ਲਾਸ ਏਂਜਲਸ – ਪੈਰਿਸ ਹਿਲਟਨ ਨੇ ਮੁਸਲਮਾਨਾਂ ਦੇ ਪਵਿੱਤਰ ਸ਼ਹਿਰ ਮੱਕਾ ਵਿੱਚ ਸਟੋਰ ਖੋਲ੍ਹ ਕੇ ਹੋਰ ਨਵਾਂ ਝਮੇਲਾ ਖੜ੍ਹਾ ਕਰ ਦਿੱਤਾ ਹੈ। ਮੁਸਲਮਾਨਾਂ ਨੇ ਇਸ ਤੇ ਨਰਜ਼ਗੀ ਜਾਹਿਰ ਕੀ ਹੈ।
ਅਮਰੀਕਾ ਦੇ ਨਿਊਜ਼ ਚੈਨਲ ਸੀਐਨਐਨ ਅਨੁਸਾਰ ਪੈਰਿਸ ਹਿਲਟਨ ਨੇ ਟਵਿੱਟਰ ਤੇ ਆਪਣੇ ਨਵੇਂ ਸਟੋਰ ਦੇ ਖੁਲ੍ਹਣ ਬਾਰੇ ਜਾਣਕਾਰੀ ਦਿੱਤੀ। ਟਵਿੱਟਰ ਤੇ ਹਿਲਟਨ ਨੇ ਕਿਹਾ ਕਿ ਸਾਊਦੀ ਅਰਬ ਦੇ ਮੱਕਾ ਮਾਲ ਵਿੱਚ ਮੇਰਾ ਨਵਾਂ ਖੁਲ੍ਹਿਆ ਸਟੋਰ ਬਹੁਤ ਹੀ ਸੁੰਦਰ ਹੈ। ਉਸ ਦਾ ਕਹਿਣਾ ਹੈ ਕਿ ਸਾਊਦੀ ਅਰਬ ਵਿੱਚ ਇਹ ਉਸ ਦਾ ਪੰਜਵਾਂ ਸਟੋਰ ਹੈ ਅਤੇ ਉਸ ਦੇ ਕੁਲ ਸਟੋਰਾਂ ਦੀ ਸੰਖਿਆ 42 ਹੈ। ਹਿਲਟਨ ਨੇ ਇਹ ਵੀ ਕਿਹਾ ਕਿ ਆਪਣੇ ਬਰਾਂਡ ਨੂੰ ਅੱਗੇ ਵੱਧਦਾ ਵੇਖ ਕੇ ਮੈਂ ਬਹੁਤ ਖੁਸ਼ ਹਾਂ। ਇਸ ਟਵੀਟ ਤੋਂ ਬਾਅਦ ਮੱਕਾ ਵਿੱਚ ਤਿੱਖੀ ਪ੍ਰਕਿਰਿਆ ਹੋਣ ਲਗੀ ਹੈ।ਸ਼ੇਖ ਅਦਨਾਨ ਨੇ ਕਿਹਾ ਕਿ ਇਹ ਅਪਮਾਨਜਨਕ ਹੈ ਅਤੇ ਇਸ ਦੀ ਕੋਈ ਜਰੂਰਤ ਨਹੀਂ ਹੈ। ਸ਼ੇਖ ਨੇ ਇਹ ਵੀ ਕਿਹਾ ਕਿ ਜੇ ਉਸ ਦੇ ਵੱਸ ਵਿੱਚ ਹੁੰਦਾ ਤਾਂ ਉਹ ਹਿਲਟਨ ਦੇ ਸਾਊਦੀ ਅਰਬ ਵਿੱਚ ਖੁਲ੍ਹੇ ਸਾਰੇ ਸਟੋਰ ਬੰਦ ਕਰਵਾ ਦਿੰਦਾ।