ਵਾਸ਼ਿੰਗਟਨ- ਬਰਾਕ ਓਬਾਮਾ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ 270 ਤੋਂ ਵੱਧ ਇਲੈਕਟੋਰਲ ਵੋਟ ਪ੍ਰਾਪਤ ਕਰਕੇ ਇਹ ਚੋਣ ਦਰਜ ਕਰਵਾਈ। ਉਨ੍ਹਾਂ ਦੇ ਵਿਰੋਧੀ ਮਿਟ ਰੋਮਨੀ 203 ਇਲੈਕਟਰੋਲ ਵੋਟ ਹੀ ਜਿੱਤ ਸਕੇ।
ਓਬਾਮਾ ਦੇ ਓਹਾਇਓ ਸਟੇਟ ਜਿੱਤਦਿਆਂ ਹੀ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਦਾ ਐਲਾਨ ਕਰ ਦਿੱਤਾ ਗਿਆ। ਓਬਾਮਾ ਨੇ ਟਵਿਟਰ ਤੇ ਜਿੱਤ ਦਾ ਦਾਅਵਾ ਕਰਦੇ ਹੋਏ ਆਪਣੇ ਸਮਰਥੱਕਾਂ ਦਾ ਧੰਨਵਾਦ ਕੀਤਾ। ਗਵਰਨਰ ਰੋਮਨੀ ਪਾਪੂਲਰ ਵੋਟਾਂ ਵਿੱਚ ਓਬਾਮਾ ਤੋਨ ਜਿਆਦਾ ਪਿੱਛੇ ਨਹੀਂ ਹਨ। ਓਬਾਮਾ ਦੀ ਜਿੱਤ ਵਿੱਚ ਲੈਟਿਨ ਵੋਟਾਂ ਨੇ ਅਹਿਮ ਰੋਲ ਅਦਾ ਕੀਤਾ ਹੈ। ਰਾਸ਼ਟਰਪਤੀ ਬਣਨ ਲਈ 270 ਇਲੈਕਟਰੋਲ ਪ੍ਰਾਪਤ ਕਰਨਾ ਜਰੂਰੀ ਸੀ।