- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਚੋਰ ਚੋਰ ਪਿਆ ਸ਼ੋਰ ਹੈ ਹਰ ਗਲੀ ਰੌਲਾ ਪੈ ਗਿਆ ।
ਸਿਰਦਾਰ ਜੋ ਲੁਟੇਰਿਆਂ ਲਾ ਕਚਹਿਰੀ ਬਹਿ ਗਿਆ ।
ਚੋਰ ਹੀ ਪੜਤਾਲੀਆ ਪਿਆ ਦੇਵੇ ਗਵਾਹੀ ਚੋਰ ਹੀ,
ਫੜ੍ਹੋ-ਫੜ੍ਹੀ ਅਜੀਬ ਮਚੀ ਹੰਗਾਮਾ ਅਜਬ ਪੈ ਗਿਆ ।
ਉਡੀਕਦਾ ਇਨਸਾਫ਼ ਆਪਣਾ ਹੀ ਮੁਸਤਕਬਿਲ,
ਅੱਜ ਖਬਰ ਹੈ ਚਾਰ ਉਹ ਮੋਢੇ ਜੋਗਾ ਰਹਿ ਗਿਆ ।
ਅੰਨ੍ਹਿਆਂ ਦੀ ਭੀੜ ਉੱਤੇ ਚਲੇ ਕਾਣਿਆਂ ਦਾ ਰਾਜ ਇਹ,
ਬਦਰੰਗ ਝੰਡੇ ਟੰਗ ਪੂੰਛ ਹਜੂਮ ਲੁੱਟ ਲੈ ਗਿਆ ।
ਢੇਰਾਂ ਢੇਰ ਡਕਾਰ ਸਭ ਹੱਥ ਢਿੱਡ ਉੱਤੇ ਫੇਰ ਕੇ,
ਮੂਰਖਾਂ ਦਾ ਵੱਗ ਹੱਕ ਆ ਧਰਨਿਆਂ ‘ਤੇ ਬਹਿ ਗਿਆ ।
ਭਗਵੀਆਂ ਜਿਹੀ ਧੋਤੀਆਂ ਕਦੇ ਚਿੱਟੀ ਪਾ ਕੇ ਟੋਪੀਆਂ,
ਜਮੂਰਿਆਂ ਦੀ ਮਜਲਿਸਾਂ ਤੇ ਲੁੱਟ ਮਦਾਰੀ ਲੈ ਗਿਆ ।
ਵਿੱਚ ਨੰਗਿਆਂ ਦੀ ਬਸਤੀ ਨੰਗਿਆਂ ਦਾ ਹਮਾਮ ਇਹ,
ਪਾੜ ਸੁੱਟੋ ਕੱਪੜੇ ਜਿਹੜਾ ਨੰਗਾ ਹੋਣੋ ਰਹਿ ਗਿਆ ।
ਬਹੁਤ ਕੁਝ ਕਹਿਣ ਨੂੰ ਬਹੁਤ ਕੁਝ ਰਹਿ ਗਿਆ ।
ਜੋ ਲਫ਼ਜ਼ ਉਬਲਦੇ ਕੰਵਲ ਜ਼ੁਬਾਨੋੰ ਕਹਿ ਗਿਆ ।