ਲੁਧਿਆਣਾ, (ਮਨਜਿੰਦਰ ਸਿੰਘ ਧਨੋਆ): ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਉ¤ਘੇ ਪੰਜਾਬੀ ਸ਼ਾਇਰ ਸ. ਅਮਰੀਕ ਸਿੰਘ ਪੂੰਨੀ ਜੀ ਦੀ ਯਾਦ ਵਿਚ ਕਰਵਾਏ ਰਾਜ ਪੱਧਰੀ ਪੰਜਾਬੀ ਗ਼ਜ਼ਲ ਗਾਇਕੀ ਮੁਕਾਬਲਿਆਂ ਦੀ ਪ੍ਰਧਾਨਗੀ ਕਰਦਿਆਂ ਉਸਤਾਦ ਗ਼ਜ਼ਲ ਅਤੇ ਸੂਫ਼ੀ ਗਾਇਕ ਉਸਤਾਦ ਜਨਾਬ ਬਰਕਤ ਸਿੱਧੂ ਨੇ ਕਿਹਾ ਹੈ ਕਿ ਪੰਜਾਬੀ ਸੰਗੀਤ ਦੀ ਖੂਬਸੂਰਤੀ ਅਤੇ ਕੋਮਲਤਾ ਨੂੰ ਬਚਾਉਣ ਲਈ ਸਾਹਿਤ ਸੰਸਥਾਵਾਂ, ਸਮਾਜ ਦੇ ਜ਼ਿੰਮੇਂਵਾਰ ਵਿਅਕਤੀਆਂ, ਸਭਿਆਚਾਰ ਨਾਲ ਸਬੰਧਿਤ ਸਰਕਾਰੀ ਅਦਾਰਿਆਂ ਅਤੇ ਵਿਦਿਅਕ ਸੰਸਥਾਵਾਂ ਨੂੰ ਰਲ ਕੇ ਸਾਂਝਾ ਹੰਭਲਾ ਕਾਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਅਸ਼ਲੀਲਤਾ ਅਤੇ ਮਾਰੋਮਾਰ ਵਾਲਾ ਜੋ ਸੌਦਾ ਪਰੋਸਿਆ ਜਾ ਰਿਹਾ ਹੈ, ਇਹ ਸੰਗੀਤ ਨਹੀਂ, ਸਗੋਂ ਨੀਮ ਜ਼ਹਿਰ ਹੈ ਜੋ ਪੰਜਾਬ ਦੀ ਸਭਿਆਚਾਰਕ ਨਸਲਕੁਸ਼ੀ ਲਈ ਜ਼ਿੰਮੇਂਵਾਰ ਬਣੇਗਾ। ਸ੍ਰੀ ਸਿੱਧੂ ਨੇ ਆਖਿਆ ਕਿ ਅਸੀਂ ਤਾਂ ਫ਼ਕੀਰੀ ਵਿਚ ਵੀ ਸੁਰ-ਸ਼ਬਦ ਤੇ ਸਲੀਕੇ ਦਾ ਸਾਥ ਨਹੀਂ ਛੱਡਿਆ ਪਰ ਵਪਾਰਕ ਯੁੱਗ ਦੀ ਚਕਾਚੌਂਧ ਨੇ ਸਾਡੇ ਕਈ ਚੰਗੇ ਗਾਇਕਾਂ ਨੂੰ ਵੀ ਕੁਰਾਹੇ ਪਾ ਦਿੱਤਾ ਹੈ। ਇਹ ਵਰਤਾਰਾ ਸੁਗਮ ਸੰਗੀਤ ਲਈ ਘਾਤਕ ਹੈ। ਸ੍ਰੀ ਬਰਕਤ ਸਿੱਧੂ ਨੇ ਇਸ ਮੌਕੇ ਸਾਈਂ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਹੋਰ ਸੂਫ਼ੀ ਸ਼ਾਇਰਾਂ ਤੋਂ ਇਲਾਵਾ ਭਰੂਣ ਹੱਤਿਆ ਦੇ ਖ਼ਿਲਾਫ਼ ਗੀਤ ‘ਲੋਰੀ’ ਵੀ ਗਾ ਕੇ ਸੁਣਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਸ. ਅਮਰੀਕ ਸਿੰਘ ਪੂੰਨੀ ਦੀ ਅਗਵਾਈ ਹੇਠ ਅਕਾਡਮੀ ਨੇ ਲਗਾਤਾਰ 6 ਸਾਲ ਵਿਕਾਸ ਦੀਆਂ ਪੁਲਾਂਘਾਂ ਪੁੱਟੀਆਂ। ਉਨ੍ਹਾਂ ਦੀ ਸ਼ਾਇਰੀ ਅਤੇ ਜ਼ਿੰਦਗੀ ਪੰਜਾਬ ਲਈ ਸਮਰਪਿਤ ਸੀ। ਉਨ੍ਹਾਂ ਆਖਿਆ ਕਿ ਰਬਾਬ ਤੇ ਕਿਤਾਬ ਦੀ ਸਰਦਾਰੀ ਹੋਣ ਤੇ ਹੀ ਪੰਜਾਬੀਆਂ ਨੂੰ ਤਸੱਲੀ ਮਹਿਸੂਸ ਕਰਨੀ ਚਾਹੀਦੀ ਹੈ। ਢੋਲ ਦੀ ਅੰਤਰਰਾਸ਼ਟਰੀ ਪ੍ਰਵਾਨਗੀ, ਸ਼ੋਰ ਨੂੰ ਪ੍ਰਵਾਨਗੀ ਹੈ ਜਦ ਕਿ ਪੰਜਾਬੀ ਸੰਗੀਤ ਰੂਹ ਦਾ ਅਨੁਵਾਦ ਹੋਣ ਕਰਕੇ ਕੋਮਲ ਹਿਰਦਿਆਂ ਦੀਆਂ ਤਰਜ਼ਾਂ ਛੇੜਨ ਵਾਲਾ ਰਬਾਬੀ ਸੰਗੀਤ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਭਵਿੱਖ ’ਚ ਵੀ ਜਾਰੀ ਰੱਖੇ ਜਾਣਗੇ। ਸ. ਅਮਰੀਕ ਸਿੰਘ ਪੂੰਨੀ ਯਾਦਗਾਰੀ ਪੰਜਾਬੀ ਗ਼ਜ਼ਲ ਗਾਇਕੀ ਮੁਕਾਬਲਿਆਂ ਦੇ ਕਨਵੀਨਰ ਸ. ਮਨਜਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਮਾਸਟਰ ਤਾਰਾ ਸਿੰਘ ਕਾਲਜ ਫ਼ਾਰ ਵਿਮੈਨ ਲੁਧਿਆਣਾ ਟੀਮ ਪਹਿਲੇ ਸਥਾਨ ’ਤੇ ਰਹੀ। ਇਸ ਕਾਲਜ ਦੀ ਜਗਜੀਤ ਕੌਰ ਨੂੰ ਪਹਿਲਾ ਅਤੇ ਅਮਨਦੀਪ ਕੌਰ ਨੂੰ ਦੂਜਾ ਸਥਾਨ ਹਾਸਲ ਹੋਇਆ। ਗੌਰਮਿੰਟ ਕਾਲਜ ਲੁਧਿਆਣਾ ਦਾ ਕੁਲਦੀਪ ਕੁਮਾਰ ਤੀਜੇ ਸਥਾਨ ਤੇ ਰਿਹਾ। ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੀ ਗੁਰਜੀਤ ਕੌਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਨਮੋਲਪ੍ਰੀਤ ਸਿੰਘ ਨੂੰ ਹੌਂਸਲਾ ਵਧਾਊ ਪੁਰਸਕਾਰ ਦਿੱਤਾ ਗਿਆ। ਇਨ੍ਹਾਂ ਮੁਕਾਬਲਿਆਂ ’ਚ ਪੰਜਾਬ ਭਰ ’ਚੋਂ 10 ਕਾਲਜਾਂ ਨੇ ਭਾਗ ਲਿਆ। ਆਏ ਮਹਿਮਾਨਾਂ ਅਤੇ ਵਿਦਿਆਰਥੀ ਕਲਾਕਾਰਾਂ ਦਾ ਸੁਆਗਤ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਅਤੇ ਤ੍ਰੈਲੋਚਨ ਲੋਚੀ ਨੇ ਕੀਤਾ ਜਦ ਕਿ ਧੰਨਵਾਦ ਦੇ ਸ਼ਬਦ ਸ੍ਰੀਮਤੀ ਗੁਰਚਰਨ ਕੌਰ ਕੋਚਰ ਨੇ ਕਹੇ। ਇਨਾਮਾਂ ਦੀ ਵੰਡ ਸ੍ਰੀ ਬਰਕਤ ਸਿੱਧੂ ਨੇ ਕੀਤੀ। ਉ¤ਘੇ ਸੰਗੀਤਕਾਰ ਦਿਲਜੀਤ ਕੈਸ (ਜਗਰਾਉਂ), ਆਰੁਤੀ ਸੂਦ (ਲੁਧਿਆਣਾ) ਅਤੇ ਸ੍ਰੀ ਜੌਏ ਅਤੁਲ (ਸੁਪਰਟਰੈਕ ਸਟੁਡੀਓ) ਨੇ ਨਿਰਣਾਇਕ ਵਜੋਂ ਭੂਮਿਕਾ ਨਿਭਾਈ।)
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਮੈਂਬਰ ਸ. ਪ੍ਰੀਤਮ ਸਿੰਘ ਪੰਧੇਰ, ਤਰਸੇਮ ਨੂਰ, ਤਰਲੋਚਨ ਸਿੰਘ ਨਾਟਕਕਾਰ, ਸ੍ਰੀਮਤੀ ਇੰਦਰਜੀਤਪਾਲ ਕੌਰ, ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰਿੰ. ਪ੍ਰੇਮ ਸਿੰਘ ਬਜਾਜ, ਪ੍ਰੋ. ਕਿਸ਼ਨ ਸਿੰਘ, ਸ. ਹਰਕੇਸ਼ ਸਿੰਘ ਕਹਿਲ, ਭਗਵਾਨ ਢਿੱਲੋਂ, ਦੇਵਿੰਦਰ ਮੋਹਨ ਸਿੰਘ, ਗਿੱਲ ਸੁਰਜੀਤ, ਸ. ਉਜਾਗਰ ਸਿੰਘ ਕੰਵਲ, ਸਤੀਸ਼ ਗੁਲਾਟੀ, ਪ੍ਰੋ. ਕਰਮ ਸਿੰਘ ਸੰਧੂ ਜਗਰਾਉਂ, ਜਨਮੇਜਾ ਸਿੰਘ ਜੌਹਲ, ਰਵਿੰਦਰ ਰਵੀ, ਅਕਾਡਮੀ ਦੇ ਸਰਪ੍ਰਸਤ ਸ. ਹਕੀਕਤ ਸਿੰਘ ਮਾਂਗਟ, ਸ੍ਰੀਮਤੀ ਜਸਵਿੰਦਰ ਕੌਰ ਗਿੱਲ, ਰਵਿੰਦਰ ਰੰਗੂਵਾਲ, ਉ¤ਘੇ ਲੇਖਕ ਤਰਲੋਚਨ ਝਾਂਡੇ, ਰੂਪ ਨਿਮਾਣਾ, ਸ. ਬਲਕੌਰ ਸਿੰਘ ਗਿੱਲ ਸਾਬਕਾ ਡੀ.ਟੀ.ਓ. ਸਮੇਤ ਪੰਜਾਬ ਭਰ ਤੋਂ ਆਏ ਅਧਿਆਪਕ ਹਾਜ਼ਰ ਸਨ।