ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਰਾਹੀਂ ਨਸ਼ਿਆਂ ਵਿਰੁੱਧ ਆਰੰਭੀ ਸੂਬਾ ਪੱਧਰੀ ਮੁੰਹਿੰਮ ਦੀ ਲੜੀ ਵਿਚ ਸਥਾਨਕ ਸਰਕਾਰੀ ਕੰਨਿਆ ਹਾਈ ਸਕੂਲ ਸਮਰਾਲਾ ਰੋਡ ਰਾਮਗੜ੍ਹ ਵਲੋਂ ਨਸ਼ਿਆਂ ਵਿਰੁੱਧ ਪਿੰਡ ਵਿਚ ਭਰਵੀਂ ਰੈਲੀ ਕੱਢੀ ਗਈ। ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਸ੍ਰੀਮਤੀ ਪਰਮਜੀਤ ਕੌਰ ਅਤੇ ਜਿਲ੍ਹਾ ਸਾਇੰਸ ਸੁਪਰਵਾਈਜਰ ਸ੍ਰੀਮਤੀ ਵਰਿੰਦਰ ਕੌਰ ਦੀ ਨਿਰਦੇਸ਼ਨਾ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਪਰਮਿੰਦਰ ਕੌਰ ਦੀ ਅਗਵਾਈ ਵਿਚ ਨਸ਼ਿਆਂ ਦੀ ਲਾਹਨਤ ਵਿਰੁੱਧ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਲਈ ਲੇਖ, ਕਵਿਤਾ, ਪੋਸਟਰ ਅਤੇ ਨਾਅਰਾ ਮੁਕਾਬਲੇ ਕਰਵਾਏ ਗਏ। ਨਸ਼ਿਆਂ ਵਿਰੁੱਧ ਰੈਲੀ ਦਾ ਨਿਰੀਖਣ ਡੀ. ਜੀ. ਐਸ. ਈ. ਦਫਤਰ ਵਲੋਂ ਵਿਸ਼ੇਸ਼ ਤੌਰ ਤੇ ਪੁੱਜੇ ਸ੍ਰੀ ਰਾਜੇਸ਼ ਜੈਨ, ਸਹਾਇਕ ਸਟੇਟ ਪ੍ਰੋਜੈਕਟ ਸਕੱਤਰ ਹੁਰਾਂ ਕੀਤਾ। ਉਹਨਾਂ ਨਾਲ ਸ੍ਰੀ ਇੰਦਰਪ੍ਰੀਤ ਸਿੰਘ ਅਤੇ ਸ੍ਰੀ ਅਰੁਣ ਕੁਮਾਰ ਜਿਲ੍ਹਾ ਸਿੱਖਿਆ ਦਫਤਰ ਲੁਧਿਆਣਾ ਨੇ ਨਸ਼ਾ ਵਿਰੋਧੀ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਅਧਿਆਪਕਾਵਾਂ ਅਤੇ ਵਿਦਿਆਰਥਣਾਂ ਨੇ ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਨਾਅਰਿਆਂ ਨਾਲ ਲੋਕਾਂ ਵਿਚ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕੀਤੀ। ਰੈਲੀ ਵਿਚ ਬੀ. ਐਡ. ਕਾਲਜ ਦੋਰਾਹਾ ਦੇ 13 ਸਿਖਿਆਰਥੀਆਂ ਨੇ ਵੀ ਹਿੱਸਾ ਲਿਆ। ਸਮਾਗਮ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਬੁਲਾਏ ਗਏ ਡਾ. ਲਖਵੰਤ ਸਿੰਘ ਜੀ ਨੇ ਨਸ਼ਿਆਂ ਨੂੰ ਇਕ ਵੱਡੀ ਸਮਾਜਿਕ ਬੁਰਾਈ ਦੱਸਦਿਆਂ ਨਸ਼ਿਆਂ ਦੀਆਂ ਕਿਸਮਾਂ, ਇਸੇ ਮਨੁੱਖੀ ਸਰੀਰ ‘ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਅਤੇ ਇਸਦੇ ਆਦੀ ਹੋਣ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਦੱਸਿਆ।
