆਂ ਵਿੱਚ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਪਹਿਲੇ ਸਥਾਨ, ਖੇਤੀਬਾੜੀ ਕਾਲਜ ਦੂਜੇ ਸਥਾਨ ਅਤੇ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਤੀਜੇ ਸਥਾਨ ਤੇ ਰਹੇ। ਸ਼ਬਦ ਗਾਇਣ (ਸੋਲੋ) ਮੁਕਾਬਲਿਆਂ ਵਿੱਚ ਬਲਜੀਤ ਕੌਰ (ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ) ਪਹਿਲੇ ਸਥਾਨ, ਹਰਮਨਪ੍ਰੀਤ ਕੌਰ (ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ) ਦੂਜੇ ਸਥਾਨ ਅਤੇ ਸੁਮੀਤਾ ਭੱਲਾ (ਹੋਮ ਸਾਇੰਸ ਕਾਲਜ) ਤੀਜੇ ਸਥਾਨ ਤੇ ਰਹੇ। ਸ਼ਬਦ ਗਾਇਣ (ਗਰੁੱਪ) ਮੁਕਾਬਲਿਆਂ ਵਿੱਚ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਪਹਿਲੇ ਸਥਾਨ, ਹੋਮ ਸਾਇੰਸ ਕਾਲਜ ਦੂਜੇ ਸਥਾਨ ਅਤੇ ਖੇਤੀਬਾੜੀ ਕਾਲਜ ਤੀਜੇ ਸਥਾਨ ਤੇ ਰਹੇ।
ਪੀ ਏ ਯੂ ਦੇ ਅੰਤਰ ਕਾਲਜ ਯੁਵਕ ਮੇਲੇ ਦੇ ਚੌਥੇ ਦਿਨ ਕੁਇਜ਼ ਅਤੇ ਥੀਏਟਰ ਮੁਕਾਬਲੇ ਹੋਏ
This entry was posted in ਖੇਤੀਬਾੜੀ.