ਫਤਹਿਗੜ੍ਹ ਸਾਹਿਬ – ਇਸ ਦਫ਼ਤਰ (ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ, ਕਿਲ੍ਹਾ ਸ. ਹਰਨਾਮ ਸਿੰਘ, ਫਤਹਿਗੜ੍ਹ ਸਾਹਿਬ) ਨੂੰ ਹੁਣੇ ਭਰੋਸੇਯੋਗ ਸੂਤਰਾਂ ਤੋ ਖ਼ਬਰ ਮਿਲੀ ਹੈ ਕਿ ਪੰਜਾਬ ਹਕੂਮਤ ਬਾਦਲ ਤੇ ਬੀਜੇਪੀ ਸਰਕਾਰ ਨੇ ਸਿੱਖਾਂ ਦੇ ਮਾਲਵਾ ਦੇ ਦੋ ਜਿਲ੍ਹਿਆਂ ਵਿਚ ਇਹ ਜਾਲਿਮ ਸੈਟਰ ਦੇ ਅਰਧ ਸੈਨਿਕ ਦਸਤੇ ਤਾਇਨਾਤ ਕਰ ਦਿੱਤੇ ਹਨ । ਜੁਲਮ ਤਾਂ ਸਿੱਖਾਂ ਦੇ ਉੱਤੇ ਸਿਰਸੇ (ਹਰਿਆਣੇ) ਵਿਚ ਹੋਇਆ ਹੈ ਜਿਥੇ ਲਗਾਤਾਰ ਸੈਟਰ ਤੇ ਹਰਿਆਣਾ ਸਰਕਾਰ ਦੀ ਸਹਿ ਹੇਠ ਰਾਮ ਰਹੀਮ ਸਿਰਸੇ ਵਾਲੇ ਦੇ ਚੇਲ੍ਹੇ (ਭੰਗੀਆਂ) ਨੇ ਸਿੱਖਾਂ ਦੇ ਆਗੂਆਂ ਐਸ.ਜੀ.ਪੀ.ਸੀ. ਮੈਂਬਰ ਗੁਰਮੀਤ ਸਿੰਘ ਤਿਰਲੋਕੇਵਾਲਾ ਤੇ ਹੋਰਾ ਸਿੱਖਾਂ ਉਤੇ ਜਾਨਲੇਵਾ ਹਮਲੇ ਕੀਤੇ ਹਨ । ਸਾਡੀ ਪਾਰਟੀ ਨੇ ਹਰਿਆਣੇ ਦੇ ਚੀਫ ਮਨਿਸਟਰ ਸ੍ਰੀ ਭੁਪਿੰਦਰ ਕੁਮਾਰ ਹੁੱਡਾ ਅਤੇ ਚੀਫ ਸਕੱਤਰ ਸ੍ਰੀ ਕੇ.ਡੀ.ਚੌਧਰੀ ਤੋਂ ਮੰਗ ਕੀਤੀ ਗਈ ਸੀ ਕਿ ਸਿਰਸੇ ਵਿਖੇ ਰਾਮ ਰਹੀਮ ਦੇ ਡੇਰੇ ਨੂੰ ਹਿੰਦ ਫ਼ੌਜ ਵੱਲੋਂ ਸੀਲ ਕਰਕੇ ਇਸ ਡੇਰੇ ਵਿਚ ਨਜ਼ਾਇਜ ਅਸਲੇ ਤੇ ਹੋਰ ਗੁੰਡਾ ਅਨਸਰ ਅਤੇ ਗੈਰ ਸਮਾਜਿਕ ਕੰਮਾਂ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੀ ਛਾਣਬੀਨ ਤੇ ਤਲਾਸੀ ਕੀਤੀ ਜਾਵੇ । ਪਰ ਬਾਦਲ ਤੇ ਬੀਜੇਪੀ ਸਰਕਾਰ ਨੇ ਉਲਟੀ ਗੰਗਾਂ ਵਹਾਕੇ ਮਾਲਵੇ ਦੇ ਜਿਲ੍ਹਿਆਂ ਸਿੱਖਾਂ ਉਤੇ, ਬੁੱਚੜ ਸੈਟਰ ਦੇ ਨੀਮ ਫੌਜੀ ਦਸਤੇ ਲਗਾ ਦਿੱਤੇ ਹਨ । ਪਿੰਡ-ਪਿੰਡ ਵਿਚ ਨਾਕੇ ਤੇ ਤਲਾਸੀਆਂ ਲਈਆਂ ਜਾ ਰਹੀਆਂ ਹਨ ।
ਕਿਉਂ ਕਰਕੇ ਸਿੱਖਾਂ ਦੀ ਵੱਡੀ ਸੰਖਿਆਂ ਅਤੇ ਸੰਗਠਨ ਜਿਵੇ ਸੰਤ ਸਮਾਜ, ਦਮਦਮੀ ਟਕਸਾਲ, ਸਿੱਖ ਸਟੂਡੈਟਸ ਫੈਡਰੇਸ਼ਨ, ਦਲ ਖ਼ਾਲਸਾ, ਪੰਚ ਪ੍ਰਧਾਨੀ, ਬਾਹਰਲੇ ਮੁਲਕਾਂ ਵਿਚ ਸਿੱਖ ਤੇ ਖ਼ਾਲਿਸਤਾਨੀ ਜਥੇਬੰਦੀਆਂ, ਕਾਂਗਰਸ ਪਾਰਟੀ ਤੇ ਬੀਜੇਪੀ ਬਾਦਲ ਨੂੰ ਵੋਟਾਂ ਪਵਾਉਦੀਆਂ ਹਨ ਜਿਨ੍ਹਾਂ ਵਿਚ ਮੁੱਖ ਤੌਰ ਤੇ ਜਸਵੀਰ ਸਿੰਘ ਰੋਡੇ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਮਨਜੀਤ ਸਿੰਘ ਭੂਰੇਕੋਨਾ, ਗੁਰਚਰਨ ਸਿੰਘ ਗਰੇਵਾਲ, ਮਨਜੀਤ ਸਿੰਘ ਭੋਮਾ, ਕਰਨੈਲ ਸਿੰਘ ਪੀਰਮੁਹੰਮਦ, ਵਿਰਸਾ ਸਿੰਘ ਵਲਟੋਹਾ, ਸ. ਚਰਨ ਸਿੰਘ, ਰਾਮ ਸਿੰਘ, ਜਗੀਰ ਸਿੰਘ ਵਡਾਲਾ, ਵਰਿੰਦਰ ਸਿੰਘ ਮਾਨ, ਅਨੂਪ ਸਿੰਘ ਮਨਿਹਾਸ ਆਦਿ ਸਾਡੀ ਇਹਨਾਂ ਜਥੇਬੰਦੀਆਂ ਤੇ ਅਜਿਹੇ ਸਿੱਖ ਜੋ ਕਾਂਗਰਸ, ਬੀਜੇਪੀ-ਬਾਦਲ ਦਲ ਅਤੇ ਪੰਥ ਵਿਰੋਧੀ ਸ਼ਕਤੀਆਂ ਨੂੰ ਵੋਟਾਂ ਪਾਕੇ ਕਾਮਯਾਬ ਕਰਦੇ ਆ ਰਹੇ ਹਨ, ਉਹਨਾਂ ਸਭਨਾਂ ਵੱਲੋਂ ਕਾਂਗਰਸ ਪਾਰਟੀ, ਬੀਜੇਪੀ ਬਾਦਲ ਪਾਰਟੀ ਨੂੰ ਅਪੀਲ ਕਰਨੀ ਚਾਹੀਦੀ ਹੈ, ਕਿ ਸਿੱਖ ਕੌਮ ਦੇ ਉਤੇ ਇਕ ਦਮ ਇਹ ਜੋ ਜ਼ਬਰ-ਜੁਲਮ ਫਿਰ ਤੋ ਸੁਰੂ ਕਰ ਦਿੱਤਾ ਹੈ, ਇਸ ਨੂੰ ਤੁਰੰਤ ਬੰਦ ਕਰਵਾਉਣ ਅਤੇ ਸਿੱਖਾਂ ਤੇ ਹਮਲਾ ਕਰਨ ਵਾਲੇ ਦੋਸੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ । ਇਨ੍ਹਾਂ ਉਪਰੋਕਤ ਸਿੱਖਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਕਾਂਗਰਸ, ਬੀਜੇਪੀ ਅਤੇ ਬਾਦਲ ਦਲੀਆਂ ਨੂੰ ਨਿਰੰਤਰ ਇਸ ਕਰਕੇ ਵੋਟਾਂ ਪਵਾਈਆਂ ਗਈਆਂ ਹਨ ਤਾਂ ਕਿ ਕਾਂਗਰਸ, ਬੀਜੇਪੀ ਤੇ ਬਾਦਲ ਦਲ ਵੱਲੋਂ ਸਿੱਖਾਂ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਜਾਂ ਬੇਇਨਸਾਫੀ ਨਾ ਹੋਵੇ । ਹੁਣ ਜਦੋ ਬਾਦਲ-ਬੀਜੇਪੀ ਹਕੂਮਤ ਵੱਲੋਂ ਹੀ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਬਠਿੰਡੇ ਅਤੇ ਮਾਨਸਾ ਜਿਲ੍ਹੇ ਵਿਚ ਨੀਮ ਫੌਜੀ ਦਲ ਜ਼ਬਰ-ਜੁਲਮ ਕਰਨ ਲਈ ਲਗਾਏ ਗਏ ਹਨ ਤਾਂ ਇਨ੍ਹਾਂ ਸਿੱਖ ਜਥੇਬੰਦੀਆਂ ਅਤੇ ਅਜਿਹੇ ਸਿੱਖਾਂ ਦਾ ਫਰਜ ਬਣ ਜਾਂਦਾ ਹੈ ਕਿ ਉਹ ਮਾਲਵੇ ਦੇ ਸਿੱਖਾਂ ਤੇ ਹੋ ਰਹੇ ਜ਼ੁਲਮ ਨੂੰ ਰੁਕਵਾਉਣ । ਅਸੀਂ ਸਿੱਖ ਕੌਮ ਦੇ ਅਤੇ ਸਾਰੀਆਂ ਜਥੇਬੰਦੀਆਂ ਦੇ ਧੰਨਵਾਦੀ ਹੋਵਾਂਗੇ ।