ਕਵਿਤਾ ਮੁਕਾਬਲੇ ਦੇ ਜੂਨੀਅਰ ਵਰਗ ਵਿਚ ਮਨੀਸ਼ਾ, ਖੁਸ਼ਦੀਪ ਕੌਰ, ਲਖਵਿੰਦਰ ਕੌਰ ਜਦਕਿ ਸੀਨੀਅਰ ਵਰਗ ਵਿਚ ਅਮਰਜੀਤ ਕੌਰ, ਸੋਨਮ ਸੂਦ ਅਤੇ ਲਵਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਮੁਕਾਬਲੇ ਦੇ ਜੂਨੀਅਰ ਵਰਗ ਵਿਚ ਜੋਤੀ, ਨੀਤੂ ਸ਼ਰਮਾ ਅਤੇ ਸੋਨੀਆ ਜਦਕਿ ਸੀਨੀਅਰ ਵਰਗ ਵਿਚ ਰੇਨੂ ਕੁਮਾਰੀ, ਅਮਨਜੋਤ ਕੌਰ ਅਤੇ ਦੀਪਾ ਕੁਮਾਰੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੁਕਾਬਲੇ ਵਿਚ ਜੂਨੀਅਰ ਵਰਗ ਵਿਚ ਨੀਤੂ ਸ਼ਰਮਾ, ਭਾਵਨਾ ਅਤੇ ਜੋਤੀ ਅਤੇ ਸੀਨੀਅਰ ਵਰਗ ਵਿਚ ਮਮਤਾ, ਟਵਿੰਕਲ ਅਤੇ ਸ਼ਿਵਾਨੀ ਵਰਮਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਚੌਥੇ ਮੁਕਾਬਲੇ ਨਾਅਰਾ ਮੁਕਾਬਲੇ ਵਿਚ ਜੁਨੀਅਰ ਵਰਗ ਵਿਚ ਗੁਰਵਿੰਦਰ, ਸੁਮਨਦੀਪ ਕੌਰ ਅਤੇ ਮਨਮੀਤ ਕੌਰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆ। ਅਤੇ ਸੀਨੀਅਰ ਵਰਗ ਵਿਚ ਕਮਲਜੀਤ ਕੌਰ, ਲਵਪ੍ਰੀਤ ਕੌਰ ਅਤੇ ਜਸਨੂਰ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਪਾਇਆ। ਇਹਨਾਂ ਮੁਕਾਬਲਿਆਂ ਵਿਚ ਜਜਮੈਂਟ ਦੀ ਭੁਮਿਕਾ, ਅਧਿਆਪਿਕਾ ਸ੍ਰੀਮਤੀ ਮਨਪ੍ਰੀਤ ਕੌਰ, ਸ੍ਰੀਮਤੀ ਸਤਵਿੰਦਰ ਕੌਰ, ਸ੍ਰੀਮਤੀ ਬਲਬੀਰ ਕੌਰ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਸੁਨੀਤਾ ਰਾਣੀ, ਸ੍ਰੀਮਤੀ ਆਦਰਸ਼ ਜੈਨ, ਸ੍ਰੀਮਤੀ ਮੀਨੂ ਸਿੰਗਲਾ, ਸ੍ਰੀਮਤੀ ਗੁਰਮੀਤ ਕੌਰ, ਸ੍ਰੀਮਤੀ ਰਿਤੂ, ਸ੍ਰੀਮਤੀ ਸ਼ਵੇਤਾ, ਸ੍ਰੀਮਤੀ ਬਲਜੀਤ ਕੌਰ, ਸ੍ਰੀਮਤੀ ਸੁਰਿੰਦਰਪਾਲ ਕੌਰ, ਸ੍ਰੀਮਤੀ ਰਮਨਦੀਪ ਕੌਰ ਅਤੇ ਸ. ਸਰਭਜੀਤ ਸਿੰਘ ਨੇ ਨਿਭਾਈ।
ਰੈਲੀ ਤੋਂ ਪਹਿਲਾਂ ਸਵੇਰ ਦੀ ਸਭਾ ਵਿਚ ਵੀ ਅਧਿਆਪਕਾਵਾਂ ਵਲੋਂ ਬੱਚਿਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਵਿਚ ਰ ਮ ਸਾ ਕਮੇਟੀ ਦੇ ਸਕੱਤਰ ਸ. ਤਜਿੰਦਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਸਕੱਤਰ ਸ. ਦਲਜੀਤ ਸਿੰਘ, ਚਰਨਜੀਤ ਕੌਰ, ਸੁਖਵਿੰਦਰ ਸਿੰਘ ਅਤੇ ਸ੍ਰੀ ਰਾਮ ਸਰੂਪ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।