ਲੀਅਰ(ਰੁਪਿੰਦਰ ਢਿੱਲੋ ਮੋਗਾ)- ਗੁਰੁਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਦੀ ਮੋਜੂਦਾ ਵਿਸ਼ਾਲ ਖੂਬਸੁਰਤ ਬਿਲਡਿੰਗ ਅਪ੍ਰਰੈਲ 2010 ਚ ਆਮ ਸੰਗਤਾ ਲਈ ਖੁੱਲ ਗਈ ਸੀ। ਪਿੱਛਲੇ ਦਿਨੀ ਪੰਜਾਬ ਤੇ ਭਾਰਤ ਦੇ ਦੂਜੇ ਰਾਜਾ ਚ ਸਥਿਤ ਗੁਰੂ ਘਰਾ ਦੀ ਦਿਖ ਦਾ ਪ੍ਰਤੀਕ ਵਿਸ਼ਾਲ ਗੁੰਬਦਾ ਨੂੰ ਗੁਰੂ ਘਰ ਦੀ ਬਿਲਡਿੰਗ ਤੇ ਸਥਾਪਿਤ ਕਰ ਦਿੱਤੇ ਗਏ ਹਨ ਅਤੇ ਗੁਰੂ ਘਰ ਦੀ ਬਾਹਰਲੀ ਚਾਰ ਦੀਵਾਰੀ ਨੂੰ ਵੀ ਰੰਗ ਰੋਗਨ ਕਰ ਦਿੱਤਾ ਗਿਆ ਹੈ।ਗੁਰੂ ਘਰ ਦੀ ਦਿਖ ਅੱਗੇ ਨਾਲੋ ਵੀ ਹੋਰ ਖੂਬਸੁਰਤ ਹੋ ਗਈ ਹੈ।ਦਸਮੇਸ਼ ਪਿਤਾ ਦੀ ਸਾਜੀ ਖਾਲਸਾ ਕੋਮ ਦਾ ਝੂਲਦਾ ਨਿਸ਼ਾਨ ਸਾਹਿਬ ਅਤੇ ਪ੍ਰੰਪਾਰਿਕ ਗੁੰਬਦਾ ਨਾਲ ਦੂਰੋ ਹੀ ਗੁਰੂ ਘਰ ਲੀਅਰ ਹੁਣ ਨਜ਼ਰ ਆਉਦਾ ਹੈ।ਇਸ ਗੁਰੂ ਘਰ ਪ੍ਰੰਬੱਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ ਨੇ ਸੰਗਤ ਦੇ ਸਹਿਯੋਗ ਦਾ ਧੰਨਵਾਦ ਕੀਤਾ , ਜਿੰਨਾ ਦੇ ਗੁਰੂ ਘਰ ਪ੍ਰਤੀ ਸ਼ਰਧਾ ਅਤੇ ਮਾਇਆ ਸਹਿਯੋਗ ਨਾਲ ਇਹ ਸਾਰੇ ਕੰਮ ਵਾਹਿਗੁਰੂ ਦੀ ਆਪਾਰ ਕਿਰਪਾ ਨਾਲ ਪੂਰੇ ਹੋਏ। ਮਿਤੀ 13/11/12 ਨੂੰ ਬੰਦੀ ਛੋੜ ਦਿਵਸ ਦੇ ਮੋਕੇ ਸ਼ਾਮ ਵੇਲੇ ਗੁਰੂ ਘਰ ਚ ਦੀਵਾਨ ਸਜਾਏ ਜਾਣ ਗਏ ਤੇ ਭਾਈ ਸੁਰਿੰਦਰ ਸਿੰਘ, ਭਾਈ ਨੱਛਤਰ ਸਿੰਘ ਤੇ ਭਾਈ ਸਿਮਰਨਪਾਲ ਸਿੰਘ ਕੀਰਤਨ ਦੁਆਰਾ ਸੰਗਤ ਨੂੰ ਰੱਬੀ ਬਾਣੀ ਨਾਲ ਜੋੜਨਗੇ। ਸੰਗਤਾ ਨੂੰ ਬਨੇਤੀ ਹੈ ਉਸ ਦਿਨ ਗੁਰੂ ਘਰ ਹਾਜ਼ਰ ਹੋ ਗੁਰੂ ਘਰ ਦੀ ਖੁਸ਼ੀਆ ਪ੍ਰਾਪਤ ਕਰਨ।
ਗੁਰੂਦੁਆਰਾ ਸ੍ਰੀ ਗੁਰੂਨਾਨਕ ਨਿਵਾਸ ਲੀਅਰ(ਨਾਰਵੇ) ਦੀ ਬਿਲਡਿੰਗ ਤੇ ਗੁੰਬਦ ਸਥਾਪਿਤ ਹੋਣ ਤੇ ਗੁਰੂ ਘਰ ਦੀ ਦਿਖ ਹੋਰ ਖੂਬਸੂਰਤ ਹੋਈ
This entry was posted in ਅੰਤਰਰਾਸ਼ਟਰੀ.