ਵਾਸ਼ਿੰਗਟਨ- ਰੱਖਿਆ ਮੰਤਰੀ ਲਿਓਨ ਪੇਨੇਟਾ ਨੇ ਅਮਰੀਕੀ ਸੈਨਾ ਦੇ ਇੱਕ ਜਨਰਲ ਨੂੰ ਆਪਣੀਆਂ ਯਾਤਰਾਵਾਂ ਦੌਰਾਨ ਫਜੂਲਖਰਚ ਕਰਨ ਕਰਕੇ ਜਨਰਲ ਦੇ ਅਹੁਦੇ ਤੋਂ ਹਟਾ ਕੇ ਲੈਫਟੀਨੈਂਟ ਜਨਰਲ ਬਣਾ ਦਿੱਤਾ ਹੈ।
ਅਮਰੀਕਾ ਦੇ ਰੱਖਿਆ ਵਿਭਾਗ ਦੇ ਪਰੈਸ ਸਕੱਤਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਅਮਰੀਕੀ-ਅਫ਼ਰੀਕੀ ਕਮਾਂਡ ਦੇ ਸਾਬਕਾ ਕਮਾਂਡਰ ਜਨਰਲ ਵਿਲੀਅਮ ਈ ਵਾਰਡ ਹੁਣ ਲੈਫ਼ਟੀਨੈਂਟ ਜਨਰਲ ਦੇ ਤੌਰ ਤੇ ਰੀਟਾਇਰ ਹੋਣਗੇ।ਵਾਰਡ ਨੇ ਆਪਣੀਆਂ ਯਾਤਰਾਵਾਂ ਤੇ ਜਿੰਨਾਂ ਖਰਚ ਕੀਤਾ ਸੀ ਉਹ ਉਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਸੀ। 8200 ਹਜ਼ਾਰ ਡਾਲਰ ਦੀ ਧੰਨ ਰਾਸ਼ੀ ਵੀ ਉਸ ਤੋਂ ਵਸੂਲ ਕੀਤੀ ਜਾਵੇਗੀ। ਜੂਨ ਵਿੱਚ ਰੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਜਨਰਲ ਵਿਲੀਅਮ ਨੇ ਆਪਣੇ ਅਮਰੀਕੀ-ਅਫ਼ਰੀਕੀ ਕਮਾਂਡ ਦੇ ਕਾਰਜਕਾਲ ਦੌਰਾਨ ਸਰਕਾਰੀ ਧੰਨ ਦਾ ਦੁਰਉਪਯੋਗ ਕੀਤਾ ਹੈ।
ਅਮਰੀਕੀ-ਅਫ਼ਰੀਕੀ ਕਮਾਂਡ ਤੋਂ ਹਟਣ ਤੋਂ ਬਾਅਦ ਵਿਲੀਅਮ ਮੇਜਰ ਜਨਰਲ ਦੇ ਅਹੁਦੇ ਤੇ ਵਾਪਿਸ ਪਰਤ ਆਏ ਸਨ। ਇਸ ਸਮੇਂ ਉਹ ਆਰਮੀ ਵਾਈਸ ਚੀਫ਼ ਆਫ਼ ਸਟਾਫ਼ ਦੇ ਖਾਸ ਸਹਾਇਕ ਦੇ ਤੌਰ ਤੇ ਕੰਮ ਕਰ ਰਹੇ ਹਨ।