ਪੈਰਿਸ,(ਸੁਖਵੀਰ ਸਿੰਘ ਸੰਧੂ)- ਇਥੇ ਦੇ ਜਾਰਦਨ ਦਾ ਪਲਾਂਟ ਨਾਂ ਦੇ ਪਾਰਕ ਵਿੱਚ ਦਰੱਖਤਾਂ ਅਤੇ ਫੁੱਲ ਬੂਟਿਆ ਨਾਲ ਭਰੇ 800 ਮੀਟਰ ਦੇ ਘੇਰੇ ਵਿੱਚ ਡਾਇਨਾਸੋਰ ਦੀ ਜਿੰਦਗੀ ਵਾਰੇ ਚਾਨਣਾ ਪਾਉਦੀ ਨੁਮਾਇਸ਼ ਲੱਗ ਰਹੀ ਹੈ।ਜਿਸ ਵਿੱਚ ਤਿੰਨ ਮੀਟਰ ਉਚੇ ਅਤੇ ਅਠਾਰਾਂ ਮੀਟਰ ਲੰਬੇ ਇੱਕ ਡਾਇਨਾਸੋਰ ਦਾ ਪਿੰਜ਼ਰ ਵੀ ਪ੍ਰਦਰਸ਼ਨ ਕੀਤਾ ਜਾਵੇਗਾ।ਜਿਹੜਾ ਕਿ ਲੋਕਾਂ ਨੂੰ ਵੇਖਣ ਲਈ ਪਹਿਲੀਵਾਰ ਪੇਸ਼ ਕੀਤਾ ਜਾ ਰਿਹਾ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਨੁਮਾਇਸ਼ 24 ਅਕਤੂਬਰ 2012 ਤੋਂ ਲੈ ਕੇ 13 ਮਈ 2013 ਤੱਕ ਲੱਗੇਗੀ।ਜਿਸ ਦੀ ਦਾਖਲਾ ਫੀਸ 7 ੲੈਰੋ ਤੋਂ ਲੈ ਕੇ 9 ੲੈਰੋ ਤੱਕ ਹੈ। ਖੁਲਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮੀ 6 ਵਜ਼ੇ ਤੱਕ ਦਾ ਹੈ। ਇਸ ਦੇ ਨੇੜਲੇ ਮੈਟਰੋ ਦੇ ਸ਼ਟੇਸ਼ਨ ਦਾ ਨਾਮ ਜੇਜਿਉ ਹੈ।