ਪੈਰਿਸ, (ਸੁਖਵੀਰ ਸਿੰਘ ਸੰਧੂ) ਕੱਲ ਸਵੇਰੇ 5 ਵਜੇ ਦੇ ਕਰੀਬ ਫਰਾਂਸ ਦੇ ਸਰਜ਼ੀ ਇਲਾਕੇ ਵਿੱਚ ਰਹਿੰਦੀ ਇੱਕ ਗਰਭਪਤੀ ਔਰਤ ਜਦੋਂ ਆਪਣੇ ਪਤੀ ਨਾਲ ਚੈਕ ਅੱਪ ਕਰਾਉਣ ਲਈ ਮੈਟਰੋ ਫੜ ਕੇ ਹਸਪਤਾਲ ਜਾਣ ਲੱਗੀ ਤਾਂ ਡੱਬੇ ਵਿੱਚ ਹੀ ਜੰਮਣ ਪੀੜਾਂ ਸ਼ੁਰੁ ਹੋ ਗਈਆਂ।ਉਸ ਦਾ ਪਤੀ ਘਬਰਾ ਗਿਆ ਤੇ ਮੈਟਰੋ ਦੇ ਡਰਾਇਵਰ ਨੂੰ ਉਚੀ ਉਚੀ ਅਵਾਜ਼ ਵਿੱਚ ਕਹਿਣ ਲੱਗਿਆ ਰੋਕੋ ਰੋਕੋ ਮੇਰੀ ਵਾਈਫ ਦੇ ਬੱਚਾ ਹੋ ਰਿਹਾ ਹੈ।ਇਤਨੇ ਵਕਤ ਨੂੰ ਡੱਬੇ ਵਿੱਚ ਸਵਾਰ ਦੋ ਯਾਤਰੀ ਔਰਤਾਂ ਨੇ ਆਕੇ ਉਸ ਦੀ ਮੱਦਦ ਕਰਨੀ ਸ਼ੁਰੂ ਕਰ ਦਿੱਤੀ, ਤੇ ਬੱਚੇ ਦੀ ਪਦਾਇਸ਼ ਸਹੀ ਸਲਾਮਤ ਹੋ ਗਈ। ਦਸ ਮਿੰਟ ਬਾਅਦ ਫਸਟ ਏਡ ਤੇ ਐਬੂਲੈਂਸ ਵਾਲੇ ਵੀ ਆ ਗਏ।ਜਿਹਨਾਂ ਨੇ ਮਾਂ ਅਤੇ ਬੱਚੇ ਨੂੰ ਸਹੀ ਸਲਾਮਤ ਨੇੜਲੇ ਹਸਪਤਾਲ ਵਿੱਚ ਪਹੁੰਚਾ ਦਿੱਤਾ।ਹੁਣ ਮਾਂ ਅਤੇ ਬੱਚਾ ਜਿਹੜਾ ਲੜਕਾ ਸੀ, ਬਿਲਕੁਲ ਠੀਕ ਠਾਕ ਹਨ।ਇਥੇ ਇਹ ਵੀ ਯਿਕਰ ਯੋਗ ਹੈ ਕਿ ਫਰਾਂਸ ਦੇ ਟਰਾਂਸਪੋਰਟ ਦੇ ਸਿੰਡੀਕੇਟ ਮਹਿਕਮੇ ਨੇ ਬੱਚੇ ਨੂੰ ਬਾਲਗ ਹੋਣ ਤੱਕ ਇੱਕ ਗਿਫਟ ਦੇ ਤੌਰ ਤੇ ਮੈਟਰੋ ਦਾ ਪਾਸ ਮੁਫਤ ਦੇਣ ਦਾ ਫੈਸਲਾ ਕੀਤਾ ਹੈ।