ਨਵੀਂ ਦਿੱਲੀ- ਰੇਲ ਵਿਭਾਗ ਨੇ ਪਹਿਲੀ ਦਸੰਬਰ ਤੋਂ ਕਿਸੇ ਵੀ ਕਲਾਸ ਵਿੱਚ ਰੀਜਰਵ ਟਿਕਟ ਤੇ ਯਾਤਰਾ ਕਰਦੇ ਸਮੇਂ ਪਛਾਣ ਪੱਤਰ ਵਿਖਾਉਣਾ ਜਰੂਰੀ ਹੋਵੇਗਾ। ਟਿਕਟ ਭਾਂਵੇ ਇੰਟਰਨੈਟ ਦੁਆਰਾ ਬੁਕ ਕਰਾਇਆ ਹੋਵੇ ਜਾਂ ਟਿਕਟ ਖਿੜਕੀ ਤੋਂ,ਬਿਨਾਂ ਪਛਾਣ ਪੱਤਰ ਤੋਂ ਕੋਈ ਵੀ ਯਾਤਰਾ ਨਹੀਂ ਕਰ ਸਕੇਗਾ। ਹੁਣ ਸਿਰਫ਼ ਤਤਕਾਲ, ਈ – ਟਿਕਟ ਅਤੇ ਏਸੀ ਵਿੱਚ ਯਾਤਰਾ ਕਰਨ ਵਾਲਿਆਂ ਨੂੰ ਹੀ ਆਪਣੀ ਆਈਡੀ ਵਿਖਾਉਣੀ ਪੈਂਦੀ ਹੈ।
ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਇਹ ਫੈਸਲਾ ਰੀਜਰਵੇਸ਼ਨ ਵਿਵਸਥਾ ਦੇ ਦੁਰਉਪਯੋਗ ਨੂੰ ਰੋਕਣ ਵਾਸਤੇ ਕੀਤਾ ਗਿਆ ਹੈ। ਇਸ ਨਾਲ ਦਲਾਲਾਂ ਦੀਆਂ ਗਤੀਵਿਧੀਆਂ ਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ। ਪਛਾਣ –ਪੱਤਰ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਵੋਟਰ ਆਈ ਕਾਰਡ,ਪੈਨ ਕਾਰਡ,ਡਰਾਈਵਿੰਗ ਲਾਈਸੰਸ,ਪਾਸਪੋਰਟ, ਕੇਂਦਰ ਅਤੇ ਰਾਜ ਸਰਕਾਰਾਂ ਤੋਂ ਜਾਰੀ ਪੰਜ ਤਰ੍ਹਾਂ ਦੇ ਪਛਾਣ-ਪੱਤਰ, ਬੈਂਕ ਪਾਸਬੁੱਕ,ਸਟੂਡੈਂਟ ਕਾਰਡ,ਫੋਟੋ ਸਮੇਤ ਬੈਂਕ ਕਰੈਡਿਟ ਕਾਰਡ, ਪੈਨ ਕਾਰਡ ਜਾਂ ਪੰਚਾਇਤ, ਨਗਰ ਪਾਲਿਕਾ, ਜਿਲ੍ਹਾ ਪ੍ਰਸ਼ਾਸਨ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਰਵਜਨਿਕ ਉਪਕਰਮਾਂ ਦੁਆਰਾ ਜਾਰੀ ਫੋਟੋ ਆਈ ਕਾਰਡ ਵੀ ਸ਼ਾਮਿਲ ਹਨ।