ਅਹਿਮਦਾਬਾਦ- ਗੁਜਰਾਤ ਕਾਂਗਰਸ ਦੇ ਸੂਬਾ ਪ੍ਰਧਾਨ ਅਰਜਨ ਮੋਢਵਾਡਿਆ ਨੇ ਮੁੱਖਮੰਤਰੀ ਮੋਦੀ ਨੂੰ ਬਾਂਦਰ ਤੱਕ ਕਹਿ ਦਿੱਤਾ। ਉਨ੍ਹਾਂ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਬਾਂਦਰ ਕਦੇ ਵੀ ਸ਼ੇਰ ਨਹੀਂ ਬਣ ਸਕਦਾ। ਮੋਢਵਾਡਿਆ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਸ਼ੇਰ ਦੱਸਿਆ।
ਮੋਦੀ ਨੂੰ ਅਸਿੱਧੇ ਤੌਰ ਤੇ ਦੂਸਰੀ ਵਾਰ ਬਾਂਦਰ ਦੀ ਉਪਾਧੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਹਿਲਾ ਆਯੋਗ ਦੀ ਪ੍ਰਧਾਨ ਬਰਖਾ ਸਿੰਘ ਨੇ ਵੀ ਸੰਕੇਤਿਕ ਭਾਸ਼ਾ ਵਿੱਚ ਨਰੇਂਦਰ ਮੋਦੀ ਦੀ ਬਾਂਦਰ ਨਾਲ ਤੁਲਨਾ ਕਰਦੇ ਹੋਏ ਕਿਹਾ ਸੀ, ‘ਬਾਂਦਰ ਕੀ ਜਾਣੇ ਅਦਰੱਕ ਦਾ ਸਵਾਦ’।
ਜੂਨਾਗੜ੍ਹ ਵਿੱਚ ਇੱਕ ਚੋਣ ਸੱਭਾ ਵਿੱਚ ਮੋਦੀ ਦਾ ਨਾਂ ਲਏ ਬਗੈਰ ਮੋਢਵਾਡਿਆ ਨੇ ਕਿਹਾ, ‘ਕੁਝ ਲੋਕਾਂ ਨੂੰ ਕੁੱਤੇ ਨੇ ਕੱਟ ਲਿਆ ਹੈ ਜੋ ਸਦਾ ਮਨਮੋਹਨ ਸਿੰਘ ਦਾ ਨਾਂ ਲੈਂਦੇ ਰਹਿੰਦੇ ਹਨ। ਅਜਿਹੇ ਲੋਕ ਦੇਸ਼ ਦਾ ਪ੍ਰਧਾਨਮੰਤਰੀ ਬਣਨ ਦੇ ਸੁਫਨੇ ਲੈਣ ਲਗੇ ਹਨ। ਬਾਂਦਰ ਦਰੱਖਤ ਤੇ ਚੜ੍ਹ ਕੇ ਸ਼ੇਰ ਨੂੰ ਚੁਣੌਤੀ ਦਿੰਦਾ ਹੈ, ਪਰ ਸ਼ੇਰ ਰੁੱਖ ਤੇ ਨਹੀਂ ਚੜ੍ਹ ਸਕਦਾ। ਇੱਕ ਨਾਂ ਇੱਕ ਦਿਨ ਬਾਂਦਰ ਨੂੰ ਹੀ ਥੱਲੇ ਉਤਰਨਾ ਪੈਂਦਾ ਹੈ।’
ਉਨ੍ਹਾਂ ਨੇ ਮੋਦੀ ਨੂੰ ਦੁਨੀਆਂ ਦਾ ਸੱਭ ਤੋਂ ਝੂਠਾ ਇਨਸਾਨ ਤੱਕ ਕਹਿ ਦਿੱਤਾ। ਉਨ੍ਹਾਂ ਨੇ ਕਿਹਾ, ‘ਦੁਨੀਆਂ ਦਾ ਸੱਭ ਤੋਂ ਵੱਧ ਝੂਠ ਬੋਲਣ ਦਾ ਨੋਬਲ ਪੁਰਸਕਾਰ ਮੋਦੀ ਨੂੰ ਹੀ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਰੋੜਾਂ ਦੇ ਪੈਕੇਜ ਦਾ ਐਲਾਨ ਕੀਤਾ ਪਰ ਬਜਟ ਵਿੱਚ ਇਸ ਦਾ ਕਿਤੇ ਵੀ ਜਿਕਰ ਨਹੀਂ ਹੈ।’