ਪੈਰਿਸ,(ਸੁਖਵੀਰ ਸਿੰਘ ਸੰਧੂ)- ਕੱਲ ਫਰਾਂਸ ਦੀ ਸਰਕਾਰ ਨੇ ਗੈਰ ਕਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਸ਼ਰਤਾਂ ਤਹਿਤ ਪੱਕੇ ਪੇਪਰ ਦੇਣ ਦਾ ਮਤਾ ਪਾਸ ਕੀਤਾ ਹੈ।ਜਿਸ ਦਾ ਪ੍ਰੈਜ਼ੀਡੈਂਟ ਫਰਾਸੁਆਜ਼ ਹੋਲੇਡ ਨੇ ਚੋਣ ਮੈਨੀਫੇਸਟੋ ਵਿੱਚ ਵਾਧਾ ਵੀ ਕੀਤਾ ਸੀ।ਨਵੇਂ ਕਨੂੰਨ ਮੁਤਾਬਕ ਅਪਲਾਈ ਕਰਨ ਵਾਲਾ ਫਰਾਂਸ ਵਿੱਚ ਪਿਛਲੇ ਪੰਜ਼ ਸਾਲ ਤੋਂ ਰਹਿ ਰਿਹਾ ਹੋਵੇ। ਜਿਸ ਦਾ ਉਸ ਕੋਲ ਸਬੂਤ ਹੋਣਾ ਲਾਜ਼ਮੀ ਹੈ, ਨਾਲ ਹੀ ਕੰਮ ਦਾ ਇੱਕ ਸਾਲ ਦਾ ਕੰਨਟਰੈਕਟ ਅਤੇ ਰਹਾਇਸ਼ ਦੀ ਕੋਈ ਰਸੀਦ ਹੋਣੀ ਜਰੂਰੀ ਹੈ।ਗਰੁੱਪ ਫੈਮਲੀ ਵਾਸਤੇ ਉਹਨਾਂ ਦਾ ਕੋਈ ਵੀ ਬੱਚਾ ਘੱਟੋ ਘੱਟ ਪਿਛਲੇ ਤਿੰਨ ਸਾਲ ਤੋਂ ਸਕੂਲ ਵਿੱਚ ਪੜ੍ਹ ਰਿਹਾ ਹੋਵੇ।ਜੋ ਵੀ ਇਹ ਸ਼ਰਤਾਂ ਪੂਰੀਆਂ ਕਰ ਸਕਦਾ ਹੋਵੇ ਉਹ ਆਪਣੇ ਨੇੜਲੇ ਪੁਲਿਸ ਹੈਡ ਕੁਆਟਰ (ਪ੍ਰਫੈਕਚਰ) ਵਿਚ ਜਾ ਕੇ ਫਾਈਲ ਜਮਾਂ ਕਰਾ ਸਕਦਾ ਹੈ।ਬਿਨੇ ਕਾਰ ਨੂੰ ਫਰੈਂਚ ਬੋਲੀ ਦਾ ਟੈਸਟ ਵੀ ਨਹੀ ਦੇਣਾ ਪਵੇਗਾ ।ਜਿਹੜਾ ਕਿ ਪਹਿਲਾਂ ਜਰੂਰੀ ਸੀ।ਇਥੇ ਇਹ ਵੀ ਵਰਨਣ ਯੋਗ ਹੈ ਕਿ ਪੁਲਿਸ ਹਰ ਇੱਕ ਬਿਨੇਕਾਰ ਦੀ ਫਾਈਲ ਨੂੰ ਬਾਰੀਕੀ ਨਾਲ ਜਾਂਚ ਕਰੇਗੀ, ਕਿਉ ਕਿ ਸਰਕਾਰ ਨੇ ਸਿਰਫ ਸਾਲ ਵਿੱਚ 33000 ਲੋਕਾਂ ਨੂੰ ਪੱਕੇ ਕਰਨ ਦਾ ਟੀਚਾ ਮਿਥਿਆ ਹੈ।ਜਿਸ ਨੂੰ ਵਿਰੋਧੀ ਪਾਰਟੀਆਂ ਮੰਦ ਭਾਗਾ ਕਰਾਰ ਦੇ ਰਹੀਆਂ ਹਨ। ਜਿਹਨਾਂ ਦਾ ਵਿਚਾਰ ਹੈ ਕਿ ਇਹ ਏਜੰਟ ਲੋਕਾਂ ਲਈ ਪੈਸੇ ਕਮਾਉਣ ਦਾ ਸਾਧਨ ਬਣੇਗਾ।
ਫਰਾਂਸ ਸਰਕਾਰ ਨੇ ਗੈਰ ਕਨੂੰਨੀ ਲੋਕਾਂ ਨੂੰ ਪੱਕੇ ਕਰਨ ਦਾ ਪ੍ਰਸਤਾਵ ਪਾਸ ਕੀਤਾ
This entry was posted in ਅੰਤਰਰਾਸ਼ਟਰੀ.