ਫਤਹਿਗੜ੍ਹ ਸਾਹਿਬ – “ਜਿਸ ਪੰਜਾਬ ਪੁਲਿਸ ਦਾ ਮੁੱਖੀ ਸ੍ਰੀ ਸੈਣੀ ਵਰਗਾ ਸਿੱਖਾਂ ਦਾ ਕਾਤਿਲ ਅਤੇ ਮਨੁੱਖਤਾ ਦਾ ਘਾਣ ਕਰਨ ਵਾਲਾ ਹੋਵੇ, ਅਜਿਹੀ ਪੁਲਿਸ ਪ੍ਰਬੰਧ ਤੋਂ ਪੰਜਾਬ ਵਿਚ ਇਨਸਾਫ਼ ਮਿਲਣ ਜਾਂ ਤਕਲੀਫ਼ਾਂ, ਮੁਸ਼ਕਿਲਾਂ ਦਾ ਸਾਹਮਣਾ ਕਰਨ ਵਾਲੇ ਪੰਜਾਬੀਆਂ ਤੇ ਸਿੱਖ ਕੌਮ ਦੀ ਸੁਣਵਾਈ ਹੋਣ ਦੀ ਕੋਈ ਰਤੀ ਭਰ ਵੀ ਉਮੀਦ ਨਹੀ ਰੱਖੀ ਜਾ ਸਕਦੀ । ਕਿਉਂਕਿ ਜਰਨਲ ਰਿਬੈਰੋ, ਕੇ.ਪੀ.ਐਸ. ਗਿੱਲ, ਐਸ.ਐਸ.ਵਿਰਕ, ਇਜ਼ਹਾਰ ਅਮਲ ਵਰਗੇ ਪੁਲਿਸ ਦੇ ਅਫ਼ਸਰਾਂ ਜਿਨ੍ਹਾਂ ਨੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਖ਼ਤਮ ਕਰਨ ਤੇ ਲੁੱਟਣ ਲਈ ਬੀਤੇ ਸਮੇਂ ਵਿਚ ਆਪੋ-ਆਪਣੀਆਂ ਰਿਬੇਰੋ ਸੈਨਾ, ਗਿੱਲ ਸੈਨਾ, ਵਿਰਕ ਸੈਨਾ ਤੇ ਆਲਮ ਸੈਨਾ ਬਣਾਈਆ ਹੋਈਆਂ ਹਨ, ਇਹ ਸਭ ਅਫ਼ਸਰਸ਼ਾਹੀ ਜਰਾਇਮ ਪੇਸ਼ਾ ਹੈ । ਅੱਜ ਵੀ ਪੰਜਾਬ ਪੁਲਿਸ ਦੀ ਵਾਂਗਡੋਰ ਪ੍ਰੌ: ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਸ. ਬਲਵੰਤ ਸਿੰਘ, ਸਿੱਖ ਨੌਜ਼ਵਾਨ ਟੈਣੀ, ਸ. ਕੁਲਵੰਤ ਸਿੰਘ ਐਡਵੋਕੇਟ ਉਸਦੇ ਮਾਸੂਮ ਬੱਚੇ ਤੇ ਪਤਨੀ ਅਤੇ ਹੋਰ ਕਈ ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਤਲ ਕਰਨ ਦੇ ਦੋਸੀ ਸੁਮੇਧ ਸੈਣੀ ਦੇ ਹੱਥ ਵਿਚ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਪੰਜਾਬ ਪੁਲਿਸ ਦੇ ਅਫ਼ਸਰਾਂ ਦੀ ਬਹੁਤੀ ਗਿਣਤੀ “ਜਰਾਇਮ ਪੇਸ਼ਾ” ਹੋਣ ਅਤੇ ਪੰਜਾਬ ਸੂਬੇ ਦੇ ਹਾਲਾਤਾਂ ਨੂੰ ਵਿਸਫ਼ੋਟਕ ਸਥਿਤੀ ਵੱਲ ਲਿਜਾਣ ਦੇ ਜਿੰਮੇਵਾਰ ਦਾਗੀ ਅਫ਼ਸਰਾਂ ਦੀਆਂ ਨਿਯੁਕਤੀਆਂ ਅਤੇ ਤਰੱਕੀਆਂ ਹੋਣ ਦੇ ਵਰਤਾਰੇ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਮੁੱਚੀ ਪ੍ਰੈਸ, ਮੀਡੀਏ, ਸਿਆਸਤਦਾਨਾਂ, ਬੁੱਧੀਜੀਵੀਆਂ ਨੂੰ ਇਹ ਜਾਣਕਾਰੀ ਹੈ ਕਿ ਸ੍ਰੀ ਸੈਣੀ ਟੈਲੀਫੋਨ ਟੇਪਿੰਗ ਦਾ ਮੁੱਖ ਦੋਸੀ ਹੈ । ਅਜਿਹੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਅਮਲ ਸ੍ਰੀ ਸੈਣੀ ਵਰਗੇ ਜਰਾਇਮ ਪੇਸ਼ਾਂ ਅਫ਼ਸਰ ਹੀ ਕਰਦੇ ਹਨ । ਇਸ ਸੰਦਰਭ ਵਿਚ ਜਸਟਿਸ ਮਹਿਤਾਬ ਸਿੰਘ ਗਿੱਲ ਜੋ ਸੰਬੰਧਤ ਜੱਜ ਹਨ, ਉਹ ਚੰਡੀਗੜ੍ਹ ਵਿਚ ਰਹਿੰਦੇ ਹਨ । ਉਹਨਾਂ ਦੀ ਜਾਨ ਨੂੰ ਵੀ ਸ੍ਰੀ ਸੈਣੀ ਵਰਗੇ ਅਪਰਾਧੀ ਸੋਚ ਵਾਲੇ ਪੁਲਿਸ ਅਫ਼ਸਰਾਂ ਤੋ ਵੱਡਾ ਖ਼ਤਰਾਂ ਬਣ ਗਿਆ ਹੈ । ਇਸ ਲਈ ਸਾਡੀ ਚੰਡੀਗੜ੍ਹ ਦੀ ਐਡਮਨਿਸਟਰੇਸ਼ਨ ਨੂੰ ਇਸ ਸੰਜ਼ੀਦਾਂ ਅਪੀਲ ਹੈ ਕਿ ਉਹ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਤਾ ਕਿ ਸ. ਬਲਵੰਤ ਸਿੰਘ, ਟੈਣੀ, ਕੁਲਵੰਤ ਸਿੰਘ ਐਡਵੋਕੇਟ ਅਤੇ ਹੋਰ ਸੈਕੜੇ ਸਿੱਖਾਂ ਦੇ ਕਾਤਿਲ ਜਸਟਿਸ ਗਿੱਲ ਨੂੰ ਨਿਸ਼ਾਨਾਂ ਨਾ ਬਣਾ ਸਕਣ । ਸ. ਮਾਨ ਨੇ ਇਸ ਗੱਲ ਤੇ ਵੀ ਡੂੰਘਾਂ ਦੁੱਖ ਪ੍ਰਗਟ ਕੀਤਾ ਕਿ ਜਿਸ ਇਜ਼ਹਾਰ ਆਲਮ ਨੇ ਆਪਣੀ ਆਲਮ ਸੈਨਾ ਰਾਹੀ ਸਿੱਖਾਂ ਦਾ ਬੀਤੇ ਸਮੇਂ ਵਿਚ ਕਤਲੇਆਮ ਕੀਤਾ, ਉਸ ਨੂੰ ਸ. ਪ੍ਰਕਾਸ ਸਿੰਘ ਬਾਦਲ ਨੇ ਵਕਫ ਵੋਟ ਦਾ ਚੇਅਰਮੈਨ ਲਗਾਇਆ ਹੋਇਆ ਹੈ ਅਤੇ ਉਸਦੀ ਪਤਨੀ ਨੂੰ ਐਮ.ਐਲ.ਏ. ਬਣਾ ਦਿੱਤਾ ਹੈ । ਇਹੀ ਕਾਰਨ ਹੈ ਕਿ ਅੱਜ ਪੰਜਾਬ ਵਿਚ ਲੁੱਟਾ-ਖੋਹਾ, ਕਤਲ, ਫਿਰੋਤੀਆਂ, ਜ਼ਮੀਨਾਂ-ਜ਼ਾਇਦਾਦਾਂ ਉਤੇ ਕਬਜਿਆਂ, ਸਮਗਲਿੰਗ ਦੀਆਂ ਕਾਰਵਾਈਆਂ ਵਿਚ ਚਿੰਤਾਜਨਕ ਵਾਧਾ ਹੋ ਚੁੱਕਾ ਹੈ ਅਤੇ ਸੁਖਦੇਵ ਸਿੰਘ ਨਾਮਧਾਰੀ ਵਰਗੇ ਸੈਕੜੇ ਹੀ ਅਪਰਾਧੀਆਂ ਨੂੰ ਇਸ ਜਰਾਇਮ ਪੇਸ਼ਾਂ ਪੰਜਾਬ ਪੁਲਿਸ ਦੀ ਸਰਪ੍ਰਸਤੀ ਹਾਸਿਲ ਹੈ ।