ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਆਪਣਾ ਇਤਿਹਾਸ ਅਤੇ ਸੂਰਮਗਤੀ ਖੇਡ ਦੇ ਮੈਦਾਨ ਵਿਚ ਵੇਖਣੀ ਹੋਵੇ ਤਾਂ ਕੱਬਡੀ ਖੇਡਦੇ ਗਭਰੂ ਅੱਖਾਂ ਸਾਹਵੇਂ ਆ ਜਾਂਦੇ ਹਨ। ਸੋ ਜਿਵੇਂ-ਜਿਵੇਂ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਤੀਜਾ ਵਿਸ਼ਵ ਕਬੱਡੀ ਕੱਪ (1 ਦਸੰਬਰ ਤੋਂ 15 ਦਸੰਬਰ) ਨੇੜੇ ਆ ਰਿਹਾ ਹੈ ਤਿਵੇਂ-ਤਿਵੇਂ ਖਿਡਾਰੀਆਂ ਦੇ ਵਿਚ ਇਸ ਮਾਂ ਖੇਡ ‘ਕਬੱਡੀ’ ਪ੍ਰਤੀ ਸਮਰਪਣ, ਤਾਕਤ, ਖੇਡ ਕਲਾ, ਪੱਟਾਂ ਤੇ ਡੌਲਿਆਂ ਦੀ ਜਾਨ ਫਰ ਫਰ ਕਰਕੇ ਚਿਹਰਿਆਂ ’ਤੇ ਇਕ ਖਿੜੇ ਗੁਲਾਬ ਵਰਗੀ ਚਹਿਕ ਵੰਡ ਰਹੀ ਹੈ। ਇਸ ਗੱਲ ਦਾ ਪ੍ਰਦਰਸ਼ਨ ਅੱਜ ਇਥੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਅਤੇ ਨਿਊਜ਼ੀਲੈਂਡ ਵਸਦੇ ਖੇਡ ਪ੍ਰੇਮੀਆਂ ਵੱਲੋਂ ਵਿਸ਼ਵ ਕੱਪ ਵਿਚ ਭਾਗ ਲੈਣ ਜਾ ਰਹੇ ਖਿਡਾਰੀਆਂ ਨੂੰ ਦਿੱਤੇ ਇਕ ਰਾਤਰੀ ਭੋਜ ਵਿਚ ਹੋਇਆ। ਇਹ ਕਬੱਡੀ ਟੀਮ, ਜਿਸ ਦੀ ਚੋਣ ਬੀਤੀ 11 ਨਵੰਬਰ ਨੂੰ ਪੂਰੇ ਦੇਸ਼ ਦੇ ਵਿਚੋਂ ਬਿਹਤਰ ਅਤੋ ਯੋਗਤਾ ਦੇ ਅਧਾਰ ਉਤੇ ਪਰਖ ਕੇ ਕੀਤੀ ਗਈ ਸੀ, ਕੱਲ੍ਹ ਤੀਜੇ ਵਿਸ਼ਵ ਕਬੱਡੀ ਕੱਪ ਦੇ ਵਿਚ ਭਾਗ ਲੈਣ ਲਈ ਆਕਲੈਂਡ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੋਂ ਵਤਨਾਂ ਵੱਲ ਰਵਾਨਾ ਹੋ ਰਹੀ ਹੈ। ਟੀਮ ਦੇ ਵਿਚ ਸ਼ਾਮਿਲ ਹਨ ਹਰਮਿੰਦਰ ਕਾਹਲੋਂ ਕੈਪਟਨ, ਰਜੀਵ ਪੰਡਿਤ, ਦਿਲਾਵਰ ਸਿੰਘ ਹਰੀਪੁਰੀਆ, ਰਮਨਦੀਪ ਸਿੰਘ ਰੱਮੀ (18), ਮਨਜੋਤ ਸਿੰਘ ਢਿੱਲੋਂ ਮਾਣਕੋ (27), ਜਤਿੰਦਰ ਪਾਲ ਸਿੰਘ ਸਹੋਤਾ 25 (ਜੇ.ਪੀ.), ਹਰਪ੍ਰੀਤ ਸਿੰਘ ਸੋਨੀ ਲੇਹਲ (30) ਤੇ ਮਨਜੋਤ ਸਿੰਘ ਸੁੱਖਾ ਰਾਜੂ ਵਾਈਸ ਕੈਪਟਨ (22), ਲਖਬੀਰ ਸਿੰਘ ਲੱਖਾ ਵਡਾਲਾ, ਸੁਖਜਿੰਦਰ ਸਿੰਘ ਸੁੱਖਾ ਰਸੂਲਪੁਰ (28), ਹਰਕਵਲ ਸਿੰਘ ਸੁੱਖਾ ਰਾਜੂ (20), ਕਮਲਜੀਤ ਸਿੰਘ ਢੱਟ (24), ਮਨਦੀਪ ਸਿੰਘ ਦਿਆਲਪੁਰ (25), ਮਨਦੀਪ ਸਿੰਘ ਖੈਰਾ ਦੋਨਾ (22), ਜੌਬਨਦੀਪ ਸਿੰਘ ਜੰਡਿਆਲਾ ਗੁਰੂ (28)। ਕੋਚ ਦੇ ਤੌਰ ’ਤੇ ਪ੍ਰਸਿੱਧ ਖਿਡਾਰੀ ਤੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ. ਵਰਿੰਦਰ ਸਿੰਘ ਬਰੇਲੀ ਅਤੇ ਮਨਜਿੰਦਰ ਸਿੰਘ ਚਮਿਆਰਾ ਮੈਨੇਜਰ ’ਦੇ ਤੌਰ ’ਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਨਿੱਜੀ ਤੌਰ ’ਤੇ ਵੀ ਕੁਝ ਖੇਡ ਪ੍ਰੇਮੀ ਜਾ ਰਹੇ ਹਨ। ਅੱਜ ਹੋਏ ਰਾਤਰੀ ਭੋਜ ਦੇ ਵਿਚ ਸ੍ਰੀ ਨਵਤੇਜ ਸਿੰਘ ਰੰਧਾਵਾ ਨੇ ਜਿਥੇ ਆਏ ਮਹਿਮਾਨਾਂ ਨੂੰ ਦੋ-ਦੋ ਮਿੰਟ ਵਾਸਤੇ ਸ਼ੁੱਭ ਇਛਾਵਾਂ ਦੇਣ ਲਈ ਸਟੇਜ ’ਤੇ ਸੱਦਾ ਦਿੱਤਾ ਉਥੇ ਕਬੱਡੀ ਖੇਡਣ ਜਾ ਰਹੇ ਸਾਰੇ ਖਿਡਾਰੀਆਂ ਦੀ ਵੀ ਜਾਨ-ਪਛਾਣ ਕਰਵਾਈ। ਅੱਜ ਇਨ੍ਹਾਂ ਖਿਡਾਰੀਆਂ ਨੂੰ ਸ਼ੁੱਭ ਇਛਾਵਾਂ ਦੇਣ ਵੇਲੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਬੁਲਾਰੇ ਸ. ਦਲਜੀਤ ਸਿੰਘ, ਤਰਸੇਮ ਸਿੰਘ ਧੀਰੋਵਾਲ, ਸ. ਮਨਜਿੰਦਰ ਸਿੰਘ ਬਾਸੀ, ਇੰਦਰਜੀਤ ਕਾਲਕਟ, ਅਮਰੀਕ ਸਿੰਘ ਸੰਘਾ ਹੇਸਟਿੰਗ, ਹਰਪ੍ਰੀਤ ਸਿੰਘ ਕੰਗ, ਬਲਬੀਰ ਸਿੰਘ ਪਾਬਲਾ, ਰਣਜੀਤ ਸਿੰਘ ਟੌਰੰਗਾ, ਗੁਰਮੀਤ ਸਿੰਘ, ਜੁਝਾਰ ਸਿੰਘ ਪੁੰਨੂਮਜਾਰਾ, ਹਰਬੰਸ ਸਿੰਘ ਸੰਘਾ, ਤੀਰਥ ਸਿੰਘ ਅਟਵਾਲ, ਜਗਦੀਪ ਸਿੰਘ ਵੜੈਚ ਪੰਜ-ਆਬ ਕਲੱਬ, ਬਲਬੀਰ ਸਿੰਘ ਮਧੂ, ਸੁਖਦੇਵ ਸਿੰਘ ਦੇਬਾ, ਜੀਤ ਸਿੰਘ ਪ੍ਰਿੰਟ ਸੈਂਟਰ ਪਾਪਾਟੋਏਟੋਏ ਵਾਲੇ, ਲਖਵੀਰ ਸਿੰਘ ਕੈਲਵਿਨ ਵੇਜ਼ੀ ਵਾਲੇ, ਪਰਮਿੰਦਰ ਸਿੰਘ ਤੱਖਰ, ਸੁਖਦੇਵ ਸਿੰਘ ਸਮਰਾ, ਹੇਸਟਿੰਗ ਸ਼ਹਿਰ ਤੋਂ ਚਰਨਜੀਤ ਸਿੰਘ, ਜਗਜੀਵਨ ਸਿੰਘ, ਜਰਨੈਲ ਸਿੰਘ ਜੇ.ਪੀ., ਸੁਖਵਿੰਦਰ ਸਿੰਘ ਮੰਗਾ, ਰਣਜੀਤ ਸਿੰਘ ਜੀਤਾ, ਕੁਲਵਿੰਦਰ ਸਿੰਘ ਕੂਨਰ, ਪਰਮਜੀਤ ਸਿੰਘ ਪੰਮੀ, ਵੱਖ-ਵੱਖ ਮੀਡੀਆ ਤੋਂ ਵੀ ਪ੍ਰਤੀਨਿਧ ਸ਼ਾਮਿਲ ਸਨ